ਸਪੋਰਟਸ ਡੈਸਕ : ਭਾਰਤ ਅਤੇ ਆਸਟਰੇਲੀਆ ਵਿਚਾਲੇ 4 ਮੈਚਾਂ ਦੀ ਸੀਰੀਜ਼ ਦਾ ਦੂਜਾ ਟੈਸਟ ਮੈਚ 26 ਦਸੰਬਰ ਤੋਂ ਮੈਲਬੌਰਨ ਵਿੱਚ ਖੇਡਿਆ ਜਾਵੇਗਾ। ਐਡੀਲੇਡ ਟੈਸਟ ਮੈਚ ਵਿੱਚ ਜਿੱਤ ਹਾਸਲ ਕਰਣ ਦੇ ਬਾਅਦ ਆਸਟਰੇਲੀਆ ਦੀ ਟੀਮ ਸੀਰੀਜ਼ ਵਿੱਚ 1-0 ਨਾਲ ਅੱਗੇ ਹੈ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਬਾਕੀ 3 ਟੈਸਟ ਮੈਚਾਂ ਵਿੱਚ ਟੀਮ ਦਾ ਹਿੱਸਾ ਨਹੀਂ ਹੋਣਗੇ, ਉਹ ਪੈਟਰਨਟੀ ਛੁੱਟੀ ਦੇ ਚਲਦੇ ਭਾਰਤ ਵਾਪਸ ਪਰਤ ਗਏ ਹਨ। ਕੋਹਲੀ ਦੀ ਜਗ੍ਹਾ ਅਜਿੰਕਿਆ ਰਹਾਣੇ ਟੀਮ ਦੀ ਅਗਵਾਈ ਕਰਦੇ ਨਜ਼ਰ ਆਉਣਗੇ। ਉਥੇ ਹੀ ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਪੈਟਰਨਟੀ ਛੁੱਟੀ ਨੂੰ ਲੈ ਕੇ ਟੀਮ ਮੈਨੇਜਮੈਂਟ ਉੱਤੇ ਭੇਦਭਾਵ ਦਾ ਦੋਸ਼ ਲਗਾਇਆ ਹੈ।
ਇਹ ਵੀ ਪੜ੍ਹੋ: ਆਸਟ੍ਰੇਲੀਆ ਕ੍ਰਿਕਟ ਬੋਰਡ ਦਾ ਨਵਾਂ ਫ਼ਰਮਾਨ, ਬਿੱਗ ਬੈਸ਼ ਖੇਡਣ ਵਾਲੇ ਖਿਡਾਰੀਆਂ 'ਤੇ ਲਾਈ ਵਾਲ ਕਟਾਉਣ ਦੀ ਪਾਬੰਦੀ
ਸੁਨੀਲ ਗਾਵਸਕਰ ਨੇ ਸਪੋਰਟਸ ਸਟਾਰ ਲਈ ਇਕ ਕਾਲਮ ਵਿਚ ਲਿਖਿਆ, ‘ਇੱਕ ਪਾਸੇ ਬਾਲਰ, ਜਿਸ ਲਈ ਵੱਖ ਨਿਯਮ ਬਣਾਏ ਗਏ ਹਨ। ਉਹ ਹਨ ਟੀ ਨਟਰਾਜਨ। ਉਹ ਇਸ ਖ਼ਿਲਾਫ਼ ਕੁੱਝ ਨਹੀਂ ਬੋਲ ਸਕਦੇ ਕਿਉਂਕਿ ਉਹ ਨਵੇਂ ਹਨ। ਉਹ ਪਹਿਲੀ ਵਾਰ ਪਿਤਾ ਬਣੇ ਸਨ, ਜਦੋਂ ਆਈ.ਪੀ.ਐਲ. ਦਾ ਪਲੇਆਫ ਖੇਡਿਆ ਜਾ ਰਿਹਾ ਸੀ। ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਆਸਟਰੇਲੀਆ ਟੈਸਟ ਸੀਰੀਜ਼ ਲਈ ਇਥੇ ਹੀ ਰਹੋ ਪਰ ਟੀਮ ਦੇ ਮੈਂਬਰ ਦੇ ਤੌਰ ’ਤੇ ਨਹੀਂ, ਸਗੋਂ ਇੱਕ ਨੈਟ ਗੇਂਦਬਾਜ਼ ਦੇ ਤੌਰ ’ਤੇ। ਜ਼ਰਾ ਸੋਚੋ, ਇੱਕ ਮੈਚ ਵਿਨਰ, ਭਾਵੇਂ ਹੀ ਦੂਜੇ ਫਾਰਮੈਟ ਵਿੱਚ ਹੋਵੇ, ਉਨ੍ਹਾਂ ਨੂੰ ਨੈਟ ਗੇਂਦਬਾਜ਼ ਬਨਣ ਲਈ ਕਿਹਾ ਜਾਂਦਾ ਹੈ। ਇਸ ਦਾ ਮਤਲੱਬ ਕਿ ਉਹ ਜਨਵਰੀ ਦੇ ਤੀਜੇ ਹਫ਼ਤੇ ਵਿੱਚ ਟੈਸਟ ਸੀਰੀਜ ਖ਼ਤਮ ਹੋਣ ਦੇ ਬਾਅਦ ਹੀ ਆਪਣੇ ਘਰ ਪਰਤ ਪਾਉਣਗੇ ਅਤੇ ਆਪਣੀ ਧੀ ਨੂੰ ਪਹਿਲੀ ਵਾਰ ਵੇਖ ਸਕਣਗੇ ਅਤੇ ਇੱਕ ਪਾਸੇ ਕਪਤਾਨ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਪਹਿਲੇ ਟੈਸਟ ਦੇ ਬਾਅਦ ਹੀ ਵਾਪਸ ਆ ਗਏ ਹਨ।’
ਇਹ ਵੀ ਪੜ੍ਹੋ: ਵੇਖੋ ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਧਨਾਸ਼੍ਰੀ ਦੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ
ਗਾਵਸਕਰ ਨੇ ਕਿਹਾ ਕਿ ਰਵਿਚੰਦਰਨ ਅਸ਼ਵਿਨ ਕਾਫ਼ੀ ਲੰਬੇ ਸਮੇਂ ਤੋਂ ਸਿਰਫ ਆਪਣੀ ਯੋਗਤਾ ਕਾਰਨ ਹੀ ਖੇਡ ਰਹੇ ਹਨ। ਹਾਲਾਂਕਿ ਇਸ ਦੌਰਾਨ ਬੇਬਾਕੀ ਕਾਰਨ ਕਈ ਵਾਰ ਉਨ੍ਹਾਂ ਨਾਲ ਗਲਤ ਵੀ ਹੋਇਆ। ਉਥੇ ਹੀ ਕੁੱਝ ਲੋਕ ਹੁੰਦੇ ਹਨ, ਜੋ ਮੀਟਿੰਗ ਵਿਚ ਸਿਰਫ ਹਾਂ ਵਿਚ ਸਿਰ ਹਿਲਾਉਂਦੇ ਦਿਖਦੇ ਹਨ।’ ਉਨ੍ਹਾਂ ਕਿਹਾ, ‘ਕੋਈ ਵੀ ਟੀਮ ਅਜਿਹੇ ਟੈਸਟ ਬਾਲਰ ਨੂੰ ਬਾਹਰ ਨਹੀਂ ਰੱਖਣਾ ਚਾਹੇਗੀ, ਜਿਸ ਦੇ ਨਾਲ 350 ਤੋਂ ਜ਼ਿਆਦਾ ਵਿਕਟਾਂ ਹੋਣ। ਨਾਲ ਹੀ ਉਹ 4 ਟੈਸਟ ਸੈਂਥਕੇ ਵੀ ਲਗਾ ਚੁੱਕਾ ਹੋਵੇ। ਹਾਲਾਂÎਕ ਅਸ਼ਵਿਨ ਨਾਲ ਅਜਿਹਾ ਹੁੰਦਾ ਹੈ। ਉਹ ਇਕ ਮੈਚ ਵਿਚ ਫੇਲ ਹੁੰਦਾ ਹੈ ਤਾਂ ਬਾਹਰ ਕਰ ਦਿੱਤਾ ਜਾਂਦਾ ਹੈ। ਜਦੋਂ ਕਿ ਬੱਲੇਬਾਜ਼ਾਂ ਨੂੰ ਮੌਕੇ ’ਤੇ ਮੋਕੇ ਮਿਲਦੇ ਰਹਿੰਦੇ ਹਨ। ਇਥੇ ਹਰ ਖਿਡਾਰੀ ਲਈ ਵੱਖ-ਵੱਖ ਨਿਯਮ ਹਨ। ਜੇਕਰ ਤੁਹਾਨੂੰ ਮੇਰੇ ਉੱਤੇ ਭਰੋਸਾ ਨਹੀਂ ਹੈ ਤਾਂ ਰਵਿਚੰਦਰਨ ਅਸ਼ਵਿਨ ਅਤੇ ਟੀ ਨਟਰਾਜਨ ਤੋਂ ਪੁੱਛ ਲਓ।’
ਇਹ ਵੀ ਪੜ੍ਹੋ: ‘ਪਹਿਲੀ ਵਾਰ ਅਜਿਹਾ ਸੈਲਾਬ ਦੇਖਿਆ, ਦਿੱਲੀ ਵੱਲ ਚੜ੍ਹਦਾ ਪੰਜਾਬ ਦੇਖਿਆ’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ICC ਨੇ ਵਿਰਾਟ ਕੋਹਲੀ ਦਾ ਨਾਂ ਲਿਖਿਆ ਗ਼ਲਤ, ਲੋਕਾਂ ਵੱਲੋਂ ਟ੍ਰੋਲ ਕਰਨ ’ਤੇ ਲਿਆ ਇਹ ਫ਼ੈਸਲਾ
NEXT STORY