ਨਵੀਂ ਦਿੱਲੀ— ਇੰਗਲੈਂਡ ਟੀਮ ਦੇ ਸਾਬਕਾ ਧਾਕੜ ਬੱਲੇਬਾਜ਼ ਤੇ ਕਪਤਾਨ ਕੇਵਿਨ ਪੀਟਰਸਨ ਦਾ ਮੰਨਣਾ ਹੈ ਕਿ ਇੰਗਲੈਂਡ ਦੀ ਬੱਲੇਬਾਜ਼ੀ ਕਮਜ਼ੋਰ ਹੈ ਤੇ ਇਸ ਸਾਲ ਆਸਟਰੇਲੀਆ ਖਿਲਾਫ ਹੋਣ ਵਾਲੀ ਹਾਈ ਪ੍ਰੋਫਾਈਲ ਏਸ਼ੇਜ਼ ਸੀਰੀਜ਼ 'ਚ ਟੀਮ ਨੂੰ ਸਟਾਰ ਆਲਰਾਊੁਂਡਰ ਬੇਨ ਸਟੋਕਸ ਦੀ ਘਾਟ ਰਹੇਗੀ। ਪੀਟਰਸਨ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਜੋ ਰੂਟ ਤੇ ਅਲੇਸਟਰ ਕੁੱਕ ਨੇ ਬਿਨ ਬੱਲੇਬਾਜ਼ੀ ਕ੍ਰਮ ਬਹੁਤ ਕਮਜ਼ੋਰ ਹੈ। ਬੱਲੇਬਾਜ਼ੀ 'ਚ ਅਨੁਭਵ ਦੀ ਕਮੀ ਹੈ ਤੇ ਜੇਕਰ ਸਟੋਕਸ ਟੀਮ ਦੇ ਨਾਲ ਨਹੀਂ ਜਾਂਦੇ ਹੈ ਤਾਂ ਇਹ ਇੰਗਲੈਂਡ ਲਈ ਹੋਰ ਖਤਰਨਾਕ ਹੋ ਸਕਦਾ ਹੈ।
ਪੀਟਰਸਨ ਨੇ ਕਿਹਾ ਕਿ ਲੋਕ ਕਹਿੰਦੇ ਹਨ ਕਿ ਇਕ ਖਿਡਾਰੀ ਨਾਲ ਟੀਮ ਨਹੀਂ ਬਣਦੀ ਪਰ ਜੇਕਰ ਉਹ ਇਕ ਖਿਡਾਰੀ 140 ਕਿ.ਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਕੇ ਵਿਕਟ ਹਾਸਲ ਕਰੇ ਤਾਂ ਉਹ ਮਹੱਤਵਪੂਰਨ ਖਿਡਾਰੀ ਹੈ। ਉਹ ਖਿਡਾਰੀ ਜੇਕਰ 70 ਗੇਂਦਾਂ 'ਚ ਸੈਂਕੜਾ ਲਗਾ ਸਕਦਾ ਹੈ ਜਾਂ ਟੈਸਟ 'ਚ 100 ਗੇਂਦਾਂ 'ਚ 200 ਦੌੜਾਂ ਬਣਾ ਸਕਦਾ ਹੈ ਤਾਂ ਉਹ ਟੀਮ ਦੇ ਲਈ ਬਹੁਤ ਵੱਡਾ ਖਿਡਾਰੀ ਹੈ।
ਪੀਟਰਸਨ ਨੇ ਕਿਹਾ ਕਿ ਮੈਂ ਇਸ ਹਫਤੇ ਆਸਟਰੇਲੀਆ 'ਚ ਹੀ ਸੀ। ਉਹ ਆਪਣੀ ਜਿੱਤ ਨੂੰ ਲੈ ਕੇ ਯਕੀਨ ਹੈ ਤੇ ਉਹ ਇੰਗਲੈਂਡ ਦੀ ਟੀਮ 'ਚ ਮੌਜੂਦ ਕਮੀਆਂ ਦੇ ਬਾਰੇ 'ਚ ਗੱਲ ਕਰ ਰਹੇ ਹਨ। ਏਸ਼ੇਜ਼ੇ ਦਾ ਪਹਿਲਾ ਟੈਸਟ ਮੈਚ 23 ਨਵੰਬਰ ਨੂੰ ਬ੍ਰਿਸਬੇਨ 'ਚ ਖੇਡਿਆ ਜਾਵੇਗਾ।
ਫੀਫਾ ਅੰਡਰ-17 ਵਿਸ਼ਵ ਕੱਪ : ਇੰਗਲੈਂਡ ਨੇ ਸਪੇਨ ਨੂੰ 5-2 ਨਾਲ ਹਰਾ ਕੇ ਜਿੱਤਿਆ ਵਿਸ਼ਵ ਕੱਪ ਦਾ ਖਿਤਾਬ
NEXT STORY