ਸਪੋਰਟਸ ਡੈਸਕ- ਬਾਲੀਵੁੱਡ 'ਚ ਇਕ ਹੋਰ ਸਟਾਰਕਿਡ ਨੇ ਜਨਮ ਲਿਆ ਹੈ, ਇਹ ਹੈ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਪੁੱਤਰ ਅਕਾਏ। ਵਾਮਿਕਾ ਤੋਂ ਬਾਅਦ ਹੁਣ ਅਦਾਕਾਰਾ ਨੇ 15 ਫਰਵਰੀ ਨੂੰ ਪੁੱਤਰ ਨੂੰ ਜਨਮ ਦਿੱਤਾ ਹੈ। ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੋਵੇਂ ਕਾਫੀ ਖੁਸ਼ ਹਨ। ਇਸ ਖੁਸ਼ੀ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਇਸ ਪੋਸਟ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਗਏ ਹਨ। ਇਸ ਦੌਰਾਨ ਇਕ ਤਸਵੀਰ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਤਸਵੀਰ ਵਿਰਾਟ ਕੋਹਲੀ ਦੀ ਹੈ, ਜਿਸ 'ਚ ਉਹ ਲੰਡਨ ਦੀਆਂ ਸੜਕਾਂ 'ਤੇ ਘੁੰਮਦੇ ਨਜ਼ਰ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : 28 ਸਾਲਾਂ ਬਾਅਦ ਭਾਰਤ ’ਚ ਹੋਣ ਜਾ ਰਿਹਾ 71ਵਾਂ ਮਿਸ ਵਰਲਡ ਮੁਕਾਬਲਾ, ਦਿੱਲੀ ਪਹੁੰਚੀਆਂ 120 ਮੁਕਾਬਲੇਬਾਜ਼ਾਂ
ਵਿਰਾਟ ਕੋਹਲੀ ਦਾ ਲੁੱਕ
ਸਾਹਮਣੇ ਆਈ ਤਸਵੀਰ ਵਿੱਚ ਵਿਰਾਟ ਕੋਹਲੀ ਕਾਲੇ ਰੰਗ ਦੀ ਜੈਕੇਟ ਅਤੇ ਟਰੈਕ ਪੈਂਟ ਪਹਿਨੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਟੋਪੀ ਅਤੇ ਚਸ਼ਮਾ ਪਹਿਨਿਆ ਹੋਇਆ ਹੈ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਇਹ ਤਸਵੀਰ ਹਾਲ ਹੀ ਦੇ ਦਿਨਾਂ ਦੀ ਹੈ ਅਤੇ ਇਸ 'ਚ ਉਹ ਲੰਡਨ ਦੀਆਂ ਸੜਕਾਂ 'ਤੇ ਨਜ਼ਰ ਆ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਰਾਟ ਕੋਹਲੀ ਦੇ ਪੁੱਤਰ ਅਕਾਏ ਦਾ ਜਨਮ ਲੰਡਨ 'ਚ ਹੋਇਆ ਹੈ। ਇਸ ਵਜ੍ਹਾ ਨਾਲ ਵਿਰਾਟ ਕੋਹਲੀ ਲੰਡਨ 'ਚ ਘੁੰਮਦੇ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਕਿਹਾ ਜਾ ਰਿਹਾ ਹੈ ਕਿ ਇਹ ਤਸਵੀਰ ਪੁੱਤਰ ਅਕਾਏ ਦੇ ਜਨਮ ਤੋਂ ਬਾਅਦ ਦੀ ਹੈ। ਇਸ ਵਾਇਰਲ ਤਸਵੀਰ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।
ਅਨੁਸ਼ਕਾ ਨੇ ਕੀਤੀ ਪੋਸਟ
ਅਨੁਸ਼ਕਾ ਸ਼ਰਮਾ ਨੇ ਇੱਕ ਪੋਸਟ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ ਜਿਸ ਵਿੱਚ ਉਨ੍ਹਾਂ ਨੇ ਲਿਖਿਆ, 'ਸਾਡੇ ਦਿਲਾਂ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਅਤੇ ਪਿਆਰ ਦੇ ਨਾਲ, ਅਸੀਂ ਤੁਹਾਨੂੰ ਸਾਰਿਆਂ ਨੂੰ ਸੂਚਿਤ ਕਰ ਰਹੇ ਹਾਂ ਕਿ 15 ਫਰਵਰੀ ਨੂੰ ਅਸੀਂ ਆਪਣੇ ਪੁੱਤਰ ਅਕਾਏ, ਵਾਮਿਕਾ ਦੇ ਛੋਟੇ ਭਰਾ ਦਾ ਸਵਾਗਤ ਕੀਤਾ ਹੈ। ਅਸੀਂ ਆਪਣੇ ਜੀਵਨ ਦੇ ਇਸ ਖੁਸ਼ੀ ਦੇ ਮੌਕੇ 'ਤੇ ਤੁਹਾਡੀਆਂ ਪ੍ਰਾਰਥਨਾਵਾਂ ਅਤੇ ਆਸ਼ੀਰਵਾਦ ਚਾਹੁੰਦੇ ਹਨ। ਅਸੀਂ ਤੁਹਾਡੇ ਤੋਂ ਸਾਡੀ ਨਿੱਜਤਾ ਚਾਹੁੰਦੇ ਹਾਂ। ਪਿਆਰ ਅਤੇ ਧੰਨਵਾਦ- ਵਿਰਾਟ ਅਤੇ ਅਨੁਸ਼ਕਾ।
ਇਹ ਖ਼ਬਰ ਵੀ ਪੜ੍ਹੋ : ਦੂਜੀ ਵਾਰ ਮਾਤਾ-ਪਿਤਾ ਬਣੇ ਵਿਰਾਟ-ਅਨੁਸ਼ਕਾ, ਅਦਾਕਾਰਾ ਨੇ ਪੁੱਤਰ ਨੂੰ ਦਿੱਤਾ ਜਨਮ, ਜਾਣੋ ਕੀ ਰੱਖਿਆ ਨਾਂ
ਨਾਮ ਦਾ ਅਰਥ
ਕਈ ਲੋਕਾਂ ਨੇ ਦਾਅਵਾ ਕੀਤਾ ਕਿ ਪੁੱਤਰ ਦਾ ਨਾਂ ਤੁਰਕੀ ਭਾਸ਼ਾ ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ ਚਮਕਦਾ ਹੋਇਆ ਚੰਦ, ਪਰ ਸੱਚਾਈ ਕੁਝ ਹੋਰ ਹੈ। ਵਿਰਾਟ ਕੋਹਲੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਪੁੱਤਰ ਦਾ ਨਾਂ ਤੁਰਕੀ ਭਾਸ਼ਾ ਤੋਂ ਨਹੀਂ, ਸਗੋਂ ਸੰਸਕ੍ਰਿਤ ਭਾਸ਼ਾ ਤੋਂ ਲਿਆ ਗਿਆ ਹੈ, ਜਿਸ ਦਾ ਮਤਲਬ ਬਹੁਤ ਖਾਸ ਹੈ। ਪਹਿਲਾਂ ਅਸੀਂ ਤੁਹਾਨੂੰ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਪੁੱਤਰ ਦਾ ਨਾਂ ਦੱਸਦੇ ਹਾਂ। ਦੋਵਾਂ ਨੇ ਆਪਣੇ ਪੁੱਤਰ ਦਾ ਨਾਂ ਅਕਾਏ ਰੱਖਿਆ ਹੈ। ਸੰਸਕ੍ਰਿਤ ਵਿੱਚ ਅਕਾਏ ਦਾ ਅਰਥ ਹੈ ਜਿਸਦਾ ਕੋਈ ਨਿਸ਼ਚਿਤ ਆਕਾਰ ਨਾ ਹੋਵੇ, ਜੋ ਨਿਰਾਕਾਰ ਹੈ। ਹਿੰਦੂ ਧਰਮ ਵਿੱਚ ‘ਭਗਵਾਨ ਸ਼ਿਵ’ ਨੂੰ ਨਿਰਾਕਾਰ ਮੰਨਿਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।
'ਸਵਰਗ 'ਚ ਇਕ ਮੈਚ', ਸਚਿਨ ਤੇਂਦੁਲਕਰ ਨੇ ਕਸ਼ਮੀਰ 'ਚ ਸਥਾਨਕ ਲੋਕਾਂ ਨਾਲ ਖੇਡਿਆ ਕ੍ਰਿਕਟ, ਵੀਡੀਓ
NEXT STORY