ਨਵੀਂ ਦਿੱਲੀ- ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀ ਅਗਵਾਈ ਵਿਚ ਕ੍ਰਿਕਟ ਭਾਈਚਾਰੇ ਨੇ ਸੈਂਚੂਰੀਅਨ 'ਚ ਭਾਰਤ ਦੀ ਪਹਿਲੀ ਟੈਸਟ ਜਿੱਤ ਦੀ ਸ਼ਲਾਘਾ ਕੀਤੀ। ਤੇਂਦੁਲਕਰ ਨੇ ਦੁਨੀਆ ਵਿਚ ਕਿਤੇ ਵੀ 20 ਹਾਸਲ ਕਰਨ ਦੀ ਸਮਰੱਥਾ ਦੇ ਲਈ ਭਾਰਤੀ ਗੇਂਦਬਾਜ਼ਾਂ ਦੀ ਸ਼ਲਾਘਾ ਕੀਤੀ। ਇਸ ਸਾਲ ਗਾਬਾ ਤੇ ਲਾਰਡਸ ਵਿਚ ਯਾਦਗਾਰ ਜਿੱਤ ਤੋਂ ਬਾਅਦ, ਭਾਰਤੀ ਟੀਮ ਨੇ ਦੱਖਣੀ ਅਫਰੀਕਾ ਦੇ ਘਰ, ਸੁਪਰਸਪੋਰਟ ਪਾਰਕ ਵਿਚ ਜਿੱਤ ਦਰਜ ਕਰ 2021 ਦਾ ਸ਼ਾਨਦਾਰ ਅੰਕ ਕੀਤਾ।
ਦੱਖਣੀ ਅਫਰੀਕਾ ਦੇ ਵਿਰੁੱਧ ਸ਼ੁਰੂਆਤੀ ਟੈਸਟ ਨੂੰ 113 ਦੌੜਾਂ ਨਾਲ ਜਿੱਤ ਕੇ ਭਾਰਤ ਸੁਪਰਸਪੋਰਟ ਪਾਰਕ ਵਿਚ ਸਫਲਤਾ ਹਾਸਲ ਕਰਨ ਵਾਲਾ ਏਸ਼ੀਆ ਦਾ ਪਹਿਲਾ ਦੇਸ਼ ਬਣ ਗਿਆ। ਵਿਸ਼ਵ ਪੱਧਰੀ ਤੇਜ਼ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ੰਮੀ ਨੇ ਮੁਹੰਮਦ ਸਿਰਾਜ ਤੇ ਸ਼ਾਰਦੁਲ ਠਾਕੁਰ ਵਰਗੇ ਨੌਜਵਾਨ ਗੇਂਦਬਾਜ਼ਾਂ ਦੇ ਨਾਲ ਮਿਲ ਕੇ 18 ਵਿਕਟਾਂ ਹਾਸਲ ਕੀਤੀਆਂ। ਇਸ ਯਾਦਗਾਰ ਜਿੱਤ ਤੋਂ ਬਾਅਦ ਕੋਹਲੀ ਦੀ ਅਗਵਾਈ ਵਾਲੀ ਟੀਮ ਨੂੰ ਵਧਾਈ ਸੰਦੇਸ਼ ਦਿੱਤੇ। ਇਨ੍ਹਾਂ ਵਿਚ ਕੁਝ ਵਧਾਈ ਸੰਦੇਸ਼ ਇਸ ਪ੍ਰਕਾਰ ਹਨ-
ਇਹ ਖ਼ਬਰ ਪੜ੍ਹੋ- ਭਾਰਤੀ ਟੀਮ ਦੀ ਜਿੱਤ ਤੋਂ ਬਾਅਦ ਬਦਲਿਆ ਟੈਸਟ ਚੈਂਪੀਅਨਸ਼ਿਪ ਟੇਬਲ, ਭਾਰਤ ਹੁਣ ਚੌਥੇ ਸਥਾਨ 'ਤੇ
ਇਹ ਖ਼ਬਰ ਪੜ੍ਹੋ- ਕੋਹਲੀ ਨੇ ਰਚਿਆ ਇਤਿਹਾਸ, ਗਾਂਗੁਲੀ-ਧੋਨੀ ਵਰਗੇ ਕਪਤਾਨ ਰਿਕਾਰਡ ਦੇ ਆਸ-ਪਾਸ ਵੀ ਨਹੀਂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਮ੍ਰਿਤੀ ਮੰਧਾਨਾ ICC ਦੀ ਸਾਲ ਦੀ ਸਰਵਸ੍ਰੇਸ਼ਠ ਟੀ20 ਮਹਿਲਾ ਕ੍ਰਿਕਟਰ ਦੇ ਲਈ ਨਾਮਜ਼ਦ
NEXT STORY