ਜਲੰਧਰ : ਭਾਰਤੀ ਕਪਤਾਨ ਵਿਰਾਟ ਕੋਹਲੀ ਭਾਵੇਂ ਹੀ ਆਸਟਰੇਲੀਆ ਖਿਲਾਫ ਐਡੀਲੇਡ ਵਨ ਡੇ ਵਿਚ ਕਰੀਅਰ ਦਾ 39ਵਾਂ ਸੈਂਕੜਾ ਲਾ ਕੇ ਖੂਬ ਸੁਰਖੀਆਂ ਇਕੱਠੀਆਂ ਕਰ ਰਹੇ ਹਨ ਪਰ ਮੈਚ ਤੋਂ ਬਾਅਦ ਉਸ ਨੇ ਇਕ ਇੰਟਰਵਿਊ 'ਚ ਕਿਹਾ ਕਿ ਸੈਂਕੜਾ ਲਾਉਣ 'ਤੇ ਉਸ ਨੂੰ ਇੰਨਾ ਸਨਮਾਨ ਨਹੀਂ ਮਿਲਿਆ ਜਿੰਨਾ ਚਾਹਲ ਟੀਵੀ 'ਤੇ ਆਉਣ 'ਤੇ ਮਿਲ ਰਿਹਾ ਹੈ। ਦਰਅਸਲ ਬੀ. ਸੀ. ਸੀ. ਆਈ. ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਕੋਹਲੀ ਚਾਹਲ ਦੇ ਨਾਲ ਮਸਤੀ ਕਰਦੇ ਦਿਸ ਰਹੇ ਹਨ। ਦਸ ਦਈਏ ਕਿ ਚਾਹਲ ਹਰ ਮੈਚ ਤੋਂ ਬਾਅਦ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਦੇ ਨਾਲ ਇਕ ਛੋਟਾ ਇੰਟਰਵਿਊ ਕਰਦੇ ਹੀ ਹਨ। ਇਸ ਵਾਰ ਰਨ ਮਸ਼ੀਨ ਕੋਹਲੀ ਉਸ ਦੇ ਮਿਹਮਾਨ ਸੀ। ਇਸ ਦੌਰਾਨ ਚਾਹਲ ਨੇ ਵੀ ਮਸ਼ਹੂਰ ਕਾਮੇਡੀਅਨ ਕਪਿਲ ਦੀ ਤਰ੍ਹਾਂ ਹੀ ਕੋਹਲੀ ਤੋਂ ਸਵਾਲ ਕੀਤਾ ਕਿ ਤੁਸੀਂ ਸੈਂਕੜਾ ਲਾ ਕੇ 'ਮੈਨ ਆਫ ਦਿ ਮੈਚ' ਐਵਾਰਡ ਜਿੱਤਿਆ ਪਰ ਕੀ ਤੁਸੀਂ ਪਹਿਲਾਂ ਕਦੇ ਅਜਿਹਾ ਸੋਚਿਆ ਸੀ ਇਕ ਦਿਨ ਤੁਹਾਨੂੰ ਚਾਹਲ ਟੀ. ਵੀ. 'ਤੇ ਆਉਣ ਦਾ ਮੌਕਾ ਮਿਲੇਗਾ।
ਚਾਹਲ ਦੇ ਇਸ ਸਵਾਲ 'ਤੇ ਕੋਹਲੀ ਵੀ ਮਸਤੀ ਵਿਚ ਆ ਗਏ। ਉਨ੍ਹਾਂ ਨੇ ਕਿਹਾ ਕਿ ਟੀਵੀ 'ਤੇ ਆਉਣਾ ਉਸ ਦੇ ਕਰੀਅਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਨਮਾਨ ਹੈ। ਮੈਂ ਇਹ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇਕ ਦਿਨ ਚਾਹਲ ਟੀਵੀ 'ਤੇ ਆਉਣ ਦਾ ਮੌਕਾ ਮਿਲੇਗਾ। ਮੈਨੂੰ ਤਾਂ ਇਹ ਤੱਕ ਲਗਦਾ ਹੈ ਕਿ ਇਹ ਮੇਰੀ 39ਵੇਂ ਸੈਂਕੜੇ ਅਤੇ ਮੈਨ ਆਫ ਦਿ ਮੈਚ ਤੋਂ ਵੀ ਵੱਡਾ ਸਨਮਾਨ ਹੈ।
ਕੈਂਸਰ ਨਾਲ ਜੂਝ ਰਹੇ ਰੋਮਨ ਰੇਂਸ ਦੀ ਨਵੀਂ ਤਸਵੀਰ ਤੇ ਖਬਰ ਆਈ ਸਾਹਮਣੇ
NEXT STORY