ਚੇਨਈ- ਕਪਤਾਨ ਵਿਰਾਟ ਕੋਹਲੀ ਨੇ ਭਾਵੇ ਹੀ ਹੈਦਰਾਬਾਦ ਵਿਰੁੱਧ ਚੇਨਈ ਦੇ ਮੈਦਾਨ 'ਤੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 33 ਦੌੜਾਂ ਦੀ ਪਾਰੀ ਖੇਡੀ ਪਰ ਜੇਕਰ ਰਿਕਾਰਡ ਦੇਖੀਏ ਤਾਂ ਕੁਝ ਰਿਕਾਰਡ ਉਸਦੇ ਖਰਾਬ ਵੀ ਹਨ। ਹੈਦਰਾਬਾਦ ਵਿਰੁੱਧ ਕੋਹਲੀ ਹੁਣ ਤੱਕ ਆਪਣਾ ਸਭ ਤੋਂ ਖਰਾਬ ਪ੍ਰਦਰਸ਼ਨ ਕਰ ਰਹੇ ਹਨ। ਜੇਕਰ ਪਿਛਲੇ 7 ਪਾਰੀਆਂ ਦੇਖੀਆਂ ਜਾਣ ਤਾਂ ਇਸ 'ਚ ਉਨ੍ਹਾਂ ਨੇ ਸਿਰਫ 108 ਦੀ ਸਟ੍ਰਾਈਕ ਰੇਟ ਤੇ 13 ਦੀ ਔਸਤ ਨਾਲ ਹੀ ਦੌੜਾਂ ਬਣਾਈਆਂ ਹਨ। ਉਸਦੀਆਂ ਆਖਰੀ ਸੱਤ ਪਾਰੀਆਂ- 12, 3, 16, 14, 7, 6, 33 ।
ਇਹ ਖ਼ਬਰ ਪੜ੍ਹੋ- ਚਾਹਲ ਨੇ ਬਣਾਇਆ ਵੱਡਾ ਰਿਕਾਰਡ, ਦਿੱਗਜ ਖਿਡਾਰੀਆਂ ਦੀ ਸੂਚੀ 'ਚ ਹੋਇਆ ਸ਼ਾਮਲ
ਹੈਦਰਾਬਾਦ ਦੇ 5 ਗੇਂਦਬਾਜ਼ਾਂ ਵਿਰੁੱਧ
ਬਨਾਮ ਭੁਵਨੇਸ਼ਵਰ ਕੁਮਾਰ- 64 (54), 2 ਆਊਟ
ਬਨਾਮ ਟੀ. ਨਟਰਾਜਨ- 1 (4), 1 ਆਊਟ
ਬਨਾਮ ਜੇਸਨ ਹੋਲਡਰ- 7 (6), 1 ਆਊਟ
ਬਨਾਮ ਰਾਸ਼ਿਦ ਖਾਨ- 18 (19), 1 ਆਊਟ
ਬਨਾਮ ਨਦੀਮ- 56 (50), 0 ਆਊਟ
ਇਹ ਖ਼ਬਰ ਪੜ੍ਹੋ- RCB v SRH : ਗੇਂਦਬਾਜ਼ਾਂ ਦੇ ਦਮ 'ਤੇ ਬੈਂਗਲੁਰੂ ਨੇ ਹੈਦਰਾਬਾਦ ਨੂੰ 6 ਦੌੜਾਂ ਨਾਲ ਹਰਾਇਆ
ਦੱਸ ਦੇਈਏ ਕਿ ਵਿਰਾਟ ਕੋਹਲੀ ਭਾਵੇਂ ਹੀ ਦੌੜਾਂ ਬਣਾ ਰਹੇ ਹਨ ਪਰ ਉਸ ਦੇ ਰਿਕਾਰਡਾਂ ਦੀ ਗਿਣਤੀ ਰੁਕ ਜ਼ਰੂਰ ਗਈ ਹੈ। ਜੇਕਰ ਟੈਸਟ ਕ੍ਰਿਕਟ ਦੀ ਗੱਲ ਕਰੀਏ ਤਾਂ ਉਹ 5ਵੇਂ ਨੰਬਰ 'ਤੇ ਆ ਚੁੱਕੇ ਹਨ। ਉੱਥੇ ਹੀ 2019 ਤੋਂ ਬਾਅਦ ਉਹ ਸੈਂਕੜਾ ਲਗਾਉਣ ਲਈ ਤਰਸ ਰਹੇ ਹਨ। ਇਸ ਤਰ੍ਹਾਂ ਬੁੱਧਵਾਰ ਨੂੰ ਉਹ ਆਈ. ਸੀ. ਸੀ. ਵਨ ਡੇ ਰੈਂਕਿੰਗ ਦੇ ਪਹਿਲੇ ਨੰਬਰ ਤੋਂ ਹੇਠਾ ਖਿਸਕ ਗਏ ਹਨ। ਕੋਹਲੀ ਨੂੰ ਪਾਕਿਸਤਾਨ ਦੇ ਬਾਬਰ
ਆਜ਼ਮ ਨੇ ਪਹਿਲੇ ਨੰਬਰ ਤੋਂ ਹਟਾ ਦਿੱਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਦਿੱਗਜ ਕ੍ਰਿਕਟਰ ਭ੍ਰਿਸ਼ਟਾਚਾਰ ਦਾ ਦੋਸ਼ੀ ਕਰਾਰ, ICC ਨੇ ਲਗਾਈ 8 ਸਾਲ ਦੀ ਪਾਬੰਦੀ
NEXT STORY