ਗੁਹਾਟੀ— ਵੈਸਟਇੰਡੀਜ਼ ਦੇ ਲੀਜੈਂਡ ਕ੍ਰਿਕਟਰ ਵੀਵੀਅਨ ਰਿਚਰਡਸ ਦਾ ਕਹਿਣਾ ਹੈ ਕਿ ਵਿਰਾਟ ਕੋਹਲੀ ਦੀ ਅਗਵਾਈ ਵਿਚ ਭਾਰਤ ਵਿਦੇਸ਼ੀ ਧਰਤੀ 'ਤੇ ਆਪਣਾ ਰਿਕਾਰਡ ਸੁਧਾਰ ਸਕਦਾ ਹੈ ਤੇ ਉਹ ਇਹ ਕੰਮ ਆਸਟਰੇਲੀਆ ਵਿਚ ਕਰ ਸਕਦਾ ਹੈ। ਰਿਚਰਡਸ ਨੇ ਇਕ ਪ੍ਰਮੋਸ਼ਨਲ ਟੂਰ ਦੌਰਾਨ ਵੀਰਵਾਰ ਨੂੰ ਇੱਥੇ ਇਕ ਪੱਤਰਕਾਰ ਸੰਮੇਲਨ ਵਿਚ ਇਹ ਕਿਹਾ ਭਾਰਤੀ ਟੀਮ ਬੇਸ਼ੱਕ ਆਈ. ਸੀ. ਸੀ. ਰੈਂਕਿੰਗ 'ਚ ਚੋਟੀ 'ਤੇ ਹੈ ਪਰ ਉਸ ਨੂੰ ਆਪਣਾ ਵਿਦੇਸ਼ੀ ਰਿਕਾਰਡ ਸੁਧਾਰਨ ਦੀ ਜ਼ਰੂਰਤ ਹੈ।
ਆਸਟਰੇਲੀਆ ਦਾ ਮੌਜੂਦਾ ਦੌਰਾ ਭਾਰਤ ਦੇ ਕੋਲ ਵਿਦੇਸ਼ 'ਚ ਆਪਣੀ ਸਫਲਤਾ ਦਰ ਸੁਧਾਰਨ ਦਾ ਸ਼ਾਨਦਾਰ ਮੌਕਾ ਹੈ ਤੇ ਵਿਰਾਟ ਦੀ ਕਪਤਾਨੀ 'ਚ ਭਾਰਤੀ ਟੀਮ ਇਸ ਤਰ੍ਹਾਂ ਕਰਨ 'ਚ ਸਮਰੱਥ ਹੈ। ਰਿਚਰਡਸ ਨੇ ਕਿਹਾ ਇਹ ਸ਼ਾਨਦਾਰ ਹੋਵੇਗਾ ਜੇਕਰ ਵਿਰਾਟ ਆਸਟਰੇਲੀਆ ਨੂੰ ਉਸਦੀ ਧਰਤੀ 'ਤੇ ਹਰਾ ਦੇਵੇ ਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਇਸ ਮੌਕੇ ਨੂੰ ਖੁੰਝਣ ਨਹੀਂ ਦੇਵੇਗਾ। ਮੌਜੂਦਾ ਭਾਰਤੀ ਟੀਮ ਬਹੁਤ ਮਜ਼ਬੂਤ ਹੈ ਪਰ ਉਸ ਨੂੰ ਆਪਣਾ ਵਿਦੇਸ਼ੀ ਰਿਕਾਰਡ ਸੁਧਾਰਨਾ ਹੈ। ਇਕ ਵਧੀਆ ਟੀਮ ਹੋਣ ਦੇ ਲਈ ਭਾਰਤੀ ਟੀਮ ਨੂੰ ਵਿਦੇਸ਼ 'ਚ ਜਿੱਤਣਾ ਜ਼ਰੂਰੀ ਹੈ।
ਸਮਿਥ ਤੇ ਬੇਨਕ੍ਰਾਫਟ ਦੇ ਬਿਆਨਾਂ ਦਾ ਵਾਰਨਰ ਦੀ ਵਾਪਸੀ ਤੇ ਅਸਰ ਨਹੀਂ : CA
NEXT STORY