ਨਵੀਂ ਦਿੱਲੀ— ਸਾਬਕਾ ਰਾਸ਼ਟਰੀ ਬੈਡਮਿੰਟਨ ਕੋਚ ਵਿਮਲ ਕੁਮਾਰ ਅਤੇ ਸਾਬਕਾ ਐਥਲੀਟ ਅਸ਼ਵਿਨੀ ਨਚੱਪਾ ਨੂੰ ਇਸ ਸਾਲ ਅਰਜੁਨ ਅਤੇ ਖੇਲ ਰਤਨ ਪੁਰਸਕਾਰ ਕਮੇਟੀ ਦਾ ਹਿੱਸਾ ਬਣਨ ਦੇ ਲਈ ਖੇਡ ਮੰਤਰਾਲਾ ਨੇ ਨਾਮਜ਼ਦ ਕੀਤਾ ਹੈ। ਚੋਣ ਕਮੇਟੀ ਦੀ ਅਗਵਾਈ ਦਿੱਲੀ ਹਾਈ ਕੋਰਟ ਦੀ ਸਾਬਕਾ ਜੱਜ ਇੰਦਰਮੀਤ ਕੌਰ ਕੋਚਰ ਕਰੇਗੀ ਅਤੇ ਇਸ 'ਚ ਤਿੰਨ ਮੰਨੇ-ਪ੍ਰਮੰਨੇ ਖੇਡ ਪੱਤਰਕਾਰ ਵੀ ਸ਼ਾਮਲ ਹੋਣਗੇ।
ਨਚੱਪਾ ਨੇ ਬੈਂਗਲੁਰੂ ਤੋਂ ਪੀ.ਟੀ.ਆਈ. ਤੋਂ ਪੁਸ਼ਟੀ ਕੀਤੀ ਹੈ ਕਿ ਉਸ ਨੂੰ ਕਮੇਟੀ ਦਾ ਹਿੱਸਾ ਬਣਨ ਦੇ ਲਈ ਜ਼ੁਬਾਨੀ ਤੌਰ 'ਤੇ ਸੱਦਾ ਦਿੱਤਾ ਗਿਆ ਹੈ, ਪਰ ਉਨ੍ਹਾਂ ਨੂੰ ਖੇਡ ਮੰਤਰਾਲਾ ਦੇ ਅਧਿਕਾਰਤ ਬਿਆਨ ਦਾ ਇੰਤਜ਼ਾਰ ਹੈ। ਵਿਮਲ ਕੁਮਾਰ ਨੇ ਵੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਖੇਡ ਮੰਤਰਾਲਾ ਤੋਂ ਸੂਚਨਾ ਮਿਲੀ ਹੈ ਪਰ ਉਨ੍ਹਾਂ ਨੇ ਅਜੇ ਤੱਕ ਆਪਣਾ ਮਨ ਨਹੀਂ ਬਣਾਇਆ ਹੈ। ਚੋਣ ਕਮੇਟੀ ਦੀ ਇਸ ਮਹੀਨੇ ਦੇ ਵਿਚਾਲੇ ਦੀ ਬੈਠਕ 'ਚ ਇਸ ਸਾਲ ਲਈ ਰਾਸ਼ਟਰੀ ਖੇਡ ਪੁਰਸਕਾਰਾਂ ਦੇ ਜੇਤੂਆਂ ਨੂੰ ਚੁਣਨ ਦੀ ਉਮੀਦ ਹੈ।
Bday Spl: ਭਾਰਤ ਦੇ ਪਹਿਲੇ ਕਪਤਾਨ ਬਣੇ ਸੀ ਲਾਲਾ ਅਮਰਨਾਥ, ਪਾਕਿ ਨੂੰ ਦਿੱਤੀ ਸੀ ਮਾਤ
NEXT STORY