ਸਪੋਰਟਸ ਡੈਸਕ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਸ਼ਨੀਵਾਰ ਨੂੰ ਵੈਸਟਇੰਡੀਜ਼ ਖਿਲਾਫ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਨਾਲ ਹੀ ਉਨ੍ਹਾਂ ਦੀ ਟੀਮ ਅਗਲੇ ਸਾਲ ਹੋਣ ਵਾਲੇ ਟੀ-20 ਵਰਲਡ ਕੱਪ ਦੀਆਂ ਤਿਆਰੀਆਂ ਸ਼ੁਰੂ ਕਰ ਦੇਵੇਗੀ। ਟੀ-20 ਵਰਲਡ ਕੱਪ ਅਗਲੇ ਸਾਲ ਆਸਟਰੇਲੀਆ 'ਚ ਖੇਡਿਆ ਜਾਣਾ ਹੈ। ਵਿੰਡੀਜ਼ ਇਸ ਸਮੇਂ ਟੀ-20 ਚੈਂਪੀਅਨ ਹੈ। ਅਜਿਹੇ 'ਚ ਖੇਡ ਦੇ ਸਭ ਤੋਂ ਛੋਟੇ ਫਾਰਮੈਟ 'ਚ ਇਕ ਮਜ਼ਬੂਤ ਟੀਮ ਦੇ ਨਾਲ ਹੀ ਭਾਰਤ ਆਪਣੀ ਵਰਲਡ ਕੱਪ ਤਿਆਰੀਆਂ ਸ਼ੁਰੂ ਕਰਨ 'ਤੇ ਧਿਆਨ ਦੇ ਰਿਹਾ ਹੈ।

ਕੋਹਲੀ ਨੇ ਮੈਚ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਿਲਕੁਲ, ਸਾਡੇ ਕੋਲ ਵਰਲਡ ਕੱਪ ਤੋਂ ਪਹਿਲਾਂ 25-26 ਮੈਚ ਹਨ। ਸਾਰੇ ਮੈਚਾਂ 'ਚ ਤੁਸੀਂ ਇਸੇ ਤਰ੍ਹਾਂ ਦੇਖੋਗੇ ਕਿ ਤੁਹਾਡਾ ਇਸ ਸਥਿਤੀ ਦੇ ਹਿਸਾਬ ਨਾਲ ਚੰਗਾ ਤਾਲਮੇਲ ਬਣ ਸਕੇ ਕਿਉਂਕਿ ਜਦੋਂ ਤੁਸੀਂ ਆਸਟਰੇਲੀਆ 'ਚ ਖੇਡੋਗੇ ਤਾਂ ਤੁਹਾਡਾ ਤਾਲਮੇਲ ਅਲਗ ਹੋਵੇਗਾ। ਟੀਮ ਦੇ ਹਿਸਾਬ ਨਾਲ ਕੌਣ ਕਿਸ ਸਥਿਤੀ 'ਚ ਕਿਹੋ ਜਿਹਾ ਪ੍ਰਦਰਸ਼ਨ ਕਰ ਰਿਹਾ ਹੈ, ਇਹ ਵੀ ਤੁਹਾਨੂੰ ਪਤਾ ਲੱਗੇਗਾ। ਇਹ ਇਸ ਪੱਧਰ ਦਾ ਕ੍ਰਿਕਟ 'ਤੇ ਆਮ ਪ੍ਰਤੀਕਰਮ ਹੈ ਜਿਸ ਨੂੰ ਤੁਸੀਂ ਇਕ ਵੱਡੇ ਟੂਰਨਾਮੈਂਟ ਦੀ ਤਿਆਰੀ ਦੇ ਲਈ ਵਰਤੋਂ 'ਚ ਲੈਂਦੇ ਹੋ।''

ਕੋਹਲੀ ਨੇ ਅੱਗੇ ਕਿਹਾ, ''ਅਜਿਹਾ ਕੋਈ ਮੈਚ ਨਹੀਂ ਹੁੰਦਾ ਜਿਸ 'ਚ ਨਤੀਜਾ ਮਾਇਨੇ ਨਹੀਂ ਰਖਦਾ, ਕਿਉਂਕਿ ਜੇਕਰ ਤੁਸੀਂ ਟੀਮ ਬਣਾਉਣਾ ਚਾਹੁੰਦੇ ਹੋ ਅਤੇ ਉਨ੍ਹਾਂ 'ਚ ਆਤਮਵਿਸ਼ਵਾਸ ਭਰਨਾ ਚਾਹੁੰਦੇ ਹੋ ਤਾਂ ਇਹ ਜ਼ਰੂਰੀ ਹੈ ਕਿ ਨਤੀਜਾ ਹਾਂ-ਪੱਖੀ ਹੋਵੇ। ਇਸ ਲਈ ਇਹ ਖਿਡਾਰੀਆਂ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਨਾਲ ਖੇਡਦੇ ਹਨ। ਆਉਣ ਵਾਲੇ ਦਿਨਾਂ 'ਚ ਸਾਡਾ ਧਿਆਨ ਇਸੇ 'ਤੇ ਰਹੇਗਾ ਕਿ ਅਸੀਂ ਆਪਣੀ ਸਰਵਸ੍ਰੇਸ਼ਠ 15 ਅਤੇ ਸਰਵਸ੍ਰੇਸ਼ਠ 11 ਦੀ ਚੋਣ ਕਰੀਏ।''

ਹਾਲ ਹੀ 'ਚ ਭਾਰਤ ਨੂੰ ਇੰਗਲੈਂਡ 'ਚ ਖੇਡੇ ਗਏ ਵਨ-ਡੇ ਵਰਲਡ ਕੱਪ 'ਚ ਸੈਮੀਫਾਈਨਲ 'ਚ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਕਾਰਨ ਉਹ ਵਨ-ਡੇ ਵਰਲਡ ਕੱਪ ਤੋਂ ਬਾਹਰ ਹੋ ਗਿਆ ਸੀ ਕੋਹਲੀ ਨੇ ਕਿਹਾ ਕਿ ਟੀਮ ਹੁਣ ਉਸ ਸਦਮੇ 'ਚੋਂ ਬਾਹਰ ਨਿਕਲ ਚੁੱਕੀ ਹੈ ਅਤੇ ਆਪਣੇ ਆਪ ਨੂੰ ਦੁਬਾਰਾ ਤਿਆਰ ਕਰਨ 'ਚ ਲੱਗੀ ਹੋਈ ਹੈ। ਅਸੀਂ ਭਵਿੱਖ 'ਚ ਆਉਣ ਵਾਲੇ ਦਿਨਾਂ 'ਤੇ ਧਿਆਨ ਦੇ ਰਿਹੇ ਹਾਂ ਨਾ ਕਿ ਬੀਤੇ ਸਮੇਂ 'ਤੇ।
ਹਸਨ ਅਲੀ ਤੋਂ ਬਾਅਦ ਹੁਣ ਇਹ ਪਾਕਿ ਕ੍ਰਿਕਟਰ ਵਿਦੇਸ਼ੀ ਲੜਕੀ ਨਾਲ ਕਰੇਗਾ ਵਿਆਹ
NEXT STORY