ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਮਹਿਮਾਨ ਟੀਮ ਨਿਊਜ਼ੀਲੈਂਡ ਖਿਲਾਫ ਤੀਜਾ ਅਤੇ ਆਖਰੀ ਵਨਡੇ ਮੈਚ ਕਾਨਪੁਰ ਵਿਚ ਖੇਡੇਗੀ। ਹਾਲਾਂਕਿ ਸੀਰੀਜ਼ ਤੋਂ ਪਹਿਲਾਂ ਅਨੁਮਾਨ ਸੀ ਕਿ ਭਾਰਤੀ ਟੀਮ ਇਕਪਾਸੜ ਮੁਕਾਬਲੇ ਵਿਚ ਨਿਊਜ਼ੀਲੈਂਡ ਨੂੰ ਪਟਖਨੀ ਦੇ ਦੇਵੇਗੀ। ਪਰ ਅਜਿਹਾ ਹੋਇਆ ਨਹੀਂ। ਮੁੰਬਈ ਵਿਚ ਹੋਏ ਪਹਿਲੇ ਹੀ ਮੁਕਾਬਲੇ ਵਿਚ ਕੀਵੀ ਟੀਮ ਨੇ ਵਿਰਾਟ ਦੀ ਟੀਮ ਨੂੰ 6 ਵਿਕਟਾਂ ਨਾਲ ਹਰਾ ਕੇ ਸਨਸਨੀ ਮਚਾ ਦਿੱਤੀ। ਮੁੰਬਈ ਵਿਚ ਵਿਰਾਟ ਕੋਹਲੀ ਨੇ ਆਪਣੇ 200ਵੇਂ ਮੈਚ ਵਿਚ ਸੈਂਕੜਾ ਬਣਾਇਆ। ਪਰ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਦੀ ਸ਼ਾਨਦਾਰ ਪਾਰੀਆਂ ਦੇ ਅੱਗੇ ਵਿਰਾਟ ਦੀ ਸੈਂਕੜੀਏ ਪਾਰੀ ਬੇਕਾਰ ਹੋ ਗਈ।
ਹਾਲਾਂਕਿ ਪੁਣੇ ਵਿਚ ਖੇਡੇ ਗਏ ਦੂਜੇ ਵਨਡੇ ਮੈਚ ਵਿਚ ਭਾਰਤੀ ਟੀਮ ਲੈਅ ਵਿਚ ਪਰਤੀ ਅਤੇ ਨਿਊਜ਼ੀਲੈਂਡ ਨੂੰ ਹਰਾ ਕੇ ਆਪਣਾ ਹਿਸਾਬ ਕਿਤਾਬ ਬਰਾਬਰ ਕਰ ਲਿਆ। ਸੀਰੀਜ਼ ਇਸ ਸਮੇਂ 1-1 ਨਾਲ ਮੁਕਾਬਲੇ ਉੱਤੇ ਹੈ। ਹੁਣ ਨਜ਼ਰਾਂ ਕਾਨਪੁਰ ਵਿਚ ਹੋਣ ਵਾਲੇ ਤੀਸਰੇ ਵਨਡੇ ਮੈਚ ਉੱਤੇ ਟਿਕ ਗਈਆਂ ਹਨ। ਹਾਲਾਂਕਿ ਮਹਿਮਾਨ ਟੀਮ ਜਿਸ ਤਰ੍ਹਾਂ ਨਾਲ ਹੁਣ ਖੇਡੀ ਹੈ, ਉਸਨੂੰ ਵੇਖ ਕੇ ਸਾਫ਼ ਕਿਹਾ ਜਾ ਸਕਦਾ ਹੈ ਕਿ ਮੁਕਾਬਲਾ ਰੋਮਾਂਚਕ ਹੋਵੇਗਾ।
ਇਹੀ ਕਾਰਨ ਹੈ ਕਿ ਭਾਰਤੀ ਟੀਮ ਮਹਿਮਾਨ ਟੀਮ ਨੂੰ ਹੁਣ ਕੋਈ ਮੌਕਾ ਨਹੀਂ ਦੇਣਾ ਚਾਹੁੰਦੀ। ਇਸ ਲਈ ਵਿਰਾਟ ਐਂਡ ਕੰਪਨੀ ਇਸ ਮੈਚ ਦੀ ਖੂਬ ਤਿਆਰੀ ਕਰ ਰਹੇ ਹਨ। ਇੰਡੀਅਨ ਕ੍ਰਿਕਟ ਟੀਮ ਦੇ ਪੇਜ਼ ਉੱਤੇ ਭਾਰਤੀ ਟੀਮ ਦੀਆਂ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ ਗਈਆਂ ਹਨ।
ਇਸ ਤਸਵੀਰਾਂ ਵਿਚ ਸਾਫ਼ ਦਿੱਸ ਰਿਹਾ ਹੈ ਕਿ ਐਤਵਾਰ ਨੂੰ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ ਭਾਰਤੀ ਟੀਮ ਦੇ ਖਿਡਾਰੀ ਜਿਮ ਅੰਦਰ ਖੂਬ ਪਸੀਨਾ ਵਹਾ ਰਹੇ ਹਨ।
ਤਸਵੀਰਾਂ ਨੂੰ ਪੋਸਟ ਕਰਦੇ ਹੋਏ ਲਿਖਿਆ ਗਿਆ ਹੈ ਕਿ ਮੈਂ ਆਪਣਾ ਬੈਸਟ ਦੇਣ ਲਈ ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਹਾਂ। ਭਾਰਤੀ ਟੀਮ ਜੇਕਰ ਇਸ ਸੀਰੀਜ਼ ਨੂੰ ਜਿੱਤਦੀ ਹੈ ਤਾਂ ਉਹ ਘਰ ਵਿਚ ਲਗਾਤਾਰ ਸੱਤਵੀਂ ਸੀਰੀਜ਼ ਜਿੱਤੇਗੀ। ਉਥੇ ਹੀ ਜੇਕਰ ਨਿਊਜ਼ੀਲੈਂਡ ਇਸ ਸੀਰੀਜ਼ ਨੂੰ ਜਿੱਤਦੀ ਹੈ ਤਾਂ ਉਹ ਭਾਰਤ ਵਿਚ ਚਾਰ ਦਹਾਕੇ ਬਾਅਦ ਕੋਈ ਸੀਰੀਜ਼ ਜਿੱਤੇਗੀ।
ਕੋਠਾਰੀ ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦੇ ਫਾਈਨਲ 'ਚ
NEXT STORY