ਲਾਸ ਐਂਜਲਿਸ : ਆਸਟਰੇਲੀਆਈ ਓਪਨ ਤੋਂ ਬਾਅਦ ਆਪਣਾ ਪਹਿਲਾ ਡਬਲਿਯੂ. ਟੀ. ਏ. ਸਿੰਗਲਜ਼ ਮੈਚ ਖੇਡ ਰਹੀ ਮਾਟੇਕ ਸੈਂਡਸ ਨੇ ਕੈਲੀਫੋਰਨਿਆ ਦੇ ਸੈਨ ਜੋਸ ਵਿਖੇ ਹਾਰਡਕੋਰਟ ਟੈਨਿਸ ਟੂਰਨਾਮੈਂਟ ਵਿਚ ਵੀਨਸ ਵਿਲੀਅਮਸ ਨੂੰ 6-7 (4/7), 6-3, 6-1 ਨਾਲ ਹਰਾਇਆ। 34 ਸਾਲਾ ਮਾਟੇਕ ਸੈਂਡਸ ਦੀ ਫ੍ਰੈਂਚ ਓਪਨ 2018 ਦੇ ਬਾਅਦ ਸਿੰਗਲਜ਼ ਵਿਚ ਇਹ ਪਹਿਲੀ ਜਿੱਤ ਹੈ। ਉਸਨੇ ਮੰਗਲਵਾਰ ਨੂੰ ਤੀਜੇ ਅਤੇ ਫੈਸਲਾਕੁੰਨ ਸੈੱਟ ਦੇ ਸ਼ੁਰੂ ਵਿਚ ਆਪਣੀ ਸਰਵਿਸ ਗੁਆ ਦਿੱਤੀ ਸੀ ਪਰ ਇਸ ਤੋਂ ਬਾਅਦ 6 ਸੈੱਟ ਜਿੱਤ ਕੇ ਦੂਜੇ ਦੌਰ ਵਿਚ ਪ੍ਰਵੇਸ਼ ਕੀਤਾ ਜਿੱਥੇ ਉਸਦਾ ਸਾਹਮਣਾ ਸਪੇਨ ਦੀ 8ਵਾਂ ਦਰਜਾ ਪ੍ਰਾਪਤ ਕਾਰਲਾ ਸੁਆਰੇਜ ਨਵਾਰੋ ਨਾਲ ਹੋਵੇਗਾ। ਪਹਿਲੇ ਦੌਰ ਦੇ ਇਕ ਹੋਰ ਮੈਚ ਵਿਚ ਵਰਲਡ ਦੀ ਸਾਬਕਾ ਨੰਬਰ ਖਿਡਾਰਨ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਨੇ ਫ੍ਰਾਂਸੀਸੀ ਕੁਆਲੀਫਾਇਰ ਹਾਰਮੋਨੀ ਟੈਨ 6-2, 6-4 ਨਾਲ ਹਰਾਇਆ। ਅਜਾਰੇਂਕਾ ਅਗਲੇ ਦੌਰ ਵਿਚ ਕ੍ਰੋਏਸ਼ੀਆ ਦੀ 5ਵਾਂ ਦਰਜਾ ਪ੍ਰਾਪਤ ਡੋਨਾ ਵੇਕਿਚ ਨਾਲ ਭਿੜੇਗੀ, ਜਿਸਨੇ ਜਾਪਾਨ ਦੀ ਮਿਸਾਕੀ ਦੋਈ ਨੂੰ 6-4, 3-6, 6-4 ਨਾਲ ਹਰਾਇਆ।
ਯੂਰੋਪੀਅਨ ਕ੍ਰਿਕਟ ਲੀਗ 'ਚ 28 ਗੇਂਦਾਂ 'ਚ ਸੈਂਕੜਾ ਲਾ ਇਸ ਬੱਲੇਬਾਜ਼ ਨੇ ਤੋੜਿਆ ਗੇਲ ਦਾ ਰਿਕਾਰਡ
NEXT STORY