ਨਵੀਂ ਦਿੱਲੀ— ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਜਿੰਕਿਆ ਰਹਾਣੇ ਜਲਦ ਹੀ ਪਿਤਾ ਬਣਨ ਵਾਲੇ ਹਨ। ਖੁਦ ਰਹਾਣੇ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਫੈਂਸ ਨੂੰ ਦਿੱਤੀ ਹੈ। ਰਹਾਣੇ ਨੇ ਮੰਗਲਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਤਨੀ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਸਦਾ ਬੇਬੀ ਬੰਪ ਦਿਖ ਰਿਹਾ ਹੈ। ਰਹਾਣੇ ਦੀ ਪਤਨੀ ਰਾਧਿਕਾ ਦੀ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਰਾਧਿਕਾ ਪ੍ਰੈਗਨੈਂਟ ਹੈ। ਅਜਿੰਕਿਆ ਰਹਾਣੇ ਵੀ ਆਪਣੀ ਪਤਨੀ ਦੇ ਨਾਲ ਇਨ੍ਹਾਂ ਤਸਵੀਰਾਂ 'ਚ ਨਜ਼ਰ ਆ ਰਹੇ ਹਨ।
ਰਹਾਣੇ ਤੋਂ ਇਲਾਵਾ ਉਸਦੀ ਪਤਨੀ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਅਜਿੰਕਿਆ ਰਹਾਣੇ ਵੀ ਉਸਦੇ ਨਾਲ ਹਨ। ਰਹਾਣੇ ਤੇ ਰਾਧਿਕਾ ਦਾ ਵਿਆਹ 26 ਨਵੰਬਰ 2014 ਨੂੰ ਹੋਇਆ ਸੀ।
ਅੰਡਰ-19 'ਚ ਧਰੁਵ ਚੰਦ ਜੁਰੇਲ ਨੂੰ ਮਿਲੀ ਕਪਤਾਨੀ
NEXT STORY