ਸਪੋਰਟਸ ਡੈਸਕ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵਿਸ਼ਵ ਕੱਪ ਦਾ ਆਗਾਜ਼ ਕਰਦੇ ਹੋਏ ਪਹਿਲੇ ਹੀ ਮੈਚ 'ਚ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ। ਭਾਰਤੀ ਟੀਮ ਨੇ ਕੱਲ ਹੋਏ ਮੈਚ 'ਚ ਦੱਖਣੀ ਅਫਰੀਕਾ ਨੂੰ ਹਰਾਉਂਦੇ ਹੀ ਵਿਰਾਟ ਕੋਹਲੀ ਨੇ ਬਤੌਰ ਕਪਤਾਨ ਆਪਣੀ 50ਵੀਂ ਜਿੱਤ ਹਾਸਲ ਕਰ ਲਈ।
ਵਿਰਾਟ ਦੀ ਕਪਤਾਨ ਦੇ ਰੂਪ 'ਚ 69 ਮੈਚਾਂ 'ਚ ਇਹ 50ਵੀਂ ਜਿੱਤ ਸੀ। ਉਹ ਸਭ ਤੋਂ ਘੱਟ ਵਨ-ਡੇ ਮੈਚਾਂ 'ਚ 50 ਜਿੱਤ ਹਾਸਲ ਕਰਨ ਦੇ ਮਾਮਲੇ 'ਚ ਵੈਸਟ ਇੰਡੀਜ਼ ਦੇ ਵਿਵਿਅਨ ਰਿਚਰਡਸ ਨੂੰ ਪਿੱਛੇ ਛੱਡ ਕੇ ਤੀਜੇ ਨੰਬਰ 'ਤੇ ਆ ਗਏ ਹਨ। ਰਿਚਰਡਸ ਨੇ 70 ਮੈਚਾਂ 'ਚ 50ਵੀਂ ਜਿੱਤ ਹਾਸਲ ਕੀਤੀ ਸੀ। ਦੱਖਣ ਅਫਰੀਕਾ ਦੇ ਹੈਂਸੀ ਕਰੋਂਨੇ ਨੇ 68 ਮੈਚਾਂ 'ਚ ਤੇ ਵੈਸਟ ਇੰਡੀਜ਼ ਦੇ ਕਲਾਈਵ ਲਾਇਡ ਤੇ ਆਸਟਰੇਲੀਆ ਦੇ ਰਿਕੀ ਪੌਂਟਿੰਗ ਨੇ 63 ਮੈਚਾਂ 'ਚ 50ਵੀਂ ਜਿੱਤ ਹਾਸਲ ਕੀਤੀ ਸੀ।
ਲੈੱਗ ਸਪਿਨਰ ਯੁਜਵੇਂਦਰ ਚਹਿਲ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਰੋਹਿਤ ਸ਼ਰਮਾ ਵਲੋ੍ਂ ਖੇਡੀ ਗਈ ਅਜੇਤੂ ਸੈਂਕੜੇ ਵਾਲੀ ਪਾਰੀ ਨਾਲ ਭਾਰਤ ਨੇ ਬੁੱਧਵਾਰ ਨੂੰ ਇੱਥੇ ਦੱਖਣੀ ਅਫਰੀਕਾ ਨੂੰ 6 ਵਿਕਟਾਂ ਨਾਲ ਹਰਾ ਕੇ ਆਪਣੇ ਵਿਸ਼ਵ ਕੱਪ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ 'ਤੇ 227 ਦੌੜਾਂ ਬਣਾਈਆਂ। ਭਾਰਤ ਨੇ ਟੀੇਚੇ ਦਾ ਪਿਛਾ ਕਰਦੇ ਹੋਏ 47.3 ਓਵਰ ਵਿਚ 4 ਵਿਕਟਾਂ 'ਤੇ 230 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਦੱਖਣੀ ਅਫਰੀਕਾ ਦੀ ਇਹ ਲਗਾਤਾਰ ਤੀਜੀ ਹਾਰ ਹੈ।
ਭਾਰਤ ਦੀ ਵਰਲਡ ਕੱਪ ਦੇ ਆਪਣੇ ਪਹਿਲੇ ਮੈਚ 'ਚ ਸ਼ਾਨਦਾਰ ਜਿੱਤ ਦੇ ਪੰਜ ਵੱਡੇ ਕਾਰਨ
NEXT STORY