ਸਪੋਰਟਸ ਡੈਸਕ- ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਵਿਜੇ ਹਜ਼ਾਰੇ ਟਰਾਫੀ (VHT) 2025-26 ਵਿੱਚ ਦਿੱਲੀ ਵੱਲੋਂ ਖੇਡਦਿਆਂ ਇੱਕ ਵੱਡਾ ਇਤਿਹਾਸ ਰਚ ਦਿੱਤਾ ਹੈ। ਆਂਧਰਾ ਵਿਰੁੱਧ ਮੈਚ ਵਿੱਚ ਮੈਦਾਨ 'ਤੇ ਉਤਰਦੇ ਹੀ ਕੋਹਲੀ ਨੇ ਚੌਕੇ ਨਾਲ ਆਪਣਾ ਖਾਤਾ ਖੋਲ੍ਹਿਆ ਅਤੇ ਲਿਸਟ-ਏ ਕ੍ਰਿਕਟ ਵਿੱਚ 16,000 ਦੌੜਾਂ ਪੂਰੀਆਂ ਕਰ ਲਈਆਂ।
ਕੋਹਲੀ ਇਹ ਮੁਕਾਮ ਹਾਸਲ ਕਰਨ ਵਾਲੇ ਦੁਨੀਆ ਦੇ ਸਿਰਫ਼ 9ਵੇਂ ਅਤੇ ਭਾਰਤ ਦੇ ਦੂਜੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਮਹਿਜ਼ 330 ਪਾਰੀਆਂ ਵਿੱਚ ਇਹ ਅੰਕੜਾ ਛੂਹਿਆ, ਜਦਕਿ ਸਚਿਨ ਤੇਂਦੁਲਕਰ ਨੇ 391 ਪਾਰੀਆਂ ਵਿੱਚ 16,000 ਰੰਨ ਪੂਰੇ ਕੀਤੇ ਸਨ। ਇਸ ਮੁਕਾਬਲੇ ਵਿੱਚ ਆਂਧਰਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 298 ਦੌੜਾਂ ਬਣਾਈਆਂ ਹਨ, ਜਿਸ ਵਿੱਚ ਰਿਕੀ ਭੁਈ ਨੇ 122 ਦੌੜਾਂ ਦੀ ਪਾਰੀ ਖੇਡੀ।
Vijay Hazare Trophy : ਰੋਹਿਤ ਸ਼ਰਮਾ ਨੇ ਲਾਇਆ ਸ਼ਾਨਦਾਰ ਸੈਂਕੜਾ
NEXT STORY