ਜਲੰਧਰ (ਬਿਊਰੋ) : ਟੀ-20 ਵਿਸ਼ਵ ਕੱਪ ਵਿਚਾਲੇ ਕੋਲਕਾਤਾ ਨਾਈਟ ਰਾਈਡਰਜ਼ ਦੇ ਸਟਾਰ ਵੈਂਕਟੇਸ਼ ਅਈਅਰ ਵਿਆਹ ਦੇ ਬੰਧਨ ਵਿਚ ਬੱਝ ਚੁੱਕੇ ਹਨ। ਵੈਂਕਟੇਸ਼ ਅਈਅਰ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਪਿਛਲੇ ਸਾਲ ਨਵੰਬਰ ਵਿਚ ਉਨ੍ਹਾਂ ਨੇ ਸ਼ਰੂਤੀ ਰਾਧੂਨਾਥਨ ਨਾਲ ਕੁੜਮਾਈ ਕਰਵਾਈ ਸੀ।

ਦੱਸ ਦੇਈਏ ਕਿ ਵੈਂਕਟੇਸ਼ ਅਈਅਰ ਦੇ ਵਿਆਹ ਦੀਆਂ ਤਸਵੀਰਾਂ ਹਰ ਪਾਸੇ ਛਾਈਆਂ ਹੋਈਆਂ ਹਨ। ਉਨ੍ਹਾਂ ਨੇ ਸ਼ਰੂਤੀ ਰਾਧੂਨਾਥਨ ਨਾਲ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ।

ਸ਼ਰੂਤੀ ਲਾਈਫਸਟਾਈਲ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ, ਬੈਂਗਲੁਰੂ ਵਿਚ ਕੰਮ ਕਰਦੀ ਹੈ। ਦੋਹਾਂ ਦੀ ਜਾਣ-ਪਛਾਣ ਇਕ ਆਮ ਦੋਸਤ ਰਾਹੀਂ ਹੋਈ ਸੀ। ਇੱਕ ਦੂਜੇ ਨੂੰ ਮਿਲਣ ਦਾ ਸਿਲਸਿਲਾ ਵਧਦਾ ਗਿਆ ਅਤੇ ਫਿਰ ਇਹ ਦੋਸਤੀ ਪਿਆਰ ਵਿਚ ਬਦਲ ਗਈ।

ਜਾਣਕਾਰੀ ਮੁਤਾਬਕ ਵੈਂਕਟੇਸ਼ ਦੀ ਪਤਨੀ ਸ਼ਰੂਤੀ ਨੇ ਫੈਸ਼ਨ ਮੈਨੇਜਮੈਂਟ ਵਿਚ ਮਾਸਟਰ ਡਿਗਰੀ ਕੀਤੀ ਹੈ। ਸ਼ਰੂਤੀ ਨਾਲ ਵੈਂਕਟੇਸ਼ ਦੀ ਮੰਗਣੀ ਦੀ ਖ਼ਬਰ ਪਿਛਲੇ ਸਾਲ ਨਵੰਬਰ 'ਚ ਸਾਹਮਣੇ ਆਈ ਸੀ।

ਐਤਵਾਰ 2 ਜੂਨ ਨੂੰ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।

ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ IPL 2024 ਤੋਂ ਬਾਅਦ ਹੀ ਵਿਆਹ ਕਰਨ ਦਾ ਫ਼ੈਸਲਾ ਕੀਤਾ ਸੀ। ਹੈਰਾਨੀਜਨਕ ਗੱਲ ਇਹ ਹੈ ਕਿ ਇਸ ਵਾਰ ਵੈਂਕਟੇਸ਼ ਦੀ ਟੀਮ ਕੋਲਕਾਤਾ ਨੇ ਫਾਈਨਲ ਵਿਚ ਹੈਦਰਾਬਾਦ ਨੂੰ ਹਰਾ ਕੇ ਤੀਜੀ ਵਾਰ ਆਈ. ਪੀ. ਐੱਲ. ਟਰਾਫੀ ਜਿੱਤੀ ਹੈ।

ਘਰੇਲੂ ਕ੍ਰਿਕਟ ਵਿਚ ਦਮਦਾਰ ਪ੍ਰਦਰਸ਼ਨ ਕਰਨ ਵਾਲੇ ਵੈਂਕਟੇਸ਼ ਅਈਅਰ ਦਾ ਕਰੀਅਰ ਇੰਡੀਅਨ ਪ੍ਰੀਮੀਅਰ ਲੀਗ 2021 'ਚ ਚਮਕਿਆ।

ਕੋਲਕਾਤਾ ਨਾਈਟ ਰਾਈਡਰਜ਼ ਲਈ ਕਾਫ਼ੀ ਦੌੜਾਂ ਬਣਾਉਣ ਤੋਂ ਬਾਅਦ ਉਸ ਨੂੰ ਟੀਮ ਇੰਡੀਆ ਵਿਚ ਵੀ ਜਗ੍ਹਾ ਮਿਲੀ। ਵੈਂਕਟੇਸ਼ ਅਈਅਰ ਨੇ ਨਵੰਬਰ 2021 ਵਿਚ ਜੈਪੁਰ ਵਿਚ ਨਿਊਜ਼ੀਲੈਂਡ ਖ਼ਿਲਾਫ਼ ਆਪਣਾ ਟੀ-20 ਡੈਬਿਊ ਕੀਤਾ ਸੀ।


T-20 WC : ਨਾਮੀਬੀਆ ਨੇ ਓਮਾਨ ਨੂੰ ਸੁਪਰ ਓਵਰ 'ਚ ਹਰਾਇਆ
NEXT STORY