ਨਵੀਂ ਦਿੱਲੀ— ਸਾਲ 2020 ’ਚ ਕੋਰੋਨਾ ਵਾਇਰਸ ਤੇ ਲਾਕਡਾਊਨ ਨੇ ਜਦੋਂ ਲੋਕਾਂ ਦੀ ਜ਼ਿੰਦਗੀ ਲਾਕ ਕਰ ਦਿੱਤੀ ਸੀ, ਉਦੋਂ ਕ੍ਰਿਕਟ ਨੇ ਲੋਕਾਂ ਦੀ ਜ਼ਿੰਦਗੀ ’ਚ ਸੰਜੀਵਨੀ ਦੀ ਤਰ੍ਹਾਂ ਐਂਟਰੀ ਕੀਤੀ। ਆਪਣੇ-ਆਪਣੇ ਘਰਾਂ ’ਚ ਬੰਦ ਲੋਕਾਂ ਨੂੰ ਪਹਿਲਾਂ ਆਈ. ਪੀ. ਐੱਲ. ਤੇ ਫਿਰ ਭਾਰਤ-ਆਸਟਰੇਲੀਆ ਸੀਰੀਜ਼ ਨੇ ਖ਼ੁਸ਼ ਹੋਣ ਦਾ ਮੌਕਾ ਦਿੱਤਾ। ਆਸਟਰੇਲੀਆ ਖ਼ਿਾਲਾਫ਼ ਖੇਡੀ ਗਈ ਟੈਸਟ ਸੀਰੀਜ਼ ਤਾਂ ਜ਼ਿੰਦਗੀ ਲਈ ਸਬਕ ਲੈ ਕੇ ਆਈ। ਜਦੋਂ ਭਾਰਤੀ ਟੀਮ ਨੇ ਆਪਣੇ ਸਭ ਤੋਂ ਘੱਟ ਸਕੋਰ ’ਤੇ ਆਊਟ ਹੋਣ ਦੇ ਬਾਅਦ ਨਾ ਸਿਰਫ਼ ਅਗਲਾ ਟੈਸਟ ਮੈਚ ਜਿੱਤਿਆ ਸਗੋਂ ਸੀਰੀਜ਼ ਵੀ ਆਪਣੇ ਨਾਂ ਕੀਤੀ।
ਇਹ ਵੀ ਪੜ੍ਹੋ : ਨਵੇਂ ਢਾਂਚੇ ਨਾਲ ਅਪ੍ਰੈਲ ’ਚ ਫਿਰ ਸ਼ੁਰੂ ਹੋਣਗੇ ਘਰੇਲੂ ਬੈਡਮਿੰਟਨ ਟੂਰਨਾਮੈਂਟ
ਸ਼ਾਇਦ ਇਹੋ ਕਾਰਨ ਹੈ ਕਿ ਜਦੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਬਜਟ ਭਾਸ਼ਣ ’ਚ ਭਾਰਤ-ਆਸਟਰੇਲੀਆ ਸੀਰੀਜ਼ ਦਾ ਜ਼ਿਕਰ ਆਇਆ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਬਜਟ ਪੇਸ਼ ਕੀਤਾ। ਉਨ੍ਹਾਂ ਇਸ ਦੌਰਾਨ ਕਿਹਾ ਕਿ ਪਿਛਲਾ ਸਾਲ ਮੁਸ਼ਕਲਾਂ ਨਾਲ ਭਰਿਆ ਰਿਹਾ ਹੈ। ਭਾਰਤੀਆਂ ਨੇ ਇਸ ਦਾ ਡੱਟ ਕੇ ਸਾਹਮਣਾ ਕੀਤਾ ਹੈ। ਭਾਰਤੀ ਅਰਥਵਿਵਸਥਾ ’ਤੇ ਵੀ ਇਸ ਦਾ ਅਸਰ ਪਿਆ। ਪਰ ਉਸ ਨੇ ਚੰਗੀ ਵਾਪਸੀ ਕੀਤੀ। ਸੀਤਾਰਮਨ ਨੇ ਕਿਹਾ, ‘‘ਟੀਮ ਇੰਡੀਆ ਦੀ ਆਸਟਰੇਲੀਆ ’ਚ ਸ਼ਾਨਦਾਰ ਸਫਲਤਾ ਸਾਨੂੰ ਭਾਰਤ ਦੇ ਦੇ ਲੋਕਾਂ ਦੀ ਸਹਿਜ ਤਾਕਤ ਦੀ ਯਾਦ ਦਿਵਾਉਂਦੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਨਵੇਂ ਢਾਂਚੇ ਨਾਲ ਅਪ੍ਰੈਲ ’ਚ ਫਿਰ ਸ਼ੁਰੂ ਹੋਣਗੇ ਘਰੇਲੂ ਬੈਡਮਿੰਟਨ ਟੂਰਨਾਮੈਂਟ
NEXT STORY