ਨਵੀਂ ਦਿੱਲੀ— ਭਾਰਤ ਤੇ ਸ਼੍ਰੀਲੰਕਾ ਵਿਚਾਲੇ 5 ਜਨਵਰੀ ਤੋਂ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਇਸ ਸੀਰੀਜ਼ 'ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਬਦਲੇ ਹੋਏ ਲੁੱਕ 'ਚ ਨਜ਼ਰ ਆਏ। ਸਵਿਟਜ਼ਰਲੈਂਡ ਤੋਂ ਆਉਣ ਦੇ ਬਾਅਦ ਵਿਰਾਟ ਕੋਹਲੀ ਆਪਣੇ ਮਨਪਸੰਦ ਹੇਅਰ ਸਟਾਈਲਿਸਟ ਆਲਿਮ ਹਾਕਿਮ ਕੋਲ ਪਹੁੰਚੇ ਤੇ ਨਵਾਂ ਹੇਅਰ ਸਟਾਈਲ ਕਰਵਾਇਆ। ਵਿਰਾਟ ਨੂੰ ਇਹ ਨਵਾਂ ਹੇਅਰ ਸਟਾਈਲ ਬਹੁਤ ਵਧੀਆ ਲੱਗ ਰਿਹਾ ਹੈ। ਵਿਰਾਟ 1 ਜਨਵਰੀ ਦੇਰ ਰਾਤ ਹੀ ਵਿਦੇਸ਼ ਤੋਂ ਆਏ ਹਨ ਤੇ 2 ਜਨਵਰੀ ਨੂੰ ਆਪਣੀ ਲੁੱਕ ਵੀ ਬਦਲ ਲਈ। ਆਲਿਮ ਹਾਕਿਮ ਸੈਲਿਬ੍ਰਿਟੀ ਹੇਅਰ ਸਟਾਈਲਿਸਟ ਹੈ ਤੇ ਵਿਰਾਟ ਤੋਂ ਇਲਾਵਾ ਹਾਰਦਿਕ ਪੰਡਯਾ, ਯੁਵਰਾਜ ਸਿੰਘ, ਯੁਜਵੇਂਦਰ ਚਾਹਲ ਵਰਗੇ ਕ੍ਰਿਕਟਰਾਂ ਦਾ ਵੀ ਹੇਅਰਕਟ ਕਰ ਚੁੱਕੇ ਹਨ।
ਵਿਰਾਟ ਨੇ ਇਨ੍ਹਾਂ ਤਸਵੀਰਾਂ ਨੂੰ ਇੰਸਟਾਗ੍ਰਾਮ ਸਟੋਰੀ 'ਚ ਸ਼ੇਅਰ ਕੀਤਾ ਹੈ। ਭਾਰਤ ਨੇ ਆਪਣਾ ਆਖਰੀ ਇੰਟਰਨੈਸ਼ਨਲ ਮੈਚ 22 ਦਸੰਬਰ ਨੂੰ ਖੇਡਿਆ ਸੀ, ਉਸ ਤੋਂ ਬਾਅਦ ਮਿਲੀ ਬ੍ਰੇਕ 'ਚ ਵਿਰਾਟ ਆਪਣੀ ਪਤਨੀ ਅਨੁਸ਼ਕਾ ਦੇ ਨਾਲ ਛੁੱਟੀਆਂ ਮਨਾਉਣ ਦੇ ਲਈ ਸਵਿਟਜ਼ਰਲੈਂਡ ਗਏ ਸਨ।
ਭਾਰਤ ਬਨਾਮ ਸ਼੍ਰੀਲੰਕਾ ਟੀ-20 ਸ਼ੈਡਿਊਲ
ਪਹਿਲਾ ਟੀ-20 ਇੰਟਰਨੈਸ਼ਨਲ ਮੈਚ, 5 ਜਨਵਰੀ, ਗੁਹਾਟੀ
ਦੂਜਾ ਟੀ-20 ਇੰਟਰਨੈਸ਼ਨਲ ਮੈਚ, 7 ਜਨਵਰੀ, ਇੰਦੌਰ
ਤੀਜਾ ਟੀ-20 ਇੰਟਰਨੈਸ਼ਨਲ ਮੈਚ, 10 ਜਨਵਰੀ, ਪੁਣੇ
ਆਸਟਰੇਲੀਆਈ ਮਹਿਲਾ ਏ ਟੀਮ ਦੀ ਕੋਚ ਪੁਲਟਨ ਨੇ ਕੀਤੀ ਸ਼ੇਫਾਲੀ ਦੀ ਖੂਬ ਸ਼ਲਾਘਾ
NEXT STORY