ਦੁਬਈ- ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਕਪਤਾਨ ਵਿਰਾਟ ਕੋਹਲੀ ਨੇ ਦਿੱਲੀ ਕੈਪੀਟਲਸ ਵਿਰੁੱਧ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਦੌਰਾਨ ਗਲਤੀ ਨਾਲ ਗੇਂਦ 'ਤੇ ਲਾਰ ਲਗਾ ਕੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਕੋਵਿਡ-19 ਪ੍ਰੋਟੋਕਾਲ ਦੀ ਉਲੰਘਣਾ ਕੀਤੀ। ਦੁਬਈ ਅੰਤਰਰਾਸ਼ਟਰੀ ਸਟੇਡੀਅਮ 'ਚ ਦਿੱਲੀ ਵਿਰੁੱਧ ਮੈਚ 'ਚ ਕੋਹਲੀ ਨੇ ਸ਼ਾਟ ਕਵਰ 'ਤੇ ਫੀਲਡਿੰਗ ਕਰਦੇ ਹੋਏ ਆਪਣੇ ਵੱਲ ਤੇਜ਼ੀ ਨਾਲ ਆਉਂਦੀ ਗੇਂਦ ਨੂੰ ਰੋਕਿਆ ਅਤੇ ਉਸ ਤੋਂ ਬਾਅਦ ਉਸ 'ਤੇ ਲਾਰ ਲਗਾ ਦਿੱਤੀ।
ਇਹ ਘਟਨਾ ਦਿੱਲੀ ਦੀ ਪਾਰੀ ਦੇ ਤੀਜੇ ਓਵਰ 'ਚ ਹੋਈ ਜਦੋ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਨੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਦੀ ਤੀਜੀ ਗੇਂਦ ਨੂੰ ਡ੍ਰਾਈਵ ਕੀਤਾ ਸੀ। ਕੋਹਲੀ ਨੂੰ ਹਾਲਾਂਕਿ ਤੁਰੰਤ ਹੀ ਆਪਣੀ ਗਲਤੀ ਦਾ ਅਹਿਸਸਾ ਹੋ ਗਿਆ ਸੀ। ਪਿਛਲੇ ਹਫਤੇ ਰਾਜਸਥਾਨ ਰਾਇਲਜ਼ ਦੇ ਬੱਲੇਬਾਜ਼ ਰੌਬਿਨ ਉਥੱਪਾ ਨੇ ਕੋਲਕਾਤਾ ਵਿਰੁੱਧ ਫੀਲਡਿੰਗ ਕਰਦੇ ਸਮੇਂ ਗੇਂਦ 'ਤੇ ਲਾਰ ਲਗਾ ਦਿੱਤੀ ਸੀ। ਆਈ. ਸੀ. ਸੀ. ਨੇ ਕੋਵਿਡ-19 ਮਹਾਮਾਰੀ ਦੇ ਕਾਰਨ ਇਸ ਸਾਲ ਜੂਨ 'ਚ ਗੇਂਦ ਨੂੰ ਚਮਕਾਉਣ ਦੇ ਲਈ ਲਾਰ ਦੇ ਉਪਯੋਗ 'ਤੇ ਪਾਬੰਦੀ ਲਗਾ ਦਿੱਤੀ ਸੀ।
ਹਾਰ ਤੋਂ ਬਾਅਦ ਨਡਾਲ ਦਾ ਆਟੋਗ੍ਰਾਫ ਲਿਆ ਵਿਰੋਧੀ ਖਿਡਾਰੀ ਕੋਰਡਾ ਨੇ
NEXT STORY