ਜਲੰਧਰ : ਵਿਰਾਟ ਕੋਹਲੀ ਮੌਜੂਦਾ ਸਮੇਂ ਵਿਚ 205 ਵਨ ਡੇ ਪਾਰੀਆਂ ਵਿਚ ਵਿਚ 59.62 ਦੀ ਬਿਹਤਰ ਔਸਤ ਤੇ 37 ਸੈਂਕੜਿਆਂ ਨਾਲ 10,076 ਦੌੜਾਂ ਬਣਾ ਚੁੱਕਾ ਹੈ। ਇਸ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਅਗਲੇ 12 ਸੈਂਕੜਿਆਂ ਤਕ ਪਹੁੰਚਣ ਲਈ ਵਿਰਾਟ ਕੋਹਲੀ ਨੂੰ 78-79 ਪਾਰੀਆਂ ਖੇਡਣੀਆਂ ਪੈਣਗੀਆਂ, ਜਿਹੜਾ ਕਿ ਅਗਲੇ 3 ਸਾਲਾਂ ਵਿਚ ਸੰਭਵ ਲੱਗਦਾ ਹੈ। ਕੋਹਲੀ 200 ਤੋਂ ਵੱਧ ਮੈਚ ਖੇਡਣ ਵਾਲੇ ਬੱਲੇਬਾਜ਼ਾਂ ਵਿਚ ਸਭ ਤੋਂ ਵੱਧ ਔਸਤ ਵਾਲਾ ਬੱਲੇਬਾਜ਼ ਹੈ। ਉਸਦੀ ਵਨ ਡੇ ਵਿਚ ਬੱਲੇਬਾਜ਼ੀ ਔਸਤ 59.62 ਦੀ ਹੈ। ਉਸ ਤੋਂ ਅੱਗੇ ਇਸ ਲਿਸਟ ਵਿਚ ਸਿਰਫ 33 ਮੈਚ ਖੇਡਣ ਵਾਲਾ ਰਿਆਨ ਟੇਨਡੇਸ਼ਕਾਡਟੇ ਹੈ, ਜਿਸਦੀ ਔਸਤ 67 ਦੀ ਹੈ, ਜਦਕਿ ਫਕਰ ਜ਼ਮਾਨ ਦੀ 23 ਮੈਚਾਂ ਵਿਚ 59 ਦੀ ਔਸਤ ਹੈ।

ਹਰ ਸਾਲ ਲਾ ਰਿਹੈ ਔਸਤ 3 ਸੈਂਕੜੇ
ਇਸ ਸਮੇਂ ਵਿਰਾਟ ਦੀ ਉਮਰ 29 ਸਾਲ 354 ਦਿਨ ਦੀ ਹੈ। ਉਸ ਨੇ 19 ਸਾਲ ਦੀ ਉਮਰ ਵਿਚ ਭਾਰਤ ਲਈ ਆਪਣਾ ਪਹਿਲਾ ਵਨ ਡੇ ਖੇਡਿਆ ਸੀ। ਯਾਨੀ ਆਪਣੇ 11 ਸਾਲ ਦੇ ਕਰੀਅਰ ਵਿਚ ਉਹ 37 ਵਨ ਡੇ ਸੈਂਕੜੇ ਲਾਉਣ ਵਿਚ ਕਾਮਯਾਬ ਰਿਹਾ ਹੈ। ਜਦਕਿ ਸਾਲ 2010 ਤੋਂ 2018 ਤਕ ਸਿਰਫ 2015-16 ਨੂੰ ਛੱਡ ਕੇ ਉਸ ਨੇ ਹਰ ਸਾਲ 3 ਜਾਂ ਉਸ ਤੋਂ ਵੱਧ ਸੈਂਕੜੇ ਹੀ ਲਾਏ ਹਨ। ਇਸ ਹਿਸਾਬ ਨਾਲ ਅਗਲੇ 14 ਸੈਂਕੜੇ ਲਾਉਣ ਲਈ ਉਸ ਨੂੰ ਘੱਟ ਤੋਂ ਘੱਟ 3 ਸਾਲ ਤੋਂ ਥੋੜ੍ਹਾ ਵੱਧ ਸਮਾਂ ਲੱਗ ਸਕਦਾ ਹੈ। ਵਿਰਾਟ ਦੀ ਮੌਜੂਦਾ ਫਾਰਮ ਤੇ ਫਿੱਟਨੈੱਸ ਨੂੰ ਦੇਖਦੇ ਹੋਏ ਇਹ ਅੰਕੜਾ ਉਸਦੇ ਲਈ ਮੁਸ਼ਕਲ ਨਜ਼ਰ ਨਹੀਂ ਆਉਂਦਾ। 06 ਸਭ ਤੋਂ ਵੱਧ ਸੈਂਕੜੇ ਵੈਸਟਇੰਡੀਜ਼ ਵਿਰੁੱਧ ਲਾ ਚੁੱਕੈ ਕੋਹਲੀ। ਉਸ ਨੇ ਹਰਸ਼ਲ ਗਿੱਬਸ, ਹਾਸ਼ਿਮ ਅਮਲਾ, ਏ. ਬੀ. ਡਿਵਿਲੀਅਰਸ, ਸਚਿਨ ਤੇਂਦੁਲਕਰ (5 ਵਾਰ) ਨੂੰ ਪਛਾੜਿਆ। 03 ਸੈਂਕੜੇ ਲਗਾਤਾਰ ਲਾਏ ਵੈਸਟਇੰਡੀਜ਼ ਵਿਰੁੱਧ ਕੋਹਲੀ ਨੇ। ਇਸ ਤੋਂ ਪਹਿਲਾਂ 2017 ਵਿਚ ਕਿੰਗਸਟਨ ਦੇ ਮੈਦਾਨ 'ਤੇ ਖੇਡੇ ਗਏ ਪਿਛਲੇ ਮੈਚ ਵਿਚ ਉਸ ਨੇ 115 ਗੇਂਦਾਂ ਵਿਚ 111 ਦੌੜਾਂ ਬਣਾਈਆਂ ਸਨ। 08 ਸੈਂਕੜੇ ਲਾ ਚੁੱਕਾ ਹੈ 300 ਦੌੜਾਂ ਦਾ ਪਿੱਛਾ ਕਰਦਿਆਂ ਕੋਹਲੀ। ਉਸਦੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ 183 ਦੌੜਾਂ (ਪਾਕਿਸਤਾਨ ਵਿਰੁੱਧ) ਵੀ ਟੀਚੇ ਦੇ ਪਿੱਛਾ ਕਰਦਿਆਂ ਰਹੀ ਸੀ।

ਵਿਜਾਗ 'ਚ 139 ਦੀ ਔਸਤ ਹੈ ਕੋਹਲੀ ਦੀ
ਵਿਜਾਗ ਵਿਚ ਕੋਹਲੀ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਉਸ ਨੇ ਇੱਥੇ ਖੇਡੇ ਗਏ 5 ਵਨ ਡੇ ਵਿਚ 118, 117, 99, 65 ਤੇ 157 ਦੌੜਾਂ ਬਣਾਈਆਂ ਹਨ। ਅਜਿਹੇ ਵਿਚ ਉਹ ਇਸ ਮੈਦਾਨ 'ਤੇ 193 ਦੀ ਔਸਤ ਨਾਲ ਖੇਡ ਰਿਹਾ ਹੈ। ਇਨ੍ਹਾਂ ਵਿਚ 3 ਸੈਂਕੜੇ ਤੇ 2 ਅਰਧ ਸੈਂਕੜੇ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਕੋਹਲੀ ਇੱਥੇ ਖੇਡੇ ਗਏ ਇਕ ਟੈਸਟ ਵਿਚ 167 ਤੇ 81 ਦੌੜਾਂ ਦੀਆਂ ਪਾਰੀਆਂ ਵੀ ਖੇਡ ਚੁੱਕਾ ਹੈ। 06 ਵਨ ਡੇ ਸੈਂਕੜੇ ਲਾਏ ਸਨ ਪਿਛਲੇ ਸਾਲ ਵਿਰਾਟ ਕੋਹਲੀ ਨੇ। ਇਸ ਰਫਤਾਰ ਨਾਲ ਉਸ ਨੂੰ ਸਚਿਨ ਦਾ ਰਿਕਾਰਡ ਤੋੜਣ ਵਿਚ ਸਿਰਫ 3 ਸਾਲ ਹੀ ਲੱਗਣਗੇ। ਬੀ. ਸੀ. ਸੀ. ਆਈ ਨੇ ਵੀ ਆਪਣੇ ਟਵਿਟਰ ਅਕਾਊਂਟ 'ਤੇ ਵਿਰਾਟ ਕੋਹਲੀ ਨੂੰ 10 ਹਜ਼ਾਰ ਦੌੜਾਂ ਪੂਰੀਆਂ ਕਰਨ 'ਤੇ 'ਕਿੰਗ ਕੋਹਲੀ' ਤੇ 7O1“ (ਗ੍ਰੈਟਸੈਟ ਆਫ ਆਲ ਟਾਈਮ') ਦਾ ਖਿਤਾਬ ਦਿੱਤਾ। 17 ਵਨ ਡੇ ਖੇਡਣੇ ਹਨ ਭਾਰਤ ਨੇ-ਅਗਲੇ ਸਾਲ ਵਿਸ਼ਵ ਕੱਪ ਤੋਂ ਪਹਿਲਾਂ ਹੀ ਜਦਕਿ ਵਿਸ਼ਵ ਕੱਪ ਦੇ ਗਰੁੱਪ ਮੈਚਾਂ ਨੂੰ ਮਿਲਾ ਕੇ ਭਾਰਤ ਨੂੰ 26 ਵਨ ਡੇ ਮੁਕਾਬਲੇ ਖੇਡਣੇ ਹਨ। ਅਜਿਹੇ ਵਿਚ ਵਿਰਾਟ ਕੋਲ ਇਹ ਸੁਨਹਿਰੀ ਮੌਕਾ ਹੈ ਕਿ ਉਹ ਸਚਿਨ ਦੇ ਵਨ ਡੇ ਕ੍ਰਿਕਟ ਦੇ ਸਭ ਤੋਂ ਵੱਡੇ ਅੰਕੜੇ ਨੂੰ ਹਾਸਲ ਕਰ ਲਵੇ।
ਇਕ ਸਾਲ ਬਾਅਦ ਵਿਸ਼ਵ ਰੈਂਕਿੰਗ 'ਚ ਸਿੰਧੂ ਬਣੀ ਨੰਬਰ 2 ਖਿਡਾਰਨ
NEXT STORY