ਸਪੋਰਟਸ ਡੈਸਕ : ਕ੍ਰਿਕਟ ਵਰਲਡ ਕੱਪ 2023 'ਚ ਟੀਮ ਇੰਡੀਆ ਦੇ ਸ਼ੁਭਮਨ ਗਿੱਲ, ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਨੇ ਅਰਧ ਸੈਂਕੜੇ ਲਗਾ ਕੇ ਟੀਮ ਇੰਡੀਆ ਨੂੰ 357 ਦੌੜਾਂ ਤੱਕ ਪਹੁੰਚਾਇਆ ਸੀ। ਜਵਾਬ 'ਚ ਸ਼੍ਰੀਲੰਕਾ ਦੀ ਟੀਮ ਸਿਰਫ਼ 55 ਦੌੜਾਂ 'ਤੇ ਆਊਟ ਹੋ ਗਈ। ਭਾਰਤ ਨੂੰ 302 ਦੌੜਾਂ ਨਾਲ ਵੱਡੀ ਜਿੱਤ ਮਿਲੀ। ਟੀਮ ਇੰਡੀਆ ਦੇ ਗੇਂਦਬਾਜ਼ ਇੰਨੇ ਘਾਤਕ ਨਜ਼ਰ ਆਏ ਕਿ ਸ਼੍ਰੀਲੰਕਾ ਨੇ 3 ਦੌੜਾਂ 'ਤੇ 4 ਵਿਕਟਾਂ ਗੁਆ ਦਿੱਤੀਆਂ। ਚੰਗੀ ਸ਼ੁਰੂਆਤ ਮਿਲਣ ਤੋਂ ਬਾਅਦ ਕ੍ਰਿਕਟ ਪ੍ਰਸ਼ੰਸਕਾਂ ਨੂੰ ਵੀ ਵਿਰਾਟ ਕੋਹਲੀ ਦਾ ਮਜ਼ੇਦਾਰ ਅੰਦਾਜ਼ ਦੇਖਣ ਨੂੰ ਮਿਲਿਆ।
ਦਰਅਸਲ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਰਸ਼ਕ ਬਾਲੀਵੁੱਡ ਗੀਤ ਮਾਈ ਨੇਮ ਇਜ਼ ਲਖਨ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਦਰਸ਼ਕਾਂ ਨੂੰ ਇਸ ਗੀਤ ਨੂੰ ਗਾਉਂਦੇ ਦੇਖ ਕੇ ਵਿਰਾਟ ਕੋਹਲੀ ਵੀ ਖੁਦ ਨੂੰ ਰੋਕ ਨਹੀਂ ਸਕੇ। ਦਰਸ਼ਕਾਂ ਦੇ ਨਾਲ-ਨਾਲ ਉਹ ਇਸ ਗੀਤ ਦੀ ਧੁਨ 'ਤੇ ਨੱਚਦੇ ਵੀ ਨਜ਼ਰ ਆਏ। ਦੇਖੋ ਵੀਡੀਓ-
Virat Kohli ensuring the energy levels at Wankhede don't drop ❤️🔥 #INDvSL pic.twitter.com/snW1CG6x9k
— Sameer Allana (@HitmanCricket) November 2, 2023
ਇਹ ਵੀ ਪੜ੍ਹੋ- World Cup: ਸ਼੍ਰੇਅਸ ਨੇ ਲਗਾਇਆ 106 ਮੀਟਰ ਲੰਬਾ ਛੱਕਾ, ਸਟੇਡੀਅਮ 'ਚ ਬੈਠੇ ਚਹਿਲ-ਧਨਸ਼੍ਰੀ ਦੇ ਕੋਲ ਡਿੱਗੀ ਗੇਂਦ
ਮੈਚ ਦੀ ਗੱਲ ਕਰੀਏ ਤਾਂ ਟੀਮ ਇੰਡੀਆ ਨੇ ਪਹਿਲਾਂ ਖੇਡਦੇ ਹੋਏ ਸ਼ੁਭਮਨ ਗਿੱਲ ਦੀਆਂ 92 ਦੌੜਾਂ ਅਤੇ ਵਿਰਾਟ ਕੋਹਲੀ ਦੀਆਂ 88 ਦੌੜਾਂ ਦੀ ਮਦਦ ਨਾਲ ਮਜ਼ਬੂਤ ਸ਼ੁਰੂਆਤ ਕੀਤੀ ਸੀ। ਰੋਹਿਤ ਸਿਰਫ਼ 4 ਦੌੜਾਂ ਬਣਾ ਕੇ ਆਊਟ ਹੋ ਗਏ ਸਨ। ਪਰ ਮੱਧਕ੍ਰਮ ਵਿੱਚ ਸ਼੍ਰੇਅਸ ਅਈਅਰ ਨੇ 56 ਗੇਂਦਾਂ ਵਿੱਚ 3 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 82 ਦੌੜਾਂ ਬਣਾਈਆਂ ਅਤੇ ਸਕੋਰ ਨੂੰ 300 ਦੇ ਪਾਰ ਪਹੁੰਚਾ ਦਿੱਤਾ। ਅੰਤ ਵਿੱਚ ਰਵਿੰਦਰ ਜਡੇਜਾ ਨੇ 24 ਗੇਂਦਾਂ ਵਿੱਚ 35 ਦੌੜਾਂ ਬਣਾ ਕੇ ਸਕੋਰ ਨੂੰ 357 ਦੌੜਾਂ ਤੱਕ ਪਹੁੰਚਾਇਆ। ਜਵਾਬ 'ਚ ਸ਼੍ਰੀਲੰਕਾ ਦੀ ਟੀਮ 55 ਦੌੜਾਂ ਹੀ ਬਣਾ ਸਕੀ। ਜਸਪ੍ਰੀਤ ਬੁਮਰਾਹ ਨੇ 8 ਦੌੜਾਂ 'ਤੇ ਇਕ ਵਿਕਟ, ਮੁਹੰਮਦ ਸਿਰਾਜ ਨੇ 16 ਦੌੜਾਂ 'ਤੇ ਤਿੰਨ ਵਿਕਟਾਂ ਅਤੇ ਮੁਹੰਮਦ ਸ਼ਮੀ ਨੇ 18 ਦੌੜਾਂ 'ਤੇ 5 ਵਿਕਟਾਂ ਲਈਆਂ | ਜਡੇਜਾ ਨੂੰ ਵੀ ਇੱਕ ਵਿਕਟ ਮਿਲੀ। ਭਾਰਤ ਨੇ 302 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ- World Cup : ਬੁਲੰਦ ਹੌਸਲੇ ਨਾਲ ਇਕਾਨਾ ’ਚ ਨੀਦਰਲੈਂਡ ਖ਼ਿਲਾਫ਼ ਉਤਰਨਗੇ ‘ਅਫਗਾਨੀ ਲੜਾਕੇ’
ਇਹ ਸੀ ਦੋਵਾਂ ਟੀਮਾਂ ਦੀ ਪਲੇਇੰਗ 11
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸਿਰਾਜ।
ਸ਼੍ਰੀਲੰਕਾ: ਪਥੁਮ ਨਿਸਾਂਕਾ, ਦਿਮੁਥ ਕਰੁਣਾਰਤਨੇ, ਕੁਸਲ ਮੇਂਡਿਸ (ਕਪਤਾਨ), ਸਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਐਂਜੇਲੋ ਮੈਥਿਊਜ਼, ਦੁਸ਼ਨ ਹੇਮੰਥਾ, ਮਹਿਸ਼ ਥੀਕਸ਼ਾਨਾ, ਕਸੁਨ ਰਜਿਥਾ, ਦੁਸ਼ਮੰਥਾ ਚਮੀਰਾ, ਦਿਲਸ਼ਾਨ ਮਦੁਸ਼ੰਕਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਨੀਦਰਲੈਂਡ ਦਾ ਸਾਹਮਣਾ ਅੱਜ ਅਫਗਾਨਿਸਤਾਨ ਨਾਲ, ਜਾਣੋ ਪਿੱਚ ਰਿਪੋਰਟ ਅਤੇ ਸੰਭਾਵਿਤ ਪਲੇਇੰਗ 11
NEXT STORY