ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਦਿਗਜ ਖਿਡਾਰੀ ਰਾਹੁਲ ਦ੍ਰਾਵਿੜ ਨੇ ਇਸ਼ਾਰਾ ਕੀਤਾ ਹੈ ਕਿ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਭਵਿੱਖ ਵਿੱਚ ਬਾਲੀਵੁੱਡ ਜਾਂ ਫਿਲਮੀ ਦੁਨੀਆ ਵਿੱਚ ਆਪਣੀ ਕਿਸਮਤ ਅਜ਼ਮਾ ਸਕਦੇ ਹਨ। 'ਬੀ.ਬੀ.ਸੀ. ਏਸ਼ੀਅਨ ਨੈੱਟਵਰਕ' ਨਾਲ ਗੱਲਬਾਤ ਕਰਦਿਆਂ ਦ੍ਰਾਵਿੜ ਨੇ ਕਿਹਾ ਕਿ ਵਿਰਾਟ ਕੋਹਲੀ ਦੂਜੇ ਲੋਕਾਂ ਦੀ ਨਕਲ (ਮਿਮਿਕਰੀ) ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਲਾਹੁੰਦੇ ਹਨ ਅਤੇ ਉਹ ਸੈਂਕੜੇ ਵਿਗਿਆਪਨਾਂ (ਐਡ ਫਿਲਮਾਂ) ਵਿੱਚ ਕੰਮ ਕਰਕੇ ਕੈਮਰੇ ਦੇ ਸਾਹਮਣੇ ਕਾਫ਼ੀ ਹੱਦ ਤੱਕ ਮਾਹਿਰ ਬਣ ਚੁੱਕੇ ਹਨ।
ਗੱਲਬਾਤ ਦੌਰਾਨ ਜਦੋਂ ਦ੍ਰਾਵਿੜ ਤੋਂ ਪੁੱਛਿਆ ਗਿਆ ਕਿ ਟੀਮ ਵਿੱਚੋਂ ਕੌਣ ਸਭ ਤੋਂ ਵਧੀਆ ਅਦਾਕਾਰ ਬਣ ਸਕਦਾ ਹੈ, ਤਾਂ ਉਨ੍ਹਾਂ ਨੇ ਕੋਹਲੀ ਦਾ ਨਾਂ ਲੈਂਦਿਆਂ ਯਾਦ ਕੀਤਾ ਕਿ ਜਦੋਂ ਵਿਰਾਟ ਨਵੇਂ ਖਿਡਾਰੀ ਵਜੋਂ ਟੀਮ ਵਿੱਚ ਆਏ ਸਨ, ਤਾਂ ਉਹ ਸੀਨੀਅਰਾਂ ਅਤੇ ਹੋਰਨਾਂ ਦੀ ਬਹੁਤ ਵਧੀਆ ਨਕਲ ਉਤਾਰਦੇ ਸਨ। ਦ੍ਰਾਵਿੜ ਨੇ ਇਹ ਵੀ ਦੱਸਿਆ ਕਿ ਸੁਨੀਲ ਗਾਵਸਕਰ, ਸੈਯਦ ਕਿਰਮਾਨੀ ਅਤੇ ਅਜੇ ਜਡੇਜਾ ਵਰਗੇ ਸਾਬਕਾ ਖਿਡਾਰੀਆਂ ਨੇ ਵੀ ਅਦਾਕਾਰੀ ਵਿੱਚ ਹੱਥ ਅਜ਼ਮਾਇਆ ਸੀ। ਹਾਲਾਂਕਿ, ਜਦੋਂ ਉਨ੍ਹਾਂ ਤੋਂ ਆਪਣੇ ਫਿਲਮੀ ਕਰੀਅਰ ਬਾਰੇ ਪੁੱਛਿਆ ਗਿਆ ਤਾਂ ਦ੍ਰਾਵਿੜ ਨੇ ਹੱਸਦਿਆਂ ਕਿਹਾ ਕਿ ਉਹ ਆਪਣੀ ਤਾਕਤ ਜਾਣਦੇ ਹਨ ਅਤੇ ਫਿਲਮਾਂ ਵਿੱਚ ਕੰਮ ਕਰਕੇ ਆਪਣੇ ਆਪ ਨੂੰ ਮੂਰਖ ਨਹੀਂ ਬਣਾਉਣਗੇ।
ਇਸ ਤੋਂ ਇਲਾਵਾ, ਇੰਟਰਵਿਊ ਦੌਰਾਨ ਅਨੁਸ਼ਕਾ ਸ਼ਰਮਾ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਵਿਰਾਟ ਅਤੇ ਅਨੁਸ਼ਕਾ ਦੀ ਪਹਿਲੀ ਮੁਲਾਕਾਤ ਵੀ ਇੱਕ ਐਡ ਫਿਲਮ ਦੇ ਸੈੱਟ 'ਤੇ ਹੀ ਹੋਈ ਸੀ, ਜਿਸ ਤੋਂ ਬਾਅਦ ਵਿਰਾਟ ਨੇ ਅਨੇਕਾਂ ਵਿਗਿਆਪਨਾਂ ਵਿੱਚ ਕੰਮ ਕੀਤਾ। ਇਸ ਤੋਂ ਪਹਿਲਾਂ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਨੇ ਵੀ ਵਿਰਾਟ ਦੀ ਅਦਾਕਾਰੀ ਅਤੇ ਸਕ੍ਰੀਨ ਪ੍ਰੈਜ਼ੈਂਸ ਦੀ ਤਾਰੀਫ਼ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਵਿੱਚ ਇੱਕ ਬਿਹਤਰੀਨ ਅਦਾਕਾਰ ਦੇ ਸਾਰੇ ਗੁਣ ਮੌਜੂਦ ਹਨ।
CM ਸੁੱਖੂ ਵਲੋਂ ਤਮਗਾ ਜੇਤੂ ਕਬੱਡੀ Players ਨੂੰ 1-1 ਕਰੋੜ ਰੁਪਏ ਇਨਾਮ ਦਾ ਐਲਾਨ ਤੇ ਕਲਾਸ-1 ਨੌਕਰੀਆਂ ਦਾ ਭਰੋਸਾ
NEXT STORY