ਨਵੀਂ ਦਿੱਲੀ— ਆਸਟਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਮਹਾਨ ਲੈੱਗ ਸਪਿਨਰ ਸ਼ੇਨ ਵਾਰਨ ਨੇ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਖੂਬ ਸ਼ਲਾਘਾ ਕੀਤੀ ਹੈ। ਵਾਰਨ ਨੇ ਕਿਹਾ ਕਿ ਵਿਸ਼ਵ ਕੱਪ ਦੇ ਮੱਦੇਨਜ਼ਰ ਭਾਰਤੀ ਟੀਮ ਨੂੰ ਧੋਨੀ ਦੇ ਅਨੁਭਵ ਦੀ ਬਹੁਤ ਜ਼ਰੂਰਤ ਹੈ। ਮੌਜੂਦਾ ਕਪਤਾਨ ਵਿਰਾਟ ਕੋਹਲੀ ਉਸਦੇ ਬਿਨ੍ਹਾਂ ਅਧੂਰੇ ਹਨ। ਆਈ. ਸੀ. ਸੀ. ਵਿਸ਼ਵ ਕੱਪ 2019 ਦਾ ਆਗਾਜ 30 ਮਈ ਨੂੰ ਹੋਵੇਗਾ। ਇਸ ਵਾਰ ਮੇਜਬਾਨੀ ਦੀ ਜ਼ਿੰਮੇਵਾਰੀ ਇੰਗਲੈਂਡ ਤੇ ਵੇਲਸ ਦੀ ਹੈ। ਵਾਰਨ ਨੇ ਕਿਹਾ ਕਿ ਧੋਨੀ ਬਹੁਤ ਵਧੀਆ ਖਿਡਾਰੀ ਹੈ। ਉਹ ਟੀਮ ਦੀ ਜ਼ਰੂਰਤ ਨੂੰ ਦੇਖਦੇ ਹੋਏ ਕਿਸੇ ਵੀ ਕ੍ਰਮ 'ਚ ਬੱਲੇਬਾਜ਼ੀ ਦੇ ਲਈ ਉਤਰ ਸਕਦੇ ਹਨ। ਧੋਨੀ ਦੀ ਆਲੋਚਨਾ ਕਰਨ ਵਾਲਿਆਂ ਨੂੰ ਇਹ ਨਹੀਂ ਪਤਾ ਕਿ ਉਹ ਕਿਸਦੇ ਬਾਰੇ 'ਚ ਗੱਲ ਕਰ ਰਹੇ ਹਨ। ਭਾਰਤੀ ਟੀਮ ਨੂੰ ਵਿਸ਼ਵ ਕੱਪ 'ਚ ਉਸਦੀ ਜ਼ਰੂਰਤ ਹੈ। ਮੈਦਾਨ 'ਤੇ ਉਸਦੇ ਅਨੁਭਵ ਤੇ ਲੀਡਰਸ਼ਿਪ ਹੁਨਰ ਦਾ ਕੋਹਲੀ ਦੇ ਕੰਮ ਆਵੇਗਾ।

ਵਾਰਨ ਨੇ ਵਿਰਾਟ ਕੋਹਲੀ ਦੀ ਕਪਤਾਨੀ ਦੀ ਵੀ ਸ਼ਲਾਘਾ ਕੀਤੀ ਹੈ ਪਰ ਉਸਦਾ ਮੰਨਣਾ ਹੈ ਕਿ ਦਬਾਅ ਦੇ ਸਮੇਂ ਧੋਨੀ ਦੀ ਸਲਾਹ ਨਾਲ ਵਿਰਾਟ ਨੂੰ ਜਿੱਤ ਹਾਸਲ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਕੋਹਲੀ ਸ਼ਾਨਦਾਰ ਬੱਲੇਬਾਜ਼ ਹੈ ਪਰ ਇਸ ਤਰ੍ਹਾਂ ਕਈ ਬਾਰ ਦੇਖਿਆ ਗਿਆ ਹੈ ਕਿ ਦਬਾਅ ਦੇ ਸਮੇਂ ਧੋਨੀ ਦੇ ਤਜਰਬੇ ਨੇ ਵਿਰਾਟ ਨੂੰ ਸਫਲਤਾ ਹਾਸਲ ਕਰਵਾਈ ਹੈ। ਜਦੋਂ ਚੀਜ਼ਾਂ ਵਧੀਆ ਹੋ ਰਹੀਆਂ ਹਨ, ਤਾਂ ਕਪਤਾਨੀ ਕਰਨਾ ਆਸਾਨ ਹੈ ਪਰ ਮੁਸ਼ਕਿਲ ਸਮੇਂ 'ਚ ਅਨੁਭਵ ਦੀ ਜ਼ਰੂਰਤ ਹੁੰਦੀ ਹੈ, ਜੋ ਧੋਨੀ 'ਚ ਅਸੀਂ ਦੇਖਦੇ ਹਾਂ।
IPL ਦੇ ਮੈਚ ਦੀਆਂ ਟਿਕਟਾਂ ਮਿਲਣਗੀਆਂ 16 ਮਾਰਚ ਤੋਂ
NEXT STORY