ਸਪੋਰਟਸ ਡੈਸਕ— ਭਾਰਤ ਅਤੇ ਆਸਟਰੇਲੀਆ ਵਿਚਾਲੇ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਇਕ ਵਾਰ ਫਿਰ ਐਡਮ ਜ਼ਾਂਪਾ ਦਾ ਸ਼ਿਕਾਰ ਬਣੇ ਅਤੇ ਸਸਤੇ 'ਚ ਪਵੇਲੀਅਨ ਪਰਤ ਗਏ। ਭਾਰਤੀ ਕਪਤਾਨ ਆਪਣੀ ਪਾਰੀ 'ਚ 16 ਗੇਂਦਾਂ 'ਤੇ ਇਕ ਛੱਕੇ ਦੀ ਮਦਦ ਨਾਲ 14 ਦੌੜਾਂ ਹੀ ਬਣਾ ਸਕੇ।

ਧਵਨ ਦੇ ਆਊਟ ਹੋਣ ਦੇ ਬਾਅਦ ਮੈਦਾਨ 'ਤੇ ਉਤਰੇ ਕੋਹਲੀ ਤੋਂ ਪ੍ਰਸ਼ੰਸਕਾਂ ਨੂੰ ਕਾਫੀ ਉਮੀਦਾਂ ਸਨ ਪਰ ਉਹ ਜਾਂਪਾ ਦੇ ਅੱਗੇ ਇਕ ਵਾਰ ਫਿਰ ਢਹਿ-ਢੇਰੀ ਹੋ ਗਏ। ਜ਼ਾਂਪਾ ਦੇ 32ਵੇਂ ਓਵਰ ਦੀ ਦੂਜੀ ਗੇਂਦ 'ਤੇ ਕੋਹਲੀ ਨੇ ਸ਼ਾਟ ਲਾਉਂਦੇ ਹੋਏ ਆਸਟਰੇਲੀਆਈ ਗੇਂਦਬਾਜ਼ ਦੇ ਉਪਰੋਂ ਗੇਂਦ ਪਵੇਲੀਅਨ ਵੱਲ ਭੇਜਣ ਦੀ ਕੋਸ਼ਿਸ਼ ਕੀਤੀ ਸੀ ਪਰ ਜ਼ਾਂਪਾ ਨੇ ਕੈਚ ਫੜ ਲਿਆ। ਹਾਲਾਂਕਿ ਇਹ ਕੈਚ ਮੁਸ਼ਕਲ ਸੀ ਪਰ ਜ਼ਾਂਪਾ ਇਹ ਕੈਚ ਕਰਕੇ ਵਿਕਟ ਲੈਣ 'ਚ ਕਾਮਯਾਬ ਰਹੇ। ਜ਼ਾਂਪਾ ਨੇ ਚੌਥੀ ਵਾਰ ਕੋਹਲੀ ਨੂੰ ਸ਼ਿਕਾਰ ਬਣਾਇਆ।

ਜਿੱਥੇ ਤਕ ਜ਼ਾਂਪਾ ਦੇ ਖਿਲਾਫ ਕੋਹਲੀ ਦੇ ਰਿਕਾਰਡ ਦੀ ਗੱਲ ਹੈ ਤਾਂ ਭਾਰਤੀ ਕਪਤਾਨ ਨੇ 97 ਗੇਂਦਾਂ ਦਾ ਸਾਹਮਣਾ ਕੀਤਾ ਹੈ ਅਤੇ ਇਸ ਦੌਰਾਨ ਉਨ੍ਹਾਂ 129.9 ਦੀ ਸਟ੍ਰਾਈਕ ਰੇਟ ਦੇ ਨਾਲ 126 ਦੌੜਾਂ ਬਣਾਈਆਂ ਹਨ। ਇਸ ਦੌਰਾਨ ਕੋਹਲੀ ਨੇ ਚਾਰ ਵਾਰ ਆਪਣਾ ਵਿਕਟ ਵੀ ਗੁਆਇਆ ਹੈ।
ਦੇਖੋ ਵੀਡੀਓ :-
ਖੇਡ ਮੰਤਰੀ ਤੇ ਨਾਡਾ ਅੰਬੈਸਡਰ ਨੇ ਡੋਪਿੰਗ ਮੁਕਤ ਖੇਡ ਸੱਭਿਆਚਾਰ 'ਤੇ ਦਿੱਤਾ ਜ਼ੋਰ
NEXT STORY