ਮੁੰਬਈ (ਬਿਊਰੋ) : ਬਾਲੀਵੁੱਡ ਦੀਆਂ ਬਹੁਤ ਸਾਰੀਆਂ ਅਭਿਨੇਤਰੀਆਂ ਅਜਿਹੀਆਂ ਹਨ, ਜੋ ਭਾਰਤੀ ਟੀਮ ਦੇ ਧਾਕੜ ਖਿਡਾਰੀਆਂ ਵਿਆਹੀਆਂ ਹਨ। ਇਸ ਲਿਸਟ 'ਚ ਸਾਬਕਾ ਖਿਡਾਰੀ ਅਤੇ ਵਿਸ਼ਵ ਕੱਪ ਜੇਤੂ ਕ੍ਰਿਕਟਰ ਯੁਵਰਾਜ ਸਿੰਘ, ਹਾਰਦਿਕ ਪਾਂਡਿਆ, ਵਿਰਾਟ ਕੋਹਲੀ, ਹਰਭਜਨ ਸਿੰਘ ਦਾ ਨਾਂ ਵੀ ਸ਼ਾਮਲ ਹੈ। ਹੇਜ਼ਲ ਕੀਚ ਮਸ਼ਹੂਰ ਅਦਾਕਾਰਾ ਹੈ, ਜਿਸ ਨੇ ਕ੍ਰਿਕਟਰ ਨਾਲ ਵਿਆਹ ਕਰਵਾ ਕੇ ਫਿਲਮੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ। ਹੇਜ਼ਲ ਕੀਚ ਪਹਿਲੀ ਅਜਿਹੀ ਅਦਾਕਾਰਾ ਨਹੀਂ ਹੈ, ਜਿਸ ਨੇ ਕ੍ਰਿਕਟਰ ਨਾਲ ਵਿਆਹ ਕਰਕੇ ਫ਼ਿਲਮੀ ਦੁਨੀਆ ਨੂੰ ਛੱਡ ਦਿੱਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਸੁੰਦਰੀਆਂ ਅਜਿਹਾ ਕਰ ਚੁੱਕੀਆਂ ਹਨ।
ਹੇਜ਼ਲ ਕੀਚ- ਯੁਵਰਾਜ ਸਿੰਘ
ਹਾਲੀਵੁੱਡ ਫ਼ਿਲਮ 'ਹੈਰੀ ਪੌਟਰ ਐਂਡ ਦਿ ਚੈਂਬਰ ਆਫ ਸੀਕਰੇਟ' (2002), 'ਹੈਰੀ ਪੌਟਰ ਐਂਡ ਦਿ ਪ੍ਰਿਜ਼ਨਰ ਅਜ਼ਕਾਬਨ' (2004) ਅਤੇ 'ਹੈਰੀ ਪੌਟਰ ਐਂਡ ਦ ਗੌਬਲੇਟ ਆਫ ਫਾਇਰ' (2005) ਦਾ ਹੇਜ਼ਲ ਕੀਚ ਹਿੱਸਾ ਰਹਿ ਚੁੱਕੀ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਸਲਮਾਨ ਖ਼ਾਨ ਦੀ ਫ਼ਿਲਮ 'ਬਾਡੀਗਾਰਡ' ਤੋਂ ਬਾਲੀਵੁੱਡ 'ਚ ਮੌਕਾ ਮਿਲਿਆ।ਹੇਜ਼ਲ ਕੀਚ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 7 (2013) ਵਿੱਚ ਪ੍ਰਤੀਯੋਗੀ ਦੇ ਰੂਪ ਵਿੱਚ ਹਿੱਸਾ ਲੈ ਚੁੱਕੀ ਹੈ। ਉਸ ਨੇ ਸਾਲ 2016 'ਚ ਯੁਵਰਾਜ ਸਿੰਘ ਨਾਲ ਵਿਆਹ ਕਰਵਾਇਆ।
ਇਹ ਵੀ ਪੜ੍ਹੋ- ਕੁਆਰੀ ਜਵਾਨ ਕੁੜੀ ਦਾ ਹੈਵਾਨਾਂ ਨੇ ਕੀਤਾ ਮੂੰਹ ਕਾਲਾ
ਅਨੁਸ਼ਕਾ ਸ਼ਰਮਾ-ਵਿਰਾਟ ਕੋਹਲੀ
ਭਾਰਤ ਦੇ ਧਾਕੜ ਕ੍ਰਿਕਟਰ ਖਿਡਾਰੀ ਵਿਰਾਟ ਕੋਹਲੀ ਦੀ ਪਤਨੀ ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਵਿਆਹ ਤੋਂ ਬਾਅਦ ਕੁਝ ਹੀ ਫ਼ਿਲਮਾਂ 'ਚ ਨਜ਼ਰ ਆਈ। ਫਿਲਹਾਲ ਅਨੁਸ਼ਕਾ ਸ਼ਰਮਾ ਬਤੌਰ ਨਿਰਮਾਤਾ ਕੰਮ ਕਰ ਰਹੀ ਹੈ। ਅਨੁਸ਼ਕਾ ਸ਼ਰਮਾ ਨੇ ਸਾਲ 2017 ਵਿੱਚ ਵਿਰਾਟ ਕੋਹਲੀ ਨਾਲ ਵਿਆਹ ਕਰਵਾਇਆ ਸੀ ਅਤੇ ਸਾਲ 2018 ਵਿੱਚ ਉਹ 'ਪਰੀ', 'ਸੰਜੂ', 'ਸੂਈ ਧਾਗਾ', 'ਜ਼ੀਰੋ' ਅਤੇ 'ਕਾਲਾ' ਵਰਗੀਆਂ ਫ਼ਿਲਮਾਂ ਵਿੱਚ ਦਿਖਾਈ ਦਿੱਤੀ। ਅਨੁਸ਼ਕਾ ਸ਼ਰਮਾ ਹੁਣ ਫ਼ਿਲਮਾਂ 'ਚ ਨਜ਼ਰ ਨਹੀਂ ਆਉਂਦੀ।
ਇਹ ਵੀ ਪੜ੍ਹੋ- 'ਬਿੱਗ ਬੌਸ' ਫੇਮ ਅਦਾਕਾਰਾ ਦੇ ਘਰ ਛਾਇਆ ਮਾਤਮ, ਸਿਰ ਤੋਂ ਉੱਠਿਆ ਪਿਤਾ ਦਾ ਸਾਇਆ
ਗੀਤਾ ਬਸਰਾ-ਹਰਭਜਨ ਸਿੰਘ
ਭਾਰਤੀ ਟੀਮ ਦੇ ਸਾਬਕਾ ਗੇਂਦਬਾਜ਼ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਵੀ ਮਸ਼ਹੂਰ ਅਦਾਕਾਰਾ ਰਹਿ ਚੁੱਕੀ ਹੈ। ਗੀਤਾ ਬਸਰਾ ਨੇ ਸਾਲ 2006 'ਚ 'ਦਿਲ ਦੀਆ ਹੈ' ਨਾਲ ਡੈਬਿਊ ਕੀਤਾ ਸੀ। ਇਸ ਫ਼ਿਲਮ 'ਚ ਉਹ ਬਾਲੀਵੁੱਡ ਦੇ ਕਿੱਸਰ ਇਮਰਾਨ ਹਾਸ਼ਮੀ ਅਤੇ ਅਸ਼ਮਿਤ ਪਟੇਲ ਨਾਲ ਨਜ਼ਰ ਆਈ ਸੀ। ਇਸ ਫ਼ਿਲਮ ਮਗਰੋਂ ਗੀਤਾ ਬਸਰਾ ਨੇ 'ਦਿ ਟਰੇਨ' ਵਿੱਚ ਕੰਮ ਕੀਤਾ ਅਤੇ ਸਾਲ 2015 ਵਿੱਚ ਹਰਭਜਨ ਸਿੰਘ ਨਾਲ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਇਹ ਅਦਾਕਾਰਾ ਕਦੇ ਫਿਲਮੀ ਪਰਦੇ 'ਤੇ ਨਜ਼ਰ ਨਹੀਂ ਆਈ।
ਇਹ ਵੀ ਪੜ੍ਹੋ- ਸੰਗੀਤ ਜਗਤ ਨੂੰ ਵੱਡਾ ਘਾਟਾ, ਨਾਮੀ ਗਾਇਕ ਦੀ ਹੋਈ ਮੌਤ
ਨਤਾਸ਼ਾ ਸਟੈਨਕੋਵਿਚ-ਹਾਰਦਿਕ ਪਾਂਡਿਆ
ਭਾਰਤੀ ਟੀਮ ਦੇ ਆਲਰਾਊਂਡਰ ਖਿਡਾਰੀ ਹਾਰਦਿਕ ਪਾਂਡਿਆ ਦੀ ਸਾਬਕਾ ਪਤਨੀ ਨਤਾਸ਼ਾ ਸਟੈਨਕੋਵਿਚ ਨੇ ਭਾਰਤੀ ਫ਼ਿਲਮ ਇੰਡਸਟਰੀ 'ਚ ਕਾਫੀ ਕੰਮ ਕੀਤਾ ਹੈ। ਉਸ ਵਲੋਂ ਕਈ ਫ਼ਿਲਮਾਂ ਵਿੱਚ ਖ਼ਾਸ ਭੂਮਿਕਾਵਾਂ ਨਿਭਾਈਆਂ ਗਈਆਂ, ਜਿਨ੍ਹਾਂ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਗਿਆ। ਨਤਾਸ਼ਾ ਨੇ ਸਾਲ 2020 'ਚ ਹਾਰਦਿਕ ਪਾਂਡਿਆ ਨਾਲ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਉਹ ਕਿਸੇ ਫ਼ਿਲਮ 'ਚ ਦਿਖਾਈ ਨਹੀਂ ਦਿੱਤੀ। ਸਾਲ 2024 ਵਿੱਚ ਹਾਰਦਿਕ ਅਤੇ ਨਤਾਸ਼ਾ ਨੇ ਸਰਬਸੰਮਤੀ ਨਾਲ ਤਲਾਕ ਲੈਣ ਦਾ ਫੈਸਲਾ ਕੀਤਾ। ਨਤਾਸ਼ਾ ਪਿਛਲੇ 4 ਸਾਲਾਂ ਤੋਂ ਕਿਸੇ ਫ਼ਿਲਮ ਦਾ ਹਿੱਸਾ ਨਹੀਂ ਬਣੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸ਼ਹੂਰ ਧਾਕੜ ਕ੍ਰਿਕਟਰ ਦਾ ਦਿਹਾਂਤ, ਖੇਡ ਜਗਤ 'ਚ ਸੋਗ ਦੀ ਲਹਿਰ
NEXT STORY