ਸਪੋਰਟਸ ਡੈਸਕ– ਆਈ.ਸੀ.ਸੀ. ਦੁਆਰਾ ਟੀ-20 ਵਿਸ਼ਵ ਕੱਪ 2020 ਰੱਦ ਹੋਣ ਤੋਂ ਬਾਅਦ ਹੁਣ ਆਈ.ਪੀ.ਐੱਲ. ਦੇ 19 ਸਤੰਬਰ ਤੋਂ 8 ਨਵੰਬਰ ਤਕ ਕਰਵਾਉਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਜਿਸ ਦੀ ਪੁਸ਼ਟੀ ਆਈ.ਪੀ.ਐੱਲ. ਦੇ ਚੇਅਰਮੈਨ ਬੁਜੇਸ਼ ਪਟੇਲ ਨੇ ਖੁਦ ਕੀਤੀ ਹੈ। ਇਸ ਤੋਂ ਬਾਅਦ ਹੀ ਟੀਮ ਇੰਡੀਆ ਦੇ ਸਟਾਰ ਖਿਡਾਰੀ ਸੁਰੇਸ਼ ਰੈਨਾ ਅਤੇ ਰਿਸ਼ਭ ਪੰਤ ਬੱਲਾ ਖਰੀਦਣ ਲਈ ਮੇਰਠ ਦੀ ਐੱਸ.ਜੀ. ਕ੍ਰਿਕਟ ਫੈਕਟਰੀ ਪਹੁੰਚੇ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ।
ਦਰਅਸਲ, ਰੈਨਾ ਨੇ ਆਪਣੇ ਟਵਿਟਰ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਬੈਟ ਫਾਈਨਲ ਕਰਨ ਦੇ ਨਾਲ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆਈ.ਪੀ.ਐੱਲ. ਦੇ ਇਸ ਸੀਜ਼ਨ ਦੀਆਂ ਤਿਆਰੀਆਂ ਲਈ ਪਹਿਲਾ ਕਦਮ। ਮੈਦਾਨ ’ਤੇ ਵਾਪਸੀ ਕਰਨ ਦਾ ਇੰਤਜ਼ਾਰ ਨਹੀਂ ਕਰ ਸਕਦਾ। ਦੱਸ ਦੇਈਏ ਕਿ ਰੈਨਾ ਅਤੇ ਪੰਤ ਇਕੱਠੇ ਮੇਰਠ ’ਚ ਅਭਿਆਸ ਕਰ ਰਹੇ ਹਨ। ਜਿਥੇ ਆਏ ਦਿਨ ਦੋਵਾਂ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।


ਜ਼ਿਕਰਯੋਗ ਹੈ ਕਿ ਆਈ.ਪੀ.ਐੱਲ.ਦੇ ਚੇਅਰਮੈਨ ਬੁਜੇਸ਼ ਪਟੇਲ ਨੇ ਕਿਹਾ ਸੀ ਕਿ ਸੰਚਾਲਣ ਪਰੀਸ਼ਦ ਜਲਦੀ ਹੀ ਬੈਠਕ ਕਰੇਗੀ ਪਰ ਅਸੀਂ ਪ੍ਰੋਗਰਾਮ ਤੈਅ ਕਰ ਲਿਆ ਹੈ. ਇਹ 19 ਸਤੰਬਰ ਤੋਂ ਸ਼ੁਰੂ ਹੋ ਕੇ 8 ਨਵੰਬਰ ਤਕ ਹੋਵੇਗਾ। ਸਾਨੂੰ ਸਰਕਾਰ ਦੀ ਮਨਜ਼ੂਰੀ ਮਿਲਣ ਦੀ ਉਮੀਦ ਹੈ। ਇਹ ਪੂਰਾ 51 ਦਿਨਾਂ ਦਾ ਆਈ.ਪੀ.ਐੱਲ. ਹੋਵੇਗਾ। ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈ.ਸੀ.ਸੀ.) ਦੇ ਅਕਤੂਬਰ-ਨਵੰਬਰ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਰੱਦ ਕਰਨ ਦੇ ਫੈਸਲੇ ਤੋਂ ਬਾਅਦ ਆਈ.ਪੀ.ਐੱਲ. ਦਾ ਆਯੋਜਨ ਸੰਭਵ ਹੋ ਗਿਆ ਹੈ।
ਪਾਲੇਰਮਾ ਓਪਨ ਤੋਂ ਇਕ ਵਾਰ ਫਿਰ ਸ਼ੁਰੂ ਹੋਵੇਗਾ ਟੈਨਿਸ, ਹਿੱਸਾ ਲੈਣਗੇ ਚੋਟੀ ਦੇ ਖਿਡਾਰੀ
NEXT STORY