ਲੀਡਸ— ਸ਼੍ਰੀਲੰਕਾ ਨੂੰ ਵਿਸ਼ਵ ਕੱਪ ਵਿਚ ਗਰੁੱਪ ਗੇੜ ਦੇ ਆਪਣੇ ਆਖਰੀ ਮੁਕਾਬਲੇ ਵਿਚ 7 ਵਿਕਟਾਂ ਨਾਲ ਹਰਾਉਣ ਤੇ ਅੰਕ ਸੂਚੀ ਵਿਚ ਚੋਟੀ ਦੇ ਸਥਾਨ 'ਤੇ ਰਹਿਣ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਉਹ ਟੀਮ ਦੇ ਪ੍ਰਦਰਸ਼ਨ ਤੋਂ ਬੇਹੱਦ ਖੁਸ਼ ਹੈ ਤੇ ਉਸ ਨੂੰ ਆਪਣੀ ਇਸ ਟੀਮ 'ਤੇ ਮਾਣ ਹੈ।

ਵਿਰਾਟ ਨੇ ਕਿਹਾ, ''ਅਸੀਂ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਸੀ। ਈਮਾਨਦਾਰੀ ਨਾਲ ਕਹਾਂ ਤਾਂ ਮੈਂ ਉਮੀਦ ਨਹੀਂ ਕੀਤੀ ਸੀ ਕਿ ਅਸੀਂ ਚੋਟੀ ਦੇ ਸਥਾਨ 'ਤੇ ਰਹਿੰਦੇ ਹੋਏ ਸੈਮੀਫਾਈਨਲ ਵਿਚ ਜਾਵਾਂਗੇ ਪਰ ਟੀਮ ਦੇ ਲਗਾਤਾਰ ਚੰਗੇ ਪ੍ਰਦਰਸ਼ਨ ਤੇ ਮਿਹਨਤ ਕਾਰਣ ਇਹ ਸੰਭਵ ਹੋ ਸਕਿਆ ਹੈ। ਵਾਕਈ ਮੈਂ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਸੰਤੁਸ਼ਟ ਹਾਂ ਤੇ ਕਾਫੀ ਮਾਣ ਮਹਿਸੂਸ ਕਰ ਰਿਹਾ ਹਾਂ। ਭਾਰਤ ਲਈ ਖੇਡਣਾ ਸਾਡੇ ਸਾਰਿਆਂ ਲਈ ਬੇਹੱਦ ਸਨਮਾਨ ਦੀ ਗੱਲ ਹੈ। ਸਾਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸਾਡਾ ਮੁਕਾਬਲਾ ਕਿਸ ਟੀਮ ਨਾਲ ਹੈ ਤੇ ਨਾ ਹੀ ਅਸੀਂ ਇਸ 'ਤੇ ਆਪਣਾ ਧਿਆਨ ਕੇਂਦ੍ਰਿਤ ਕਰਦੇ ਹਾਂ। ਜੇਕਰ ਅਸੀਂ ਚੰਗਾ ਨਹੀਂ ਖੇਡਾਂਗੇ ਤਾਂ ਕੋਈ ਵੀ ਟੀਮ ਸਾਨੂੰ ਹਰਾ ਸਕਦੀ ਹੈ ਤੇ ਜੇਕਰ ਅਸੀਂ ਬਿਹਤਰ ਪ੍ਰਦਰਸ਼ਨ ਕਰਾਂਗੇ ਤਾਂ ਕਿਸੇ ਵੀ ਟੀਮ ਨੂੰ ਹਰਾ ਸਕਦੇ ਹਾਂ।''

ਮਹਿਲਾ ਪਹਿਲਵਾਨਾਂ ਨੇ ਜਿੱਤੇ 2 ਸੋਨ ਸਮੇਤ 6 ਤਮਗੇ
NEXT STORY