ਸਪੋਰਟਸ ਡੈਸਕ— ਕੇਰਲ ’ਚ ਇਕ ਗਰਭਵਤੀ ਹਥਣੀ ਦੇ ਨਾਲ ਹੋਈ ਸ਼ਰਮਨਾਕ ਘਟਨਾ ’ਤੇ ਖੇਡ ਜਗ੍ਹਾ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਕੇਰਲ ਦੇ ਮਲਪੁਰਮ ਜਿਲ੍ਹੇ ’ਚ ਲੋਕਾਂ ਨੇ ਗਰਭਵਤੀ ਹਥਣੀ ਨੂੰ ਪਟਾਕਿਆਂ ਨਾਲ ਭਰਿਆ ਅਨਾਨਾਸ ਖੁਆ ਦਿੱਤਾ। ਹਥਣੀ ਦੇ ਮੂੰਹ ’ਚ ਪਟਾਕੇ ਫੱਟ ਜਾਣ ਨਾਲ ਉਸ ਦੀ ਮੌਤ ਹੋ ਗਈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਸਣੇ ਰੋਹਿਤ ਸ਼ਰਮਾ, ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ, ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਅਤੇ ਦੰਗਲ ਗਰਲ ਗੀਤਾ ਫੋਗਾਟ ਸਣੇ ਕਈ ਹੋਰ ਦਿੱਗਜ ਖੇਡ ਹਸਤੀਆਂ ਨੇ ਗਰਭਵਤੀ ਹਥਣੀ ਦੀ ਮੌਤ ’ਤੇ ਗੁੱਸਾ ਅਤੇ ਹੈਰਾਨੀ ਜ਼ਾਹਿਰ ਕੀਤੀ ਹੈ ਅਤੇ ਜਾਨਵਰਾਂ ਦੇ ਨਾਲ ਪਿਆਰ ਨਾਲ ਪੇਸ਼ ਆਉਣ ਦੀ ਅਪੀਲ ਕੀਤੀ ਹੈ।
ਕਪਤਾਨ ਕੋਹਲੀ ਇਸ ਘਟਨਾ ਨਾਲ ਬਹੁਤ ਦੁੱਖੀ ਅਤੇ ਗ਼ੁੱਸੇ ’ਚ ਹਨ। ਵਿਰਾਟ ਕੋਹਲੀ ਨੇ ਟਵੀਟ ’ਚ ਲਿਖਿਆ, ਕੇਰਲ ਦੀ ਘਟਨਾ ਨੂੰ ਜਾਣ ਕੇ ਕਾਫ਼ੀ ਨਿਰਾਸ਼ ਅਤੇ ਹੈਰਾਨ ਹਾਂ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜਾਨਵਰਾਂ ਦੀ ਪਿਆਰ ਨਾਲ ਦੇਖਭਾਲ ਕਰੀਏ ਅਤੇ ਅਜਿਹੀਆਂ ਸ਼ਰਮਨਾਕ ਹਰਕਤਾਂ ਬੰਦ ਹੋਣੀਆਂ ਚਾਹੀਦੀਆਂ ਹੈ। ਕੋਹਲੀ ਨੇ ਹਥਣੀ ਅਤੇ ਉਸ ਦੇ ਢਿੱਡ ’ਚ ਪਲ ਰਹੇ ਬੱਚੇ ਦੀ ਤਸਵੀਰ ਕਾਰਟੂਨ ਦੇ ਰਾਹੀਂ ਟਵਿਟਰ ’ਤੇ ਪੋਸਟ ਕੀਤੀ ਹੈ।
ਕੋਹਲੀ ਦੇ ਨਾਲ-ਨਾਲ ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ, ਕੇ. ਐੱਲ. ਰਾਹੁਲ ਅਤੇ ਦਿੱਗਜ ਬੱਲੇਬਾਜ਼ ਸੁਰੇਸ਼ ਰੈਨਾ ਨੇ ਵੀ ਇਸ ਘਟਨਾ ’ਤੇ ਦੁੱਖ ਜ਼ਾਹਿਰ ਕੀਤਾ ਹੈ।
ਭਾਰਤੀ ਆਫ ਸਪਿਨਰ ਹਰਭਜਨ ਸਿੰਘ ਨੇ ਇਸ ਘਟਨਾ ’ਤੇ ਆਪਣੀ ਨਾਰਾਜ਼ਗੀ ਸਪੱਸ਼ਟ ਕੀਤੀ ਹੈ ਅਤੇ ਕਈ ਟਵੀਟ ਕੀਤੇ ਹਨ। ਹਰਭਜਨ ਸਿੰਘ ਨੇ ਕਿਹਾ,“ਕੇਰਲ ’ਚ ਇਕ ਗਰਭਵਤੀ ਹਥਣੀ ਨੂੰ ਅਨਾਨਾਸ ’ਚ ਪਟਾਕੇ ਭਰ ਕੇ ਖੁਆ ਦਿੱਤੇ ਗਏ। ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਕ ਨਿਰਦੋਸ਼ ਗਰਭਵਤੀ ਹਥਣੀ ਦੇ ਨਾਲ ਅਜਿਹੀ ਬੇਰਹਿਮੀ ਕਿਵੇਂ ਕੀਤੀ ਜਾ ਸਕਦੀ ਹੈ।”
ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਨੇ ਲਿਖਿਆ,“ਇਹ ਜਾਣ ਕੇ ਬਹੁਤ ਦੁੱਖ ਹੋਇਆ।”
ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਅਜਿਹੇ ਲੋਕਾਂ ਨੂੰ ਰਾਕਸ਼ਸ ਕਹਿੰਦੇ ਹੋਏ ਕਿਹਾ, ਉਹ ਇਕ ਬੇਗੁਨਾਹ ਗਰਭਵਤੀ ਹਥਣੀ ਸੀ। ਇਹ ਉਨ੍ਹਾਂ ਲੋਕਾਂ ਦੇ ਬਾਰੇ ’ਚ ਦੱਸਦਾ ਹੈ ਜੋ ਉਨ੍ਹਾਂ ਨੇ ਕੀਤਾ ਸੀ। ਰਾਕਸ਼ਸੋ. . ਮੈਨੂੰ ਬਹੁਤ ਉਮੀਦ ਹੈ ਕਿ ਲੋਕਾਂ ਨੂੰ ਇਸ ਦੀ ਕੀਮਤ ਚੁਕਾਉਣੀ ਹੋਵੇਗੀ। ਅਸੀਂ ਵਾਰ-ਵਾਰ ਕੁਦਰਤ ਨਾਲ ਖਿਲਵਾੜ ਕਰਦੇ ਰਹਿੰਦੇ ਹਾਂ। ਮੈਨੂੰ ਦੱਸੋ ਕਿ ਅਸੀਂ ਕਿਵੇਂ ਵੱਧ ਵਿਕਸਿਤ ਪ੍ਰਜਾਤੀਆਂ ਹਾਂ?
ਉਮੇਸ਼ ਯਾਦਵ ਨੇ ਕਿਹਾ, ਇਕ ਗਰਭਵਤੀ ਹਥਣੀ ਨੂੰ ਪਟਾਕੇ ਨਾਲ ਭਰਿਆ ਅਨਾਨਾਸ ਖੁਆ ਦਿੱਤਾ। ਅਜਿਹਾ ਸਿਰਫ ਰਾਕਸ਼ਸ ਹੀ ਕਰ ਸਕਦਾ ਹੈ। ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਉਹ ਗੇਂਦ ਜੋ ਇੰਨੀ ਘੁੰਮੀ ਕਿ ਧੋਖਾ ਖਾ ਬੈਠੀ ਦੁਨੀਆ, ਇਹ ਰਹੀ 'ਬਾਲ ਆਫ ਦਿ ਸੈਂਚੁਰੀ'
NEXT STORY