ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਲਈ ਆਸਟ੍ਰੇਲੀਆ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਸ਼ੁਰੂਆਤੀ ਦੋ ਮੁਕਾਬਲੇ ਬਿਲਕੁਲ ਵੀ ਚੰਗੇ ਨਹੀਂ ਰਹੇ ਸਨ, ਜਿੱਥੇ ਉਹ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਸਨ। ਹਾਲਾਂਕਿ, ਸਿਡਨੀ ਵਿੱਚ ਖੇਡੇ ਗਏ ਆਖਰੀ ਵਨਡੇ ਵਿੱਚ ਕੋਹਲੀ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਆਪਣੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ।
ਟੀਮ ਇੰਡੀਆ ਨੇ ਆਸਟ੍ਰੇਲੀਆ ਖਿਲਾਫ ਇਹ ਆਖਰੀ ਮੁਕਾਬਲਾ 9 ਵਿਕਟਾਂ ਨਾਲ ਜਿੱਤ ਕੇ ਆਪਣਾ ਮਾਣ ਜ਼ਰੂਰ ਬਚਾਇਆ। ਇਸ ਮੈਚ ਵਿੱਚ ਕੋਹਲੀ ਨੇ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਗੇਂਦ 'ਤੇ ਹੀ ਖਾਤਾ ਖੋਲ੍ਹਿਆ, ਜਿਸ ਦੀ ਖੁਸ਼ੀ ਉਨ੍ਹਾਂ ਦੇ ਚਿਹਰੇ 'ਤੇ ਸਾਫ਼ ਦਿਖਾਈ ਦਿੱਤੀ। ਕੋਹਲੀ ਨੇ ਇਸ ਪਾਰੀ ਵਿੱਚ ਨਾਬਾਦ 74 ਦੌੜਾਂ ਬਣਾਈਆਂ ਅਤੇ ਟੀਮ ਨੂੰ ਜਿਤਾ ਕੇ ਵਾਪਸ ਪਰਤੇ।
ਇਹ ਵੀ ਪੜ੍ਹੋ : IND vs AUS: ਟੀ20 ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਲੱਗਾ ਵੱਡਾ ਝਟਕਾ, ਮੈਚ ਵਿਨਰ ਖਿਡਾਰੀ ਹੋਇਆ ਜ਼ਖ਼ਮੀ
ਮੈਚ ਖਤਮ ਹੋਣ ਤੋਂ ਬਾਅਦ ਵਿਰਾਟ ਕੋਹਲੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ
ਸਿਡਨੀ ਵਨਡੇ ਮੈਚ ਤੋਂ ਬਾਅਦ ਬ੍ਰੌਡਕਾਸਟਰ ਨਾਲ ਗੱਲਬਾਤ ਕਰਦੇ ਹੋਏ, ਵਿਰਾਟ ਕੋਹਲੀ ਨੇ ਸ਼ੁਰੂਆਤੀ ਦੋ ਵਨਡੇ ਮੈਚਾਂ ਵਿੱਚ ਜ਼ੀਰੋ 'ਤੇ ਆਊਟ ਹੋਣ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੱਤਾ।
ਉਨ੍ਹਾਂ ਕਿਹਾ ਕਿ ਤੁਸੀਂ ਭਾਵੇਂ ਕਿੰਨੇ ਲੰਬੇ ਸਮੇਂ ਤੋਂ ਇੰਟਰਨੈਸ਼ਨਲ ਕ੍ਰਿਕਟ ਵਿੱਚ ਕਿਉਂ ਨਾ ਖੇਡ ਰਹੇ ਹੋਵੋ, ਇਹ ਖੇਡ ਤੁਹਾਨੂੰ ਬਹੁਤ ਕੁਝ ਸਿਖਾਉਂਦੀ ਹੈ। ਕੋਹਲੀ ਨੇ ਅੱਗੇ ਕਿਹਾ, "ਮੈਂ ਅਗਲੇ ਕੁਝ ਦਿਨਾਂ ਵਿੱਚ 37 ਸਾਲ ਦਾ ਹੋ ਜਾਵਾਂਗਾ"।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਟੀਚੇ ਦਾ ਪਿੱਛਾ ਕਰਨਾ ਹਮੇਸ਼ਾ ਪਸੰਦ ਰਿਹਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ ਸਾਹਮਣੇ ਆਉਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਕਿੰਗਜ਼ ਨੇ ਖਿੱਚੀ IPL 2026 ਦੀ ਤਿਆਰੀ! ਧਾਕੜ ਕ੍ਰਿਕਟਰ ਦੀ ਹੋਈ ਐਂਟਰੀ
ਰੋਹਿਤ ਨਾਲ ਸਾਂਝੇਦਾਰੀ 'ਤੇ ਬੋਲੇ ਕੋਹਲੀ
ਵਿਰਾਟ ਕੋਹਲੀ ਨੇ ਰੋਹਿਤ ਸ਼ਰਮਾ ਨਾਲ ਇਸ ਮੈਚ ਵਿੱਚ ਜੇਤੂ ਸਾਂਝੇਦਾਰੀ ਬਣਾਉਣ ਨੂੰ ਕਾਫੀ ਚੰਗਾ ਦੱਸਿਆ। ਉਨ੍ਹਾਂ ਮੁਤਾਬਕ, ਉਨ੍ਹਾਂ ਦੋਵਾਂ ਨੇ ਸ਼ੁਰੂ ਤੋਂ ਹੀ ਸਥਿਤੀ ਨੂੰ ਬਹੁਤ ਚੰਗੀ ਤਰ੍ਹਾਂ ਸਮਝਿਆ ਅਤੇ ਇੱਕ ਜੋੜੀ ਦੇ ਤੌਰ 'ਤੇ ਹਮੇਸ਼ਾ ਵਧੀਆ ਪ੍ਰਦਰਸ਼ਨ ਕੀਤਾ ਹੈ। ਕੋਹਲੀ ਨੇ ਰੋਹਿਤ ਨਾਲ ਆਪਣੀ ਜੋੜੀ ਬਾਰੇ ਕਿਹਾ ਕਿ ਉਹ ਦੋਵੇਂ ਮੌਜੂਦਾ ਸਮੇਂ ਵਿੱਚ ਸ਼ਾਇਦ ਸਭ ਤੋਂ ਤਜਰਬੇਕਾਰ ਜੋੜੀ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਵੱਡੀਆਂ ਸਾਂਝੇਦਾਰੀਆਂ ਕਰਨਾ ਸਾਲ 2013 ਵਿੱਚ ਇੱਕਠੇ ਸ਼ੁਰੂ ਕੀਤਾ ਸੀ, ਜਦੋਂ ਉਨ੍ਹਾਂ ਨੇ ਘਰੇਲੂ ਸਰਜ਼ਮੀਂ ਵਿੱਚ ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ ਖੇਡੀ ਸੀ। ਕੋਹਲੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਆਸਟ੍ਰੇਲੀਆ ਵਿੱਚ ਆ ਕੇ ਖੇਡਣਾ ਹਮੇਸ਼ਾ ਚੰਗਾ ਲੱਗਦਾ ਹੈ ਅਤੇ ਉਨ੍ਹਾਂ ਨੇ ਸੀਰੀਜ਼ ਦੌਰਾਨ ਵੱਡੀ ਗਿਣਤੀ ਵਿੱਚ ਸਟੇਡੀਅਮ ਆਉਣ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਹੱਦ ਤੋਂ ਜ਼ਿਆਦਾ ਡਿੱਗ ਗਏ ਨਕਵੀ! ਹੁਣ Asia Cup ਟਰਾਫੀ ਨੂੰ ਲੈ ਕੇ ਅਪਣਾਇਆ ਇਹ ਹੱਥਕੰਡਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੋਹਲੀ ਨੇ ਸਿਡਨੀ ਵਨਡੇ 'ਚ ਰਚਿਆ ਇਤਿਹਾਸ, ਸੰਗਾਕਾਰਾ ਨੂੰ ਛੱਡਿਆ ਪਿੱਛੇ
NEXT STORY