ਸਪੋਰਟਸ ਡੈਸਕ— ਪੁਣੇ 'ਚ ਅੱਜ ਤੋਂ ਸ਼ੁਰੂ ਹੋਏ ਦੂਜੇ ਟੈਸਟ 'ਚ ਮੈਦਾਨ 'ਤੇ ਉਤਰਦੇ ਹੀ ਵਿਰਾਟ ਕੋਹਲੀ 50 ਟੈਸਟ 'ਚ ਕਪਤਾਨੀ ਕਰਨ ਵਾਲੇ ਦੂਜੇ ਭਾਰਤੀ ਕਪਤਾਨ ਬਣ ਗਏ। ਦੱਖਣੀ ਅਫਰੀਕਾ ਖਿਲਾਫ ਮਹਾਰਾਸ਼ਟਰ ਕ੍ਰਿਕਟਰ ਸੰਘ ਐਸੋਸੀਏਸ਼ਨ ਸਟੇਡੀਅਮ 'ਚ ਟਾਸ ਕਰਨ ਦੇ ਨਾਲ ਹੀ ਵਿਰਾਟ ਨੇ ਆਪਣੇ ਨਾਂ ਇਹ ਖਾਸ ਰਿਕਾਰਡ ਦਰਜ ਕਰਾ ਲਿਆ।

ਵਿਰਾਟ ਤੋਂ ਪਹਿਲਾਂ ਸਿਰਫ ਮਹਿੰਦਰ ਸਿੰਘ ਧੋਨੀ ਹੀ ਭਾਰਤ ਲਈ 60 ਟੈਸਟ ਮੈਚਾਂ 'ਚ ਟੀਮ ਇੰਡੀਆ ਦੀ ਕਪਤਾਨੀ ਕਰ ਚੁੱਕੇ ਹਨ। ਭਾਰਤੀ ਕ੍ਰਿਕਟ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਤੀਜੇ ਸਥਾਨ 'ਤੇ ਪਹੁੰਚ ਚੁੱਕੇ ਹਨ, ਜਿਨ੍ਹਾਂ ਨੇ ਭਾਰਤ ਲਈ 49 ਟੈਸਟ ਮੁਕਾਬਲਿਆਂ 'ਚ ਕਪਤਾਨੀ ਕੀਤੀ ਹੈ। ਧੋਨੀ, ਗਾਂਗੁਲੀ ਅਤੇ ਵਿਰਾਟ ਤੋਂ ਇਲਾਵਾ ਸਾਬਕਾ ਭਾਰਤੀ ਧਾਕੜ ਸੁਨੀਲ ਗਾਵਸਕਰ ਅਤੇ ਮੁਹੰਮਦ ਅਜ਼ਹਰੂਦੀਨ ਨੇ ਭਾਰਤ ਵੱਲੋਂ 47 ਟੈਸਟ ਮੈਚਾਂ 'ਚ ਭਾਰਤੀ ਦੀ ਕਪਤਾਨੀ ਕੀਤੀ ਹੈ, ਜਦਕਿ ਮਨਸੂਰ ਅਲੀ ਖਾਨ ਪਟੌਦੀ ਨੇ 40 ਟੈਸਟ ਮੈਚ 'ਚ ਟੀਮ ਇੰਡੀਆ ਦੀ ਕਪਤਾਨੀ ਸੰਭਾਲੀ ਹੈ।
ਦੂਜੇ ਟੈਸਟ ਮੈਚ 'ਚ ਭਾਰਤ ਦੀ ਸ਼ਾਨਦਾਰ ਜਿੱਤ, ਦੱ ਅਫਰੀਕਾ ਨੂੰ ਪਾਰੀ ਅਤੇ 137 ਦੌੜਾਂ ਨਾਲ ਹਰਾਇਆ
NEXT STORY