ਮੁੰਬਈ : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਆਪਣੀ ਧੀ ਪਹਿਲੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦੀ ਧੀ ਦਾ ਚਿਹਰਾ ਨਹੀਂ ਦਿਖ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਦੇ ਧੀ ਦੇ ਨਾਮ ਦਾ ਐਲਾਨ ਵੀ ਕਰ ਦਿੱਤਾ ਹੈ। ਕੋਹਲੀ ਅਤੇ ਅਨੁਸ਼ਕਾ ਨੇ ਆਪਣੀ ਧੀ ਦਾ ਨਾਮ ‘ਵਾਮਿਕਾ’ ਰੱਖਿਆ ਹੈ। ਉਥੇ ਹੀ ਹੁਣ ਵਿਰੁਸ਼ਕਾ ਦੀ ਧੀ ਦੇ ਨਾਮ ਨੂੰ ਲੈ ਕੇ ਚਰਚਾ ਹੋਣ ਲੱਗੀ ਹੈ ਅਤੇ ਹਰ ਕੋਈ ਇਸ ਦਾ ਅਰਥ ਜਾਣਨਾ ਚਾਹੁੰਦਾ ਹੈ।
ਇਹ ਵੀ ਪੜ੍ਹੋ: ਵਿਰਾਟ-ਅਨੁਸ਼ਕਾ ਨੇ ਸਾਂਝੀ ਕੀਤੀ ਧੀ ਦੀ ਪਹਿਲੀ ਤਸਵੀਰ, ਰੱਖਿਆ ਇਹ ਨਾਮ
ਵਾਮਿਕਾ ਦਾ ਅਰਥ
ਵਾਮਿਕਾ ਦਾ ਅਰਥ ਹੁੰਦਾ ਹੈ ਦੇਵੀ ਦੁਰਗਾ। ਇਹ ਨਾਮ ਦੇਵੀ ਦੁਰਗਾ ਦਾ ਹੀ ਇਕ ਵਿਸ਼ੇਸ਼ਣ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਵਾਮਿਕਾ ਦੇ ਨਾਮ ਨੂੰ ਵਿਰਾਟ ਅਤੇ ਅਨੁਸ਼ਕਾ ਦੇ ਨਾਲ ਨੂੰ ਮਿਲਾ ਕੇ ਬਣਿਆ ਹੈ। ਵਾਮਿਕਾ ਵਿਚ ਅਨੁਸ਼ਕਾ ਦਾ KA ਅਤੇ ਵਿਰਾਟ ਦਾ V ਸ਼ਾਮਲ ਹੈ।
ਇਹ ਵੀ ਪੜ੍ਹੋ: ਦੁਖ਼ਦਾਇਕ ਖ਼ਬਰ : ਬਾਕਸਿੰਗ ਮੈਚ ਦੌਰਾਨ ਲੱਗੀ ਸੱਟ ਕਾਰਣ ਕਿੱਕ ਬਾਕਸਰ ਅਸਲਮ ਖਾਨ ਦੀ ਮੌਤ
ਅਨੁਸ਼ਕਾ ਨੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ‘ਅਸੀਂ ਜ਼ਿੰਦਗੀ ਪਿਆਰ ਅਤੇ ਸ਼ੁਕਰਗੁਜ਼ਾਰੀ ਨਾਲ ਜਿਊਂਦੇ ਰਹੇ ਪਰ ਵਾਮਿਕਾ ਨੇ Îੲਸ ਛੋਟੀ ਜਿਹੀ ਜ਼ਿੰਦਗੀ ਨੂੰ ਇਕ ਨਵੇਂ ਪੱਧਰ ’ਤੇ ਪਹੁੰਚਾਇਆ।’ ਉਨ੍ਹਾਂ ਅੱਗੇ ਲਿਖਿਆ, ‘ਕਈ ਵਾਰ ਕੁੱਝ ਹੀ ਹੀ ਮਿੰਟਾਂ ’ਚ ਹੀ ਹੰਝੂ, ਹਾਸਾ, ਚਿੰਤਾ, ਖ਼ੁਸ਼ੀ ਵਰਗੀਆਂ ਭਾਵਨਾਵਾਂ ਦਾ ਅਹਿਸਾਸ ਹੋ ਜਾਂਦਾ ਹੈ...ਨੀਂਦ ਤਾਂ ਹੁਣ ਗਾਇਬ ਹੀ ਹੈ...ਪਰ ਸਾਡੇ ਦਿਲ ਖ਼ੁਸ਼ੀਆਂ ਨਾਲ ਲਬਰੇਜ ਹਨ। ਸ਼ੁੱਭਕਾਮਨਾਵਾਂ ਅਤੇ ਪ੍ਰਾਰਥਨਾਵਾਂ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।’
ਇਹ ਵੀ ਪੜ੍ਹੋ: ਮੋਦੀ ਦੇ ‘ਮਨ ਕੀ ਬਾਤ’ ’ਤੇ ਦੀਪਿਕਾ ਪਾਦੁਕੋਨ ਦਾ ਟਵੀਟ, ਦੁਨੀਆ ’ਚ ਦੇਖਣ ਤੋਂ ਪਹਿਲਾਂ ਖ਼ੁਦ ’ਚ ਲਿਆਓ ਉਹ ਬਦਲਾਅ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬਜਟ 2021 ’ਚ ਛਾਈ ਟੀਮ ਇੰਡੀਆ ਤੇ ਭਾਰਤ-ਆਸਟਰੇਲੀਆ ਕ੍ਰਿਕਟ ਸੀਰੀਜ਼, ਜਾਣੋ ਵਿੱਤ ਮੰਤਰੀ ਨੇ ਕੀ ਕਿਹਾ
NEXT STORY