ਨਵੀਂ ਦਿੱਲੀ— ਕੌਮਾਂਤਰੀ ਕ੍ਰਿਕਟ ’ਚ ਦੌੜਾਂ ਤੇ ਸੈਂਕੜਿਆਂ ਦੀ ਝੜੀ ਲਾਉਣ ਵਾਲੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਮੌਜੂਦਾ ਦੌਰ ਦੇ ਸਰਵਸ੍ਰੇਸ਼ਠ ਖਿਡਾਰੀਆਂ ’ਚ ਸ਼ੁਮਾਰ ਹਨ। ਅਗਲੇ ਮਹੀਨੇ ਵਿਰਾਟ ਕੋਹਲੀ ਲਈ ਨਵੀਆਂ ਚੁਣੌਤੀਆਂ ਇੰਤਜ਼ਾਰ ਕਰ ਰਹੀਆਂ ਹਨ। ਕਪਤਾਨ ਦੇ ਤੌਰ ’ਤੇ ਵਿਰਾਟ ਕੋਹਲੀ ਨੂੰ ਅਗਨੀ ਪ੍ਰੀਖਿਆ ਤੋਂ ਗੁਜ਼ਰਨਾ ਹੋਵੇਗਾ। ਵਿਰਾਟ ਕੋਹਲੀ ਲਈ ਆਪਣੀ ਸ਼੍ਰੇਸ਼ਠਤਾ ਸਾਬਤ ਕਰਨ ਲਈ ਇਹ ਵੱਡਾ ਮੌਕਾ ਹੈ।
ਇਹ ਵੀ ਪੜ੍ਹੋ : ਟੀ-20 ਇੰਟਰਨੈਸ਼ਨਲ ਦੇ ਸਭ ਤੋਂ ਵੱਡੇ ਰਿਕਾਰਡ, ਜਾਣੋ ਛੱਕੇ ਲਾਉਣ ’ਚ ਕਿਹੜੀ ਟੀਮ ਹੈ ਨੰਬਰ-1
ਕੋਹਲੀ ਕਰਨਗੇ ਵੱਡਾ ਕਮਾਲ
ਭਾਰਤ ਨੂੰ 18 ਜੂਨ ਤੋਂ 22 ਜੂਨ ਦੇ ਦਰਮਿਆਨ ਨਿਊਜ਼ੀਲੈਂਡ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਮੈਚ ਖੇਡਣਾ ਹੈ। ਵਿਰਾਟ ਕੋਹਲੀ ਕੋਲ 2019 ਵਰਲਡ ਕੱਪ ਦੇ ਸੈਮੀਫ਼ਾਈਨਲ ’ਚ ਨਿਊਜ਼ੀਲੈਂਡ ਖ਼ਿਲਾਫ਼ ਮਿਲੀ ਹਾਰ ਦਾ ਬਦਲਾ ਲੈਣ ਦਾ ਬਿਹਤਰੀਨ ਮੌਕਾ ਹੈ। ਵਿਰਾਟ ਕੋਹਲੀ ਆਪਣੇ ਹਮਲਾਵਰ ਤੇਵਰ ਲਈ ਜਾਣੇ ਜਾਂਦੇ ਹਨ। ਬੱਲੇਬਾਜ਼ੀ ਹੋਵੇ ਜਾਂ ਕਪਤਾਨੀ ਉਹ ਆਪਣਾ ਤੇਵਰ ਬਰਕਰਾਰ ਰਖਦੇ ਹਨ।
ਕੋਹਲੀ ਕੋਲ ਇਤਿਹਾਸ ਰਚਣ ਦਾ ਮੌਕਾ
ਖ਼ਿਤਾਬ ਦੇ ਮਾਮਲੇ ’ਚ ਵਿਰਾਟ ਕੋਹਲੀ ਦੀ ਝੋਲੀ ਖ਼ਾਲੀ ਹੈ। ਕੋਹਲੀ ਕੋਲ ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਦੀ ਇਕ ਵੀ ਟਰਾਫ਼ੀ ਨਹੀਂ ਹੈ। ਵਰਲਡ ਟੈਸਟ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤ ਕੇ ਕੋਹਲੀ ਆਲੋਚਕਾਂ ਦਾ ਮੂੰਹ ਬੰਦ ਕਰਨਾ ਚਾਹੁਣਗੇ। ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ’ਚ ਕੋਹਲੀ ਖ਼ਿਤਾਬ ਜਿੱਤ ਕੇ ਇਤਿਹਾਸ ਰੱਚ ਦੇਣਗੇ। ਕੋਹਲੀ ਟੈਸਟ ਦਾ ਵਰਲਡ ਕੱਪ ਜਿੱਤਣ ਵਾਲੇ ਪਹਿਲੇ ਕਪਤਾਨ ਬਣ ਸਕਦੇ ਹਨ।
ਇਹ ਵੀ ਪੜ੍ਹੋ : ਭਾਰਤ-ਇੰਗਲੈਂਡ ਟੈਸਟ ਸੀਰੀਜ਼ ਦੇ ਸ਼ਡਿਊਲ ’ਚ ਬਦਲਾਅ ਦੀਆਂ ਖ਼ਬਰਾਂ ’ਤੇ ECB ਦਾ ਵੱਡਾ ਬਿਆਨ ਆਇਆ ਸਾਹਮਣੇ
ਪਹਿਲੀ ਵਾਰ ਆਈ. ਸੀ. ਸੀ. ਟੂਰਨਾਮੈਂਟ ਜਿੱਤਣ ਦਾ ਮੌਕਾ
ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਦੀ ਕਪਤਾਨੀ ’ਚ ਭਾਰਤੀ ਟੀਮ ਨੇ 60 ਟੈਸਟ ਮੈਚ ਖੇਡੇ ਹਨ ਜਿਸ ’ਚੋਂ 36 ’ਚ ਜਿੱਤ, 14 ’ਚ ਹਾਰ ਤੇ 10 ਮੈਚ ਡਰਾਅ ਰਹੇ ਹਨ। ਜਦਕਿ ਉਨ੍ਹਾਂ ਨੇ 95 ਵਨ-ਡੇ ਮੈਚਾਂ ’ਚ ਕਪਤਾਨੀ ਕੀਤੀ ਜਿਸ ’ਚ 65 ’ਚ ਜਿੱਤ, 27 ’ਚ ਹਾਰ, 1 ਟਾਈ ਤੇ 2 ਮੁਕਾਬਲੇ ਬੇਨਤੀਜਾ ਰਹੇ। ਵਿਰਾਟ ਕੋਹਲੀ ਦੀ ਕਪਤਾਨੀ ’ਚ ਭਾਰਤੀ ਟੀਮ 2017 ’ਚ ਚੈਂਪੀਅਨਜ਼ ਟਰਾਫ਼ੀ ਤੇ 2019 ’ਚ ਵਰਲਡ ਕੱਪ ਦਾ ਖ਼ਿਤਾਬ ਜਿੱਤਣ ’ਚ ਅਸਫਲ ਰਹੀ, ਪਰ ਟੈਸਟ ਚੈਂਪੀਅਨਸ਼ਿਪ ਜਿੱਤ ਕੇ ਕੋਹਲੀ ਇਤਿਹਾਸ ਰਚ ਸਕਦੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
...ਤੇ ਹੁਣ ਇਸ ਬੱਲੇਬਾਜ਼ ਨੇ ਕੀਤਾ ਧਮਾਕਾ, 6 ਗੇਂਦਾਂ ’ਤੇ ਮਾਰੇ 6 ਛੱਕੇ
NEXT STORY