ਸਪੋਰਟਸ ਡੈਸਕ : ਦੀਵਾਲੀ ਦੇ ਸ਼ੁਭ ਮੌਕੇ 'ਤੇ ਟੀਮ ਇੰਡੀਆ ਨੇ ਕ੍ਰਿਕਟ ਵਿਸ਼ਵ ਕੱਪ 2023 ਦੇ ਤਹਿਤ ਐਤਵਾਰ ਨੂੰ ਬੈਂਗਲੁਰੂ ਦੇ ਮੈਦਾਨ 'ਤੇ ਨੀਦਰਲੈਂਡ ਦੇ ਖਿਲਾਫ ਮੈਚ ਖੇਡਣਾ ਹੈ। ਇਸ ਤੋਂ ਪਹਿਲਾਂ ਭਾਰਤੀ ਸਿਤਾਰੇ ਪ੍ਰੀ ਦੀਵਾਲੀ ਲਈ ਇਕੱਠੇ ਹੋਏ। ਇਸ ਦੌਰਾਨ ਭਾਰਤੀ ਸਟਾਰ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਸਮਾਰੋਹ 'ਚ ਹਿੱਸਾ ਲੈਣ ਪਹੁੰਚੇ। ਇਸ ਦੌਰਾਨ ਅਨੁਸ਼ਕਾ ਪੰਜਾਬੀ ਸੂਟ 'ਚ ਨਜ਼ਰ ਆਈ, ਜਦਕਿ ਵਿਰਾਟ ਨੇ ਵੀ ਰਵਾਇਤੀ ਡਰੈੱਸ ਪਾਈ ਹੋਈ ਸੀ। ਦੋਵਾਂ ਦਾ ਹੋਟਲ ਤੋਂ ਬਾਹਰ ਨਿਕਲਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦੇਖੋ-
ਇਹ ਵੀ ਪੜ੍ਹੋ : ਪਾਕਿਸਤਾਨ WC 2023 ਤੋਂ ਬਾਹਰ, ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ ਪਹਿਲਾ ਸੈਮੀਫਾਈਨਲ
ਸ਼ੁਭਮਨ ਨੇ ਸੈਲਫੀ ਸਾਂਝੀ ਕੀਤੀ

ਭਾਰਤੀ ਓਪਨਰ ਸ਼ੁਭਮਨ ਗਿੱਲ ਨੇ ਵੀ ਦੀਵਾਲੀ ਤੋਂ ਪਹਿਲਾਂ ਕੁੜਤੇ ਪਜਾਮੇ ਵਿੱਚ ਇੱਕ ਸੈਲਫੀ ਸਾਂਝੀ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਈਸ਼ਾਨ ਕਿਸ਼ਨ, ਕੁਲਦੀਪ ਯਾਦਵ ਅਤੇ ਮੁਹੰਮਦ ਸਿਰਾਜ ਨਾਲ ਇਕ ਫੋਟੋ ਵੀ ਸ਼ੇਅਰ ਕੀਤੀ, ਜਿਸ ਨੂੰ ਕ੍ਰਿਕਟ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ।

ਇਹ ਵੀ ਪੜ੍ਹੋ : ਨਿਊਜ਼ੀਲੈਂਡ ਦੇ ਟੈਸਟ ਸਟਾਰ ਹੈਨਰੀ ਨਿਕੋਲਸ ਗੇਂਦ ਨਾਲ ਛੇੜਛਾੜ ਦੇ ਦੋਸ਼ 'ਚ ਬਰੀ
ਭਾਰਤੀ ਕਪਤਾਨ ਆਪਣੀ ਪਤਨੀ ਨਾਲ ਨਜ਼ਰ ਆਏ

ਇਸੇ ਤਰ੍ਹਾਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਆਪਣੀ ਪਤਨੀ ਰਿਤਿਕਾ ਸਜਦੇਹ ਨਾਲ ਦੀਵਾਲੀ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ਗਏ। ਇਸ ਦੌਰਾਨ ਦੋਵਾਂ ਨੇ ਰਵਾਇਤੀ ਡਰੈੱਸ ਪਾਈ ਹੋਈ ਸੀ। ਰੋਹਿਤ ਨੇ ਸੋਸ਼ਲ ਮੀਡੀਆ 'ਤੇ ਫੋਟੋ ਸ਼ੇਅਰ ਕੀਤੀ ਹੈ ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ।
ਸੂਰਯਕੁਮਾਰ ਯਾਦਵ ਨੇ ਵੀ ਸ਼ੇਅਰ ਕੀਤੀ ਆਪਣੀ ਪਤਨੀ ਨਾਲ ਇੱਕ ਤਸਵੀਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
IND vs NED, CWC 23 : ਭਾਰਤ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਕਰਨ ਦਾ ਫੈਸਲਾ
NEXT STORY