ਸਪੋਰਟਸ ਡੈਸਕ :ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ 5 ਮੈਚਾਂ ਦੀ ਸੀਰੀਜ਼ ਦਾ ਤੀਜਾ ਮੁਕਾਬਲਾ ਅੱਜ ਜੇ. ਐੱਸ. ਸੀ. ਏ. ਇੰਟਰਨੈਸ਼ਨਲ ਸਟੇਡੀਅਮ ਰਾਂਚੀ 'ਚ ਖੇਡਿਆ ਜਾਣਾ ਹੈ। ਜਿੱਥੇ ਟੀਮ ਇੰਡੀਆ ਸੀਰੀਜ਼ ਜਿੱਤਣ ਦੀ ਕੋਸ਼ਿਸ਼ ਕਰੇਗੀ। ਅਜਿਹੇ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਕੋਲ ਇਕ ਹੋਰ ਰਿਕਾਰਡ ਦੀ ਬਰਾਬਰੀ ਕਰਨ ਦਾ ਇਕ ਲਾਜਵਾਬ ਮੌਕਾ ਹੈ।
ਦਰਅਸਲ, ਨਾਗਪੁਰ 'ਚ ਕਪਤਾਨ ਕੋਹਲੀ ਨੇ ਆਪਣੇ ਕਰੀਅਰ ਦਾ 40ਵਾਂ ਸੈਂਕੜਾ ਲਗਾਇਆ। ਉਥੇ ਹੀ ਜੇਕਰ ਅੱਜ ਕੋਹਲੀ 27 ਦੌੜਾ ਬਣਾਉਣ 'ਚ ਕਾਮਯਾਬ ਹੁੰਦੇ ਹਨ ਤਾਂ ਉਹ ਵਨ-ਡੇ ਕ੍ਰਿਕਟ 'ਚ 4 ਹਜ਼ਾਰ ਰਨ ਬਣਾਉਣ ਵਾਲੇ 12ਵੇਂ ਕਪਤਾਨ ਬਣ ਜਾਣਗੇ। ਇਸ ਤੋਂ ਪਹਿਲਾਂ ਐੱਮ. ਐੱਸ ਧੋਨੀ (664), ਮੁਹੰਮਦ ਅਜ਼ਹਰੂਦੀਨ (5239) ਤੇ ਸੌਰਵ ਗਾਂਗੂਲੀ (5104) ਹੀ ਇਸ ਮੁਕਾਮ ਨੂੰ ਹਾਸਲ ਕਰ ਸਕੇ ਹਨ।

ਦੱਸ ਦੇਈਏ ਕੋਹਲੀ ਦੇ ਵਨ-ਡੇ ਕਰੀਅਰ 'ਚ 51.29 ਦੀ ਔਸਤ ਤੋਂ ਦੌੜਾ ਬਣਾਉਣ ਵਾਲੇ ਵਿਰਾਟ ਦੇ ਖੇਡ 'ਚ ਕਪਤਾਨੀ ਸੰਭਾਲਣ ਤੋਂ ਬਾਅਦ ਗਜ਼ਬ ਦਾ ਨਿਖਾਰ ਆਇਆ ਹੈ। ਬਤੌਰ ਕਪਤਾਨ ਉਨ੍ਹਾਂ ਨੇ 82.77 ਦੀ ਔਸਤ ਨਾਲ ਦੌੜਾ ਬਣਾਈਆਂ ਹਨ, ਜੋ ਸਹੀ 'ਚ ਲਾਜਵਾਬ ਪ੍ਰਦਰਸ਼ਨ ਹੈ।
50 ਪੂਰਾ ਕਰਦੇ ਹੀ ਕੋਹਲੀ ਦੇ ਬੱਲੇ ਤੋਂ ਨਿਕਲੇ ਇਹ ਖਾਸ ਸੈਂਕੜੇ
121 vs ਨਿਊਜ਼ੀਲੈਂਡ, ਮੁੰਬਈ, 2017
113 vs ਨਿਊਜ਼ੀਲੈਂਡ, ਕਾਨਪੁਰ, 2017
140 vs ਵੈਸਟਇੰਡੀਜ਼, ਗੁਵਾਹਾਟੀ, 2018
157 *vs ਵੈਸਟਇੰਡੀਜ਼, ਵਿਸ਼ਾਖਾਪਟਨਮ, 2018
107 vs ਵੈਸਟਇੰਡੀਜ਼, ਪੁਣੇ, 2018
113 vs ਆਸਟ੍ਰੇਲੀਆ, ਨਾਗਪੁਰ, 2019
ਸਾਇਨਾ ਅਤੇ ਸ਼੍ਰੀਕਾਂਤ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ
NEXT STORY