ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਉਪਕਪਤਾਨ ਰੋਹਿਤ ਸ਼ਰਮਾ ਦੇ ਵਿਚ ਭਾਵੇਂ ਹੀ ਤਕਰਾਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਪਰ ਇਸ ਵਿਚ ਸੋਸ਼ਲ ਮੀਡੀਆ 'ਤੇ ਰੋਹਿਤ ਦੀ ਪਤਨੀ ਰਿਤਿਕਾ ਤੇ ਵਿਰਾਟ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਰਾਟ ਤੇ ਰਿਤਿਕਾ ਬਹੁਤ ਸਾਲ ਪਹਿਲਾਂ ਮੂਵੀ ਡੇਟ 'ਤੇ ਗਏ ਸੀ। ਦਰਅਸਲ ਵਿਰਾਟ ਸਾਲ 2010 ਤੋਂ ਹੀ ਰਿਤਿਕਾ ਨੂੰ ਜਾਣਦੇ ਸਨ। ਰਿਤਿਕਾ ਉਸ ਸਮੇਂ ਕਾਰਨਰਸਟੋਨ ਕੰਪਨੀ 'ਚ ਕੰਮ ਕਰਦੀ ਸੀ ਜੋਕਿ ਕੋਹਲੀ ਦੀ ਨੁਮਾਇੰਦਗੀ ਕਰਦੀ ਸੀ। ਕੰਮ ਕਰਦੇ ਸਮੇਂ ਹੀ ਉਨ੍ਹਾਂ ਦੋਵਾਂ ਦੀ ਜਾਣ ਪਹਿਚਾਣ ਹੋਈ ਸੀ।
ਦਰਅਸਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਨ੍ਹਾਂ ਤਸਵੀਰਾਂ 'ਚ ਕੋਹਲੀ ਤੇ ਰਿਤਿਕਾ ਇਕ ਸਿਨੇਮਾ ਘਰ ਦੇ ਬਾਹਰ ਦਿਖ ਰਹੇ ਹਨ। ਦੋਵਾਂ ਨੂੰ ਮੂਵੀ ਡੇਟ 'ਤੇ ਦੇਖ ਕੇ ਪੱਤਰਕਾਰਾਂ ਨੇ ਜਦੋਂ ਫੋਟੋ ਖਿਚਣੀ ਸ਼ੁਰੂ ਕੀਤੀ ਸੀ ਤਾਂ ਇਸ ਦੌਰਾਨ ਰਿਤਿਕਾ ਘਬਰਾਈ ਹੋਈ ਦਿਖੀ ਸੀ। ਇਹ ਕਿੱਸਾ 2013 ਦਾ ਹੈ। ਜਦੋਂ ਵਿਰਾਟ ਕੋਹਲੀ ਛੁੱਟੀਆਂ ਦਾ ਆਨੰਦ ਲੈ ਰਹੇ ਸਨ। ਹਾਲਾਂਕਿ ਰਿਤਿਕਾ ਨੇ ਇਸ ਤੋਂ ਬਾਅਦ ਰੋਹਿਤ ਨਾਲ ਨਜ਼ਦੀਕੀਆਂ ਵਧਾ ਲਈਆਂ ਸਨ। ਦੋਵਾਂ ਦਾ 2016 'ਚ ਵਿਆਹ ਹੋਇਆ ਸੀ। ਹੁਣ ਉਸਦੀ ਇਕ ਬੇਟੀ ਵੀ ਹੈ।
ਪਿਤਾ ਬਣਨ ਵਾਲੇ ਹਨ ਰਹਾਣੇ, ਸ਼ੇਅਰ ਕੀਤੀ ਤਸਵੀਰ
NEXT STORY