ਨਵੀਂ ਦਿੱਲੀ— ਆਗਾਮੀ ਵਿਸ਼ਵ ਕੱਪ ਦੇ ਲਿਹਾਜ਼ ਨਾਲ ਦੇਖੀਏ ਤਾਂ ਇਨ੍ਹਾਂ ਦਿਨਾਂ 'ਚ ਸਾਰੀਆਂ ਟੀਮਾਂ 'ਚ ਕਈ ਪ੍ਰਯੋਗ ਦੇਖੇ ਜਾ ਰਹੇ ਹਨ। ਨਾਲ ਹੀ ਸਾਰੀਆਂ ਟੀਮਾਂ ਇਸ ਕੋਸ਼ਿਸ਼ 'ਚ ਹਨ ਕਿ ਹਰ ਸਥਿਤੀ ਤੋਂ ਨਜਿੱਠਣ ਲਈ ਖਾਸ ਤਿਆਰੀ ਕੀਤੀ ਜਾਵੇ। ਇਸ ਦੀ ਇਕ ਝਲਕ ਉਸ ਸਮੇਂ ਟੀਮ ਇੰਡੀਆ 'ਚ ਦੇਖਣ ਨੂੰ ਮਿਲੀ ਜਦੋਂ ਹੈਦਰਾਬਾਦ 'ਚ ਖੇਡੇ ਗਏ ਪਹਿਲੇ ਵਨ ਡੇ ਮੁਕਾਬਲੇ ਦੇ ਦੌਰਾਨ 237 ਦੌੜਾਂ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਨੇ 99 ਦੇ ਸਕੋਰ 'ਤੇ ਹੀ 4 ਵਿਕਟਾਂ ਗੁਆ ਦਿੱਤੀਆਂ ਸਨ। ਇਸ ਸਥਿਤੀ ਨੂੰ ਦੇਖ ਕੇ ਸਾਰੇ ਫੈਂਸ ਬਹੁਤ ਨਿਰਾਸ਼ ਹੋਏ ਕਿ ਸ਼ਾਇਦ ਹੁਣ ਭਾਰਤ ਲਈ ਇਹ ਮੈਚ ਜਿੱਤਣਾ ਸੌਖਾ ਨਹੀਂ ਹੋਵੇਗਾ ਪਰ ਟੀਮ ਦੇ ਕਪਤਾਨ ਵਿਰਾਟ ਕੋਹਲੀ ਕਾਫੀ ਖੁਸ਼ ਸਨ, ਜਿਸ ਦਾ ਖੁਲ੍ਹਾਸਾ ਉਨ੍ਹਾਂ ਮੈਚ ਦੇ ਬਾਅਦ ਕੀਤਾ।
ਵਿਰਾਟ ਨੇ ਮੈਚ ਦੇ ਬਾਅਦ ਪ੍ਰੈੱਸ ਕਾਨਫਰੰਸ ਦੇ ਦੌਰਾਨ ਕਿਹਾ ਕਿ ਇਕ ਸਮੇਂ ਟੀਮ ਦਾ ਸਕੋਰ 99 ਦੌੜਾਂ 'ਤੇ 4 ਵਿਕਟਾਂ ਸੀ ਉਦੋਂ ਮੈਂ ਕੋਚ ਰਵੀ ਸ਼ਾਸਤਰੀ ਨੂੰ ਕਿਹਾ ਕਿ ਇਹ ਸਾਡੀ ਟੀਮ ਲਈ ਕਾਫੀ ਚੰਗਾ ਹੈ ਕਿਉਂਕਿ ਇਸ ਨਾਲ ਸਾਡੇ ਮਿਡਲ ਆਰਡਰ ਨੂੰ ਪਰਫਾਰਮ ਕਰਨ ਦਾ ਮੌਕਾ ਮਿਲੇਗਾ। ਕੋਹਲੀ ਨੂੰ ਵਿਸ਼ਵਾਸ ਸੀ ਕਿ ਭਾਰਤ ਇਸ ਮੈਚ ਨੂੰ ਜਿੱਤੇਗਾ ਅਤੇ ਧੋਨੀ-ਕੇਦਾਰ ਜਾਧਵ ਦੀ ਜੋੜੀ ਨੇ ਇਸ ਮੈਚ 'ਚ ਭਾਰਤ ਨੂੰ ਜਿੱਤ ਦਿਵਾ ਹੀ ਦਿੱਤੀ। ਕੋਹਲੀ ਨੇ ਮੈਚ ਦੇ ਬਾਅਦ ਭਾਰਤੀ ਗੇਂਦਬਾਜ਼ਾਂ ਦੀ ਖੂਬ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਮੈਚ 'ਚ ਅਸੀਂ ਕੰਪਲੀਟ ਗੇਮ ਦਿਖਾਈ ਹੈ।
ਇਸ ਮੈਚ ਦੀ ਗੱਲ ਕਰੀਏ ਤਾਂ ਟਾਸ ਜਿੱਤ ਕੇ ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤੀ ਗੇਂਦਬਾਜ਼ਾਂ ਦੀ ਧਾਰ ਦੇ ਦਮ 'ਤੇ ਮਹਿਮਾਨ ਟੀਮ 50 ਓਵਰਾਂ 'ਚ ਸਿਰਫ 236 ਦੌੜਾਂ ਹੀ ਬਣਾ ਸਕੀ ਸੀ। ਅਜਿਹੇ 'ਚ ਜਦੋਂ ਇਸ ਦਾ ਜਵਾਬ ਦੇਣ ਲਈ ਭਾਰਤੀ ਟੀਮ ਮੈਦਾਨ 'ਤੇ ਉਤਰੀ ਤਾਂ ਉਸ ਨੂੰ ਧਵਨ ਦੇ ਰੂਪ 'ਚ ਇਕ ਸ਼ੁਰੂਆਤੀ ਝਟਕਾ ਲੱਗਾ। ਪਰ ਇਸ ਤੋਂ ਬਾਅਦ ਕਪਤਾਨ ਕੋਹਲੀ ਅਤੇ ਰੋਹਿਤ ਵਿਚਾਲੇ ਇਕ ਸਾਂਝੇਦਾਰੀ ਦੇਖਣ ਨੂੰ ਮਿਲੀ। ਇਨ੍ਹਾਂ ਦੋਹਾਂ ਨੇ ਆਊਟ ਹੋਣ ਦੇ ਬਾਅਦ ਧੋਨੀ ਅਤੇ ਕੇਦਾਰ ਵਿਚਾਲੇ ਹੋਈ 137 ਦੌੜਾਂ ਦੀ ਸਾਂਝੇਦਾਰੀ ਦੇ ਦਮ 'ਤੇ ਭਾਰਤ ਨੇ ਇਸ ਮੈਚ ਨੂੰ 6 ਵਿਕਟਾਂ ਨਾਲ ਜਿੱਤ ਲਿਆ। ਦੋਹਾਂ ਟੀਮਾਂ ਵਿਚਾਲੇ ਇਸ ਸੀਰੀਜ਼ ਦਾ ਦੂਜਾ ਮੁਕਾਬਲਾ 5 ਮਾਰਚ ਨੂੰ ਖੇਡਿਆ ਜਾਵੇਗਾ।
ਅਨਿਰਬਾਨ ਲਾਹਿੜੀ ਹੌਂਡਾ ਕਲਾਸਿਕ ਗੋਲਫ ਟੂਰਨਮੈਂਟ 'ਚ ਸਾਂਝੇ 19ਵੇਂ ਸਥਾਨ 'ਤੇ
NEXT STORY