ਚੰਡੀਗੜ੍ਹ (ਬਿਊਰੋ) : ਬੀਤੇ ਮਹੀਨੇ ਪਹਿਲੇ ਫੇਸਬੁੱਕ ਲਾਈਵ ਪ੍ਰੋਗਰਾਮ ਦੀ ਸਫ਼ਲਤਾ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਸ਼ੁੱਕਰਵਾਰ (17 ਮਈ) ਨੂੰ ਸਵੇਰੇ 11:00 ਤੋਂ 11:30 ਵਜੇ ਤੱਕ 'ਟਾਕ ਟੂ ਯੂਅਰ ਸੀ.ਈ.ਓ. ਪੰਜਾਬ' ਦੇ ਬੈਨਰ ਹੇਠ ਦੂਜਾ ਫੇਸਬੁੱਕ ਲਾਈਵ ਸੈਸ਼ਨ ਕੀਤਾ ਜਾਵੇਗਾ, ਜਿਸ ਦੌਰਾਨ ਉਹ ਲੋਕ ਸਭਾ ਚੋਣਾਂ 2024 ਨਾਲ ਸਬੰਧਤ ਵੋਟਰਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਬਿਨ ਸੀ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਇੱਕੋ ਇੱਕ ਉਦੇਸ਼ ਵੋਟਰਾਂ ਦਰਮਿਆਨ ਜਾਗਰੂਕਤਾ ਫੈਲਾਉਣਾ ਅਤੇ ਚੋਣ ਪ੍ਰਕਿਰਿਆ ਨਾਲ ਸਬੰਧਤ ਉਨ੍ਹਾਂ ਦੇ ਸ਼ੰਕਿਆਂ ਨੂੰ ਦੂਰ ਕਰਨਾ ਹੈ। ਉਨ੍ਹਾਂ ਕਿਹਾ ਹੈ,‘‘ਇਸ ਵਾਰ 70 ਪਾਰ’’ ਦੇ ਟੀਚੇ ਦੀ ਪ੍ਰਾਪਤੀ ਅਤੇ ਸੂਬੇ ’ਚ ਆਜ਼ਾਦ ਅਤੇ ਨਿਰਪੱਖ ਚੋਣ ਅਮਲ ਨੂੰ ਨੇਪਰੇ ਚਾੜ੍ਹਨ ਲਈ ਦਫ਼ਤਰ, ਮੁੱਖ ਚੋਣ ਅਫ਼ਸਰ ਵੱਲੋਂ ਵੱਖ-ਵੱਖ ਪਹਿਲਕਦਮੀਆਂ ਕੀਤੀਆਂ ਗਈਆਂ ਹਨ ਅਤੇ ਇਹ ਸੈਸ਼ਨ ਉਸੇ ਦਾ ਹੀ ਹਿੱਸਾ ਹੈ।
ਇਹ ਖ਼ਬਰ ਵੀ ਪੜ੍ਹੋ : ਭਾਜਪਾ ਨੂੰ ਭੁਲੇਖਾ ਸੀ ਕਿ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਨਾਲ ਪਾਰਟੀ ਖ਼ਤਮ ਹੋ ਜਾਵੇਗੀ : ਭਗਵੰਤ ਮਾਨ
ਮੁੱਖ ਚੋਣ ਅਧਿਕਾਰੀ ਨੇ ਅੱਗੇ ਕਿਹਾ ਕਿ ਉਹ ਅਧਿਕਾਰਤ ਫੇਸਬੁੱਕ ਪੇਜ਼ @TheCeoPunjab ’ਤੇ ਲਾਈਵ ਹੋ ਕੇ ਚੋਣ ਪ੍ਰਕਿਰਿਆ ਨਾਲ ਸਬੰਧਤ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਉਨ੍ਹਾਂ ਅੱਗੇ ਕਿਹਾ ਕਿ ਇਸ ਲਾਈਵ ਸੈਸ਼ਨ ਦੌਰਾਨ ਕੋਈ ਵੀ ਵਿਅਕਤੀ ਸਵਾਲ ਪੁੱਛ ਸਕਦਾ ਹੈ ਅਤੇ ਪੋਸਟ ’ਤੇ ਕੁਮੈਂਟ ਕਰਕੇ ਆਪਣਾ ਫੀਡਬੈਕ ਅਤੇ ਸੁਝਾਅ ਵੀ ਦੇ ਸਕਦਾ ਹੈ। ਸਿਬਿਨ ਸੀ ਨੇ ਕਿਹਾ ਕਿ ਉਹ ਪਿਛਲੇ ਸੈਸ਼ਨ ਦੀ ਤਰ੍ਹਾਂ ਇਸ ਵਾਰ ਵੀ ਵੋਟਰਾਂ ਦੇ ਸਵਾਲਾਂ ਦਾ ਮੌਕੇ ‘ਤੇ ਹੀ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਆਪਣੇ ਸਵਾਲ ਜਾਂ ਸੁਝਾਅ 17 ਮਈ (ਸਵੇਰੇ 11 ਵਜੇ) ਤੋਂ ਪਹਿਲਾਂ ਸੀ. ਈ. ਓ. ਪੰਜਾਬ ਦੇ ਫੇਸਬੁੱਕ, ਇੰਸਟਾਗ੍ਰਾਮ ਜਾਂ ਐਕਸ ਹੈਂਡਲਾਂ ਜ਼ਰੀਏ ਵੀ ਭੇਜੇ ਜਾ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ : ਭਾਜਪਾ ਦੇਸ਼ ਦੇ ਸੰਵਿਧਾਨ ਲਈ ਖ਼ਤਰਾ, ਪੰਜਾਬ ’ਚ ਹਰ ਵਿਭਾਗ ਦੀ ਆਮਦਨ ’ਚ ਹੋਇਆ ਭਾਰੀ ਵਾਧਾ : ਹਰਪਾਲ ਚੀਮਾ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ੀਲੇ ਪਦਾਰਥਾਂ ਸਮੇਤ ਫੜ੍ਹੇ ਮੁਲਜ਼ਮ ਨੂੰ 10 ਸਾਲ ਦੀ ਸਜ਼ਾ
NEXT STORY