ਸਪੋਰਟਸ ਡੈਸਕ- ਕ੍ਰਿਕਟ ਜਗਤ ਤੋਂ ਇੱਕ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਏਸ਼ੀਆ ਕੱਪ 2025 (Asia Cup 2025) ਦੀ ਟਰਾਫ਼ੀ ਨੂੰ ਲੈ ਕੇ ਜਾਰੀ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਪਾਕਿਸਤਾਨ ਕ੍ਰਿਕਟ ਬੋਰਡ (PCB) ਦੇ ਪ੍ਰਧਾਨ ਮੋਹਸਿਨ ਨਕਵੀ (Mohsin Naqvi) ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ।
ਰਿਪੋਰਟਾਂ ਮੁਤਾਬਕ, ਨਕਵੀ ਨੇ ਹੁਣ ਟਰਾਫ਼ੀ ਨੂੰ ਏ.ਸੀ.ਸੀ. (ACC) ਦਫ਼ਤਰ ਤੋਂ ਹੀ ਗਾਇਬ ਕਰਵਾ ਦਿੱਤਾ ਹੈ। ਇਸ ਖ਼ਬਰ ਨੇ ਭਾਰਤੀ ਪ੍ਰਸ਼ੰਸਕਾਂ ਵਿੱਚ ਗੁੱਸਾ ਭਰ ਦਿੱਤਾ ਹੈ।
ਇਹ ਵੀ ਪੜ੍ਹੋ : ਵਨਡੇ ਮੈਚ 'ਚ ਟੀਮ ਨੇ ਬਣਾਈਆਂ 770 ਦੌੜਾਂ, ਇਕ ਖਿਡਾਰੀ ਨੇ 40 ਚੌਕੇ ਤੇ 22 ਛੱਕੇ ਜੜਦੇ ਹੋਏ ਠੋਕੀਆਂ 404 ਦੌੜਾਂ
ਅਬੂ ਧਾਬੀ ਵਿੱਚ ਗੁਪਤ ਥਾਂ 'ਤੇ ਲੁਕਾਈ ਟਰਾਫ਼ੀ
ਬੀ.ਸੀ.ਸੀ.ਆਈ. (BCCI) ਨੇ ਹਾਲ ਹੀ ਵਿੱਚ ਏ.ਸੀ.ਸੀ. ਨੂੰ ਇੱਕ ਪੱਤਰ ਲਿਖ ਕੇ ਨਕਵੀ ਨੂੰ ਟਰਾਫ਼ੀ ਵਾਪਸ ਕਰਨ ਦੀ ਚੇਤਾਵਨੀ ਦਿੱਤੀ ਸੀ। ਪਰ ਇਸ ਚੇਤਾਵਨੀ ਤੋਂ ਬਾਅਦ ਵੀ ਨਕਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ। ਮੀਡੀਆ ਰਿਪੋਰਟਾਂ ਅਨੁਸਾਰ, ਨਕਵੀ ਨੇ ਏਸ਼ੀਆ ਕੱਪ ਦੀ ਟਰਾਫ਼ੀ ਨੂੰ ਏ.ਸੀ.ਸੀ. ਦਫ਼ਤਰ ਤੋਂ ਹੀ ਗਾਇਬ ਕਰਵਾ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਟਰਾਫ਼ੀ ਨੂੰ ਅਬੂ ਧਾਬੀ ਵਿੱਚ ਕਿਸੇ ਗੁਪਤ ਥਾਂ 'ਤੇ ਰੱਖਿਆ ਗਿਆ ਹੈ।
ਬੀ.ਸੀ.ਸੀ.ਆਈ. ਅਧਿਕਾਰੀ ਪਹੁੰਚੇ ਸਨ ਹੈੱਡਕੁਆਰਟਰ
ਹਾਲ ਹੀ ਵਿੱਚ ਬੀ.ਸੀ.ਸੀ.ਆਈ. ਦਾ ਇੱਕ ਅਧਿਕਾਰੀ ਏ.ਸੀ.ਸੀ. ਦੇ ਮੁੱਖ ਦਫ਼ਤਰ ਪਹੁੰਚਿਆ ਸੀ, ਜਿੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਟਰਾਫ਼ੀ ਦਫ਼ਤਰ ਵਿੱਚ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਜਦੋਂ ਹੋਰ ਪੁੱਛਗਿੱਛ ਕੀਤੀ ਗਈ ਤਾਂ ਸਟਾਫ ਨੇ ਦੱਸਿਆ ਕਿ ਟਰਾਫ਼ੀ ਮੋਹਸਿਨ ਨਕਵੀ ਦੇ ਕਬਜ਼ੇ ਵਿੱਚ ਹੈ ਅਤੇ ਅਬੂ ਧਾਬੀ ਵਿੱਚ ਹੈ।
ਇਹ ਵੀ ਪੜ੍ਹੋ : ਅਨੁਸ਼ਕਾ ਸ਼ਰਮਾ ਨੇ ਵਿਰਾਟ ਦੀ ਭਾਬੀ ਲਈ ਲਿਖੀ ਦਿਲ ਨੂੰ ਛੂਹ ਲੈਣ ਵਾਲੀ ਪੋਸਟ, ਦਰਾਣੀ-ਜੇਠਾਣੀ ਦਾ ਕੁਝ ਇੰਝ ਹੈ ਰਿਸ਼ਤਾ
ਟਰਾਫ਼ੀ ਵਾਪਸ ਕਰਨ ਲਈ ਰੱਖੀ ਸ਼ਰਤ
ਇਹ ਜ਼ਿਕਰਯੋਗ ਹੈ ਕਿ ਫਾਈਨਲ ਮੈਚ ਤੋਂ ਬਾਅਦ ਨਕਵੀ ਟਰਾਫ਼ੀ ਅਤੇ ਭਾਰਤੀ ਖਿਡਾਰੀਆਂ ਦੇ ਮੈਡਲ ਵੀ ਆਪਣੇ ਨਾਲ ਲੈ ਕੇ ਚਲੇ ਗਏ ਸਨ। ਅਕਤੂਬਰ ਵਿੱਚ, ਮੋਹਸਿਨ ਨਕਵੀ ਨੇ ਸ਼ਰਤ ਰੱਖੀ ਸੀ ਕਿ ਜੇਕਰ ਭਾਰਤੀ ਟੀਮ ਨੂੰ ਏਸ਼ੀਆ ਕੱਪ ਦੀ ਟਰਾਫ਼ੀ ਚਾਹੀਦੀ ਹੈ, ਤਾਂ ਕਪਤਾਨ ਸੂਰਿਆਕੁਮਾਰ ਯਾਦਵ ਖੁਦ ਏ.ਸੀ.ਸੀ. ਦਫ਼ਤਰ ਆ ਕੇ ਟਰਾਫ਼ੀ ਉਨ੍ਹਾਂ ਦੇ ਹੱਥੋਂ ਲੈ ਜਾ ਸਕਦੇ ਹਨ। ਹਾਲਾਂਕਿ, ਬੀ.ਸੀ.ਸੀ.ਆਈ. ਦੇ ਇਤਰਾਜ਼ ਤੋਂ ਬਾਅਦ ਨਕਵੀ ਨੇ ਇੱਕ ਨਵੀਂ ਸ਼ਰਤ ਰੱਖ ਦਿੱਤੀ ਸੀ। ਨਕਵੀ ਨੇ ਕਿਹਾ ਕਿ ਉਹ ਟਰਾਫ਼ੀ ਦੇਣ ਲਈ ਇੱਕ ਖਾਸ ਸੈਰੇਮਨੀ (ਸਮਾਗਮ) ਦਾ ਆਯੋਜਨ ਕਰਨਗੇ ਅਤੇ ਉਸ ਸਮਾਗਮ ਵਿੱਚ ਹੀ ਕਿਸੇ ਭਾਰਤੀ ਖਿਡਾਰੀ ਜਾਂ ਅਧਿਕਾਰੀ ਨੂੰ ਟਰਾਫ਼ੀ ਸੌਂਪਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਐੱਫ. ਸੀ. ਨੇ ਬ੍ਰਾਜ਼ੀਲੀਆਈ ਡਿਫੈਂਡਰ ਪਾਬਲੋ ਰੇਨੇਨ ਨੂੰ ਕੀਤਾ ਕਰਾਰਬੱਧ
NEXT STORY