ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਰਿਸ਼ਭ ਪੰਤ ਦੀ ਕਾਸਮੈਟਿਕਸ ਪ੍ਰੋਡਕਟਾਂ ਦੇ ਵਿਗਿਆਪਨ ਨੂੰ ਲੈ ਕੇ ਟ੍ਰੋਲ ਕਰਨ ਵਾਲੇ ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਬ੍ਰੈਡ ਹਾਜ ਦੀ ਸੋਸ਼ਲ ਮੀਡੀਆ 'ਤੇ ਰੱਜ ਕੇ ਆਲੋਚਨਾ ਹੋ ਰਹੀ ਹੈ। ਕੋਹਲੀ ਨੂੰ ਪੰਤ ਇਕ ਕੰਪਨੀ ਲਈ ਪੁਰਸ਼ ਕਾਸਮੈਟਿਕਸ ਪ੍ਰੋਡਕਟਾਂ ਦਾ ਵਿਗਿਆਪਨ ਕਰ ਰਹੇ ਹਨ। ਹਾਜ ਨੇ ਇਸ ਵੀਡੀਓ 'ਤੇ ਕਿਹਾ, ''ਮੈਂ ਹੈਰਾਨ ਹਾਂ ਕਿ ਲੋਕ ਪੈਸਿਆਂ ਲਈ ਕੀ-ਕੀ ਕਰਦੇ ਹਨ।''

ਕੋਹਲੀ ਦੇ ਪ੍ਰਸ਼ੰਸਕਾਂ ਨੂੰ ਕਿੰਗਜ਼ ਇਲੈਵਨ ਪੰਜਾਬ ਦੇ ਸਾਬਕਾ ਕੋਚ ਦਾ ਇਹ ਬਿਆਨ ਬਰਦਾਸ਼ਤ ਨਹੀਂ ਹੋਇਆ। ਉਸ ਨੇ ਦੱਖਣੀ ਅਫਰੀਕਾ ਵਿਚ ਆਸਟਰੇਲੀਆਈ ਟੀਮ ਦੇ ਗੇਂਦ ਨਾਲ ਛੇੜਛਾੜ ਵਿਵਾਦਾਂ ਦੀ ਯਾਦ ਕਰਾਈ। ਹਾਜ ਨੇ ਕਿ ਹੋਰ ਟਵੀਟ ਵਿਚ ਕਿਹਾ ਕਿ ਉਹ ਨਾਂ ਪੱਖੀ ਟਿੱਪਣੀ ਨਹੀਂ ਕਰ ਰਹੇ ਸੀ। ਲੋਕ ਕਿੰਨੇ ਜਾਲਮ ਹੋ ਗਏ ਹਨ ਕਿ ਗਿਲਾਸ ਅੱਧਾ ਖਾਲੀ ਹੀ ਦੇਖਦੇ ਹਨ। ਮੈਂ ਨਾਂ ਪੱਖੀ ਟਿੱਪਣੀ ਨਹੀਂ ਕਰ ਰਿਹਾ ਸੀ। ਜੇਕਰ ਕੋਈ ਪੈਸਾ ਦੇਵੇਗਾ ਤਾਂ ਮੈਂ ਵੀ ਅਜਿਹਾ ਹੀ ਕਰਾਂਗਾ।''
ਦੁਤੀ ਚੰਦ ਸਮਲਿੰਗੀ ਹੋਣ ਦੀ ਗੱਲ ਕਬੂਲ ਕਰਨ ਵਾਲੀ ਬਣੀ ਭਾਰਤ ਦੀ ਪਹਿਲੀ ਐਥਲੀਟ
NEXT STORY