ਨਵੀਂ ਦਿੱਲੀ — ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਨ੍ਹੀਂ ਦਿਨੀਂ ਛੁੱਟੀਆਂ 'ਤੇ ਹਨ। ਉਨ੍ਹਾਂ ਨੂੰ ਵਿੰਡੀਜ਼ ਖਿਲਾਫ ਚੱਲ ਰਹੀ ਟੀ-20 ਸੀਰੀਜ਼ ਤੋਂ ਆਰਾਮ ਦਿੱਤਾ ਗਿਆ। ਉਥੇ ਹੀ, ਆਸਟਰੇਲੀਆ ਦੇ ਨਾਲ ਹੋਣ ਵਾਲੀ ਟੀ-20 ਸੀਰੀਜ਼ ਤੋਂ ਵੀ ਉਹ ਬਾਹਰ ਹਨ। ਅਜਿਹੇ 'ਚ ਕੋਹਲੀ ਆਪਣਾ ਸਮਾਂ ਪਤਨੀ ਅਨੁਸ਼ਕਾ ਦੇ ਨਾਲ ਗੁਜ਼ਾਰਨ 'ਚ ਵਿਅਸਤ ਹਨ । ਦੋਵਾਂ ਨੇ ਮੁੰਬਈ 'ਚ ਆਪਣੇ ਘਰ 'ਚ ਦੀਵਾਲੀ ਸੈਲੀਬ੍ਰੇਟ ਕੀਤੀ ਅਤੇ ਇਸ ਤੋਂ ਬਾਅਦ 9 ਨਵੰਬਰ ਨੂੰ ਮੁੰਬਈ ਤੋਂ ਦਿੱਲੀ ਲਈ ਰਵਾਨਾ ਹੋਏ। ਏਅਰਪੋਰਟ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ 'ਚ ਕੋਹਲੀ ਅਨੁਸ਼ਕਾ ਦਾ ਹੱਥ ਫੜੀ ਏਅਰਪੋਰਟ 'ਤੇ ਗਲਤ ਲਾਈਨ 'ਚ ਵੜ ਜਾਂਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਇਸਦਾ ਅਹਿਸਾਸ ਹੁੰਦਾ ਹੈ, ਤਾਂ ਵਿਰਾਟ ਮੁਸਕੁਰਾਉਂਦੇ ਹੋਏ ਸਹੀ ਲਾਈਨ 'ਚ ਵਾਪਸ ਆਉਂਦੇ ਹਨ।
ਮਹਿਲਾ ਟੀ20 ਵਿਸ਼ਵ ਕੱਪ : ਭਾਰਤ ਨੇ ਪਾਕਿ ਨੂੰ 7 ਵਿਕਟਾਂ ਨਾਲ ਹਰਾਇਆ
NEXT STORY