ਸਪੋਰਟਸ ਡੈਸਕ— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਫਿਟਨੈੱਸ 'ਤੇ ਕਾਫੀ ਧਿਆਨ ਦਿੰਦੇ ਹਨ। 2014 ਤੋਂ ਬਾਅਦ ਵਿਰਾਟ ਨੇ ਆਪਣੀ ਫਿੱਟਨੈਸ 'ਤੇ ਲਗਾਤਾਰ ਕੰਮ ਕੀਤਾ ਹੈ ਅਤੇ ਖ਼ੁਦ ਨੂੰ ਦੁਨੀਆ ਦੇ ਸਭ ਤੋਂ ਫਿੱਟ ਕ੍ਰਿਕਟਰਾਂ 'ਚ ਸ਼ਾਮਲ ਕਰ ਲਿਆ ਹੈ। ਵਿਰਾਟ ਦੁਨੀਆ 'ਚ ਕਿਤੇ ਵੀ ਰਹਿਣ, ਉਹ ਆਪਣੀ ਫਿੱਟਨੈਸ ਨੂੰ ਲੈ ਕਾਫੀ ਗੰਭੀਰ ਰਹਿੰਦੇ ਹਨ। ਟੀਮ ਇੰਡੀਆ ਨੇ ਅੱਜ ਵੈਸਟਇੰਡੀਜ਼ ਦੇ ਖਿਲਾਫ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦਾ ਪਹਿਲਾ ਮੈਚ ਖੇਡਣਾ ਹੈ, ਇਸ ਤੋਂ ਪਹਿਲਾਂ ਵਿਰਾਟ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ ਜੋ ਕਾਫੀ ਪ੍ਰੇਰਨ ਵਾਲੀ ਹੈ। ਵਿਰਾਟ ਨੇ 2016 ਅਤੇ 2019 ਦੇ ਦੋ ਵੀਡੀਓ ਸ਼ੇਅਰ ਕੀਤੇ ਹਨ।

ਇਨ੍ਹਾਂ ਦੋਹਾਂ ਵੀਡੀਓ 'ਚ ਵਿਰਾਟ-ਵੇਟਲਿਫਟਿੰਗ ਕਰਦੇ ਨਜ਼ਰ ਆ ਰਹੇ ਹਨ। ਦੋਹਾਂ ਵੀਡੀਓ 'ਚ ਕਾਫੀ ਫਰਕ ਹੈ, 2016 ਵਾਲੇ ਵੀਡੀਓ 'ਚ ਜਿੱਥੇ ਵਿਰਾਟ ਕਾਫੀ ਮਿਨਹਤ ਕਰਦੇ ਨਜ਼ਰ ਆ ਰਹੇ ਹਨ, ਉੱਥੇ ਹੀ 2019 ਵਾਲੇ ਵੀਡੀਓ 'ਚ ਉਨ੍ਹਾਂ ਨੇ ਸੌਖਿਆਂ ਹੀ ਵੇਟ ਚੁੱਕ ਲਿਆ ਹੈ। ਵਿਰਾਟ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ''ਵੇਟ ਚੁੱਕਣ ਲਈ ਸਹੀ ਟੈੱਕਨੀਕ ਅਤੇ ਸਮਾਂ ਚਾਹੀਦਾ ਹੈ। ਇਕੋ ਜਿਹੀ ਐਕਸਰਸਾਈਜ਼ ਨੂੰ ਤਿੰਨ ਸਾਲਾਂ ਤਕ ਲਗਾਤਾਰ ਕਰਨਾ ਅਤੇ ਕੰਮ ਅਤੇ ਤਕਨੀਕ 'ਤੇ ਫੋਕਸ ਕਰਨ ਨਾਲ ਸਰੀਰਕ ਤਾਕਤ ਵਧੀ ਹੈ। ਇਸ ਲਈ ਹਮੇਸ਼ਾ ਕੁਝ ਨਵਾਂ ਸਿੱਖਣ ਲਈ ਸੰਜਮ ਰੱਖਣਾ ਚਾਹੀਦਾ ਹੈ।''
ਜ਼ਿਕਰਯੋਗ ਹੈ ਕਿ ਭਾਰਤ ਨੇ ਵੈਸਟਇੰਡੀਜ਼ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਕਲੀਨਸਵੀਪ ਕੀਤਾ ਅਤੇ ਹੁਣ ਵਨ-ਡੇ ਸੀਰੀਜ਼ 'ਚ ਕੁਝ ਅਜਿਹਾ ਕਰਨਾ ਚਾਹੇਗਾ। ਵਿਰਾਟ ਨੇ ਆਖਰੀ ਟੀ-20 ਮੈਚ 'ਚ ਅਰਧ ਸੈਂਕੜਾ ਜੜਿਆ। ਇਸ ਤੋਂ ਇਲਾਵਾ ਵਿਰਾਟ ਵਰਲਡ ਕੱਪ ਦੇ ਦੌਰਾਨ ਵੀ ਚੰਗੀ ਫਾਰਮ 'ਚ ਸਨ।
ਉਮਰ ਅਕਮਲ ਨੇ ਸਾਬਕਾ ਪਾਕਿਸਤਾਨੀ ਖਿਡਾਰੀ 'ਤੇ ਭ੍ਰਿਸ਼ਟਾਚਾਰ ਦਾ ਲਾਇਆ ਦੋਸ਼
NEXT STORY