ਸਿਡਨੀ : ਭਾਰਤੀ ਕ੍ਰਿਕਟ ਟੀਮ ਇਨ੍ਹੀਂ ਦਿਨੀਂ ਆਸਟਰੇਲਿਆਈ ਦੌਰੇ 'ਤੇ ਹੈ। ਭਾਰਤੀ ਟੀਮ ਫਿਲਹਾਲ ਇਕਾਂਤਵਾਸ ਪੀਰੀਅਡ ਵਿਚ ਹੈ ਅਤੇ ਇਸ ਦੌਰਾਨ ਅਭਿਆਸ ਵੀ ਕਰ ਰਹੀ ਹੈ। ਇਸ ਦੌਰਾਨ ਕਪਤਾਨ ਵਿਰਾਟ ਕੋਹਲੀ ਨੇ ਟਵਿਟਰ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਇਕਾਂਤਵਾਸ ਪੀਰੀਅਡ ਦੇ ਬਾਰੇ ਵਿਚ ਗੱਲ ਕੀਤੀ ਹੈ। ਵਿਰਾਟ ਇਸ ਤਸਵੀਰ ਵਿਚ ਆਪਣਾ ਲੈਪਟਾਪ ਲੈ ਕੇ ਬੈਠੇ ਹੋਏ ਹਨ। ਵਿਰਾਟ ਨੇ ਕੈਪਸ਼ਨ ਵਿਚ ਦੱਸਿਆ ਹੈ ਕਿ ਕਿਸ ਤਰ੍ਹਾਂ ਉਹ ਇਕਾਂਤਵਾਸ ਪੀਰੀਅਡ ਬਿਤਾ ਰਹੇ ਹਨ।
ਇਹ ਵੀ ਪੜ੍ਹੋ: ਭਾਈ ਦੂਜ 'ਤੇ ਅਨੁਸ਼ਕਾ ਨੇ ਭਰਾ ਨਾਲ ਸਾਂਝੀ ਕੀਤੀ ਬਚਪਨ ਦੀ ਤਸਵੀਰ, ਬੇਹੱਦ ਕਿਊਟ ਲੱਗ ਰਹੀ ਹੈ ਅਦਾਕਾਰਾ
ਵਿਰਾਟ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, 'ਇਕਾਂਤਵਾਸ ਡਾਇਰੀਜ਼- ਬਿਨਾਂ ਪ੍ਰੈੱਸ ਕੀਤੀ ਹੋਈ ਟੀ-ਸ਼ਰਟ, ਆਰਾਮਦਾਇਕ ਕਾਉਚ ਅਤੇ ਦੇਖਣ ਲਈ ਚੰਗੀ ਸੀਰੀਜ਼।' ਇਸ ਤਸਵੀਰ ਦੇ ਵਾਇਰਲ ਹੋਣ ਮਗਰੋਂ ਇਕ ਪ੍ਰਸ਼ੰਸਕ ਨੇ ਟਰੋਲ ਕਰਦੇ ਹੋਏ ਲਿਖਿਆ ਕਿ ਵਿਰਾਟ ਨੇ ਆਪਣੀ ਟੀ-ਸ਼ਰਟ ਬਿਜਲੀ ਬਚਾਉਣ ਲਈ ਨਹੀਂ ਪ੍ਰੈੱਸ ਕੀਤੀ।
ਦੱਸਣਯੋਗ ਹੈ ਕਿ ਵਿਰਾਟ ਕੋਹਲੀ ਆਸਟਰੇਲੀਆ ਖ਼ਿਲਾਫ਼ 4 ਮੈਚਾਂ ਦੀ ਸੀਰੀਜ਼ ਵਿਚ ਸਿਰਫ਼ 1 ਹੀ ਟੈਸਟ ਖੇਡਣ ਵਾਲੇ ਹਨ। ਇਸ ਦੇ ਬਾਅਦ ਉਹ ਭਾਰਤ ਪਰਤ ਆਉਣਗੇ। ਦਰਅਸਲ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੁੱਝ ਸਮਾਂ ਪਹਿਲਾਂ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਖ਼ੁਸ਼ਖ਼ਬਰੀ ਸਾਂਝੀ ਕੀਤੀ ਸੀ ਕਿ ਉਹ ਜਨਵਰੀ ਵਿਚ ਪਿਤਾ ਬਨਣ ਵਾਲੇ ਹਨ। ਅਜਿਹੇ ਵਿਚ ਭਾਰਤੀ ਕਪਤਾਨ ਲਈ ਕਾਫ਼ੀ ਖ਼ਾਸ ਮੌਕਾ ਹੈ। ਇਸ ਕਾਰਨ ਕੋਹਲੀ ਨੇ ਆਸਟਰੇਲੀਆ ਦੌਰੇ ਨੂੰ ਵਿਚਾਲੇ ਛੱਡ ਕੇ ਭਾਰਤ ਵਾਪਸ ਆਉਣ ਦਾ ਫ਼ੈਸਲਾ ਕੀਤਾ। ਬੀ.ਸੀ.ਸੀ.ਆਈ. ਨੇ ਉਨ੍ਹਾਂ ਨੂੰ ਪੈਟਰਨਟੀ ਛੁੱਟੀ ਦਿੱਤੀ ਹੈ।
4 ਟੈਸਟ ਮੈਚਾਂ ਦੀ ਇਸ ਲੜੀ ਦੇ ਮੈਚ ਐਡੀਲੇਡ (ਦਿਨ-ਰਾਤ, 17 ਤੋਂ 21 ਦਸੰਬਰ), ਮੈਲਬੌਰਨ (26 ਤੋਂ 30 ਦਸੰਬਰ), ਸਿਡਨੀ (7 ਤੋਂ 11 ਜਨਵਰੀ 2021) ਅਤੇ ਬ੍ਰਿਸਬੇਨ (15 ਤੋਂ 19 ਜਨਵਰੀ) ਵਿਚਾਲੇ ਆਯੋਜਿਤ ਕੀਤੇ ਜਾਣਗੇ। ਬੀ.ਸੀ.ਸੀ.ਆਈ. ਨੇ ਪਿਛਲੇ ਕਈ ਸਾਲਾਂ ਤੋਂ ਕ੍ਰਿਕਟਰਾਂ ਨੂੰ ਪੈਟਰਨਟੀ ਛੁੱਟੀ ਲੈਣ ਲਈ ਉਤਸ਼ਾਹਿਤ ਕੀਤਾ ਹੈ ਅਤੇ ਭਾਰਤ ਦੇ ਕਪਤਾਨ ਅਤੇ ਸਭ ਤੋਂ ਉੱਤਮ ਬੱਲੇਬਾਜ਼ ਲਈ ਵੀ ਇਹ ਵੱਖ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਕਿੰਗਜ਼ ਇਲੈਵਨ ਪੰਜਾਬ ਦੇ ਇਸ ਬੱਲੇਬਾਜ਼ ਨੇ ਕਰਾਈ ਮੰਗਣੀ, ਵੇਖੋ ਤਸਵੀਰਾਂ
ਨਡਾਲ ਨੇ 15 ਸਾਲ ਡੇਟ ਕਰਨ ਮਗਰੋਂ ਕੀਤਾ ਸੀ ਵਿਆਹ, ਇਕ ਦਿਨ ਹੀ ਮਨਾਇਆ ਸੀ ਹਨੀਮੂਨ
NEXT STORY