ਨਵੀਂ ਦਿੱਲੀ– ਵਨ ਡੇ ਕੌਮਾਂਤਰੀ ਕ੍ਰਿਕਟ ਵਿਚ 12 ਸਾਲ ਤੋਂ ਵੱਧ ਦਾ ਸਮਾਂ ਗੁਜ਼ਾਰ ਚੁੱਕਾ ਭਾਰਤੀ ਕਪਤਾਨ ਤੇ ਰਨ ਮਸ਼ੀਨ ਵਿਰਾਟ ਕੋਹਲੀ ਆਸਟਰੇਲੀਆ ਵਿਰੁੱਧ 3 ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਸਭ ਤੋਂ ਤੇਜ਼ 12 ਹਜ਼ਾਰੀ ਬਣ ਸਕਦਾ ਹੈ ਤੇ ਕ੍ਰਿਕਟ ਲੀਜੈਂਡ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਸਕਦਾ ਹੈ।
ਵਿਰਾਟ ਲਈ ਆਸਟਰੇਲੀਆ ਵਿਰੁੱਧ 27 ਨਵੰਬਰ ਤੋਂ ਸ਼ੁਰੂ ਹੋਣ ਵਾਲਾ ਦੌਰਾ ਕਈ ਮਾਇਨਿਆਂ ਵਿਚ ਨਿੱਜੀ ਤੌਰ 'ਤੇ ਮਹੱਤਵਪੂਰਨ ਸਾਬਤ ਹੋਣ ਜਾ ਰਿਹਾ ਹੈ। ਭਾਰਤ ਨੂੰ ਇਸ ਦੌਰੇ ਵਿਚ 3 ਵਨ ਡੇ, 3 ਟੀ-20 ਅਤੇ 4 ਟੈਸਟ ਖੇਡਣੇ ਹਨ ਹਾਲਾਂਕਿ ਵਿਰਾਟ ਟੈਸਟ ਸੀਰੀਜ਼ ਦਾ ਪਹਿਲਾ ਮੈਚ ਖੇਡੇ ਕੇ ਵਤਨ ਪਰਤ ਆਵੇਗਾ ਕਿਉਂਕਿ ਉਸਦੀ ਪਤਨੀ ਅਨੁਸ਼ਕਾ ਸ਼ਰਮਾ ਜਨਵਰੀ ਦੇ ਸ਼ੁਰੂ ਵਿਚ ਉਸਦੀ ਪਹਿਲੀ ਸੰਤਾਨ ਨੂੰ ਜਨਮ ਦੇਣ ਵਾਲੀ ਹੈ।
ਭਾਰਤੀ ਕਪਤਾਨ ਨੂੰ ਸਚਿਨ ਦੇ ਰਿਕਾਰਡ ਤੋੜਨ ਲਈ ਸਭ ਤੋਂ ਪਹਿਲਾ ਦਾਅਵੇਦਾਰ ਮੰਨਿਆ ਜਾਂਦਾ ਹੈ। ਵਿਰਾਟ ਕੋਲ ਵਨ ਡੇ ਸੀਰੀਜ਼ ਵਿਚ ਸਭ ਤੋਂ ਤੇਜ਼ 12 ਹਜ਼ਾਰੀ ਬਣਨ ਤੋਂ ਸਿਰਫ 133 ਦੌੜਾਂ ਦੂਰ ਹੈ। 3 ਮੈਚਾਂ ਦੀ ਸੀਰੀਜ਼ ਵਿਚ ਵਿਰਾਟ 133 ਦੌੜਾਂ ਬਣਾਉਂਦੇ ਹੀ ਵਨ ਡੇ ਵਿਚ 12 ਹਜ਼ਾਰ ਦੌੜਾਂ ਦੀ ਚੋਟੀ 'ਤੇ ਪਹੁੰਚਣ ਵਾਲਾ ਦੁਨੀਆ ਦਾ 6ਵਾਂ ਖਿਡਾਰੀ ਬਣ ਜਾਵੇਗਾ।
ਵਿਕਾਟ ਇਸਦੇ ਨਾਲ ਹੀ ਸਚਿਨ ਦਾ ਰਿਕਾਰਡ ਤੋੜ ਸਕਦਾ ਹੈ । ਸਚਿਨ ਨੇ 12 ਹਜ਼ਾਰ ਦੌੜਾਂ ਤਕ ਪਹੁੰਚਣ ਲਈ 300 ਪਾਰੀਆਂ ਖੇਡੀਆਂ ਸਨ ਤੇ 13 ਸਾਲ 73 ਦਿਨ ਦਾ ਸਮਾਂ ਲਿਆ ਸੀ। ਵਿਰਾਟ ਦੀਆਂ ਅਜੇ 248 ਮੈਚਾਂ ਵਿਚ 11867 ਦੌੜਾਂ ਹਨ ਤੇ ਉਸ ਨੇ 239 ਪਾਰੀਆਂ ਖੇਡੀਆਂ ਹਨ। ਵਿਰਾਟ ਨੇ ਆਪਣੇ ਵਨ ਡੇ ਕਰੀਅਰ ਦੀ ਸ਼ੁਰੂਆਤ 18 ਅਗਸਤ 2008 ਨੂੰ ਕੀਤੀ ਸੀ ਤੇ ਵਨ ਡੇ ਕ੍ਰਿਕਟ ਵਿਚ ਉਸ ਨੂੰ ਅਜੇ 12 ਸਾਲ ਤੋਂ ਕੁਝ ਵੱਧ ਸਮਾਂ ਹੋਇਆ ਹੈ। ਇਸ ਆਧਾਰ 'ਤੇ ਉਹ ਸਚਿਨ ਦੇ ਪਾਰੀਆਂ ਤੇ ਸਮੇਂ ਦੇ ਦੋਵੇਂ ਰਿਕਾਰਡ ਤੋੜ ਸਕਦਾ ਹੈ।
ਇਸ ਮਹੀਨੇ 5 ਨਵੰਬਰ ਨੂੰ ਆਪਣਾ 32ਵਾਂ ਜਨਮ ਦਿਨ ਮਨਾਉਣ ਵਾਲਾ ਵਿਰਾਟ ਇਸ ਸੀਰੀਜ਼ ਦਾ ਦੂਜਾ ਮੈਚ ਖੇਡਦੇ ਹੀ ਵਨ ਡੇ ਵਿਚ 250 ਮੈਚ ਵੀ ਪੂਰੇ ਕਰ ਲਵੇਗਾ ਤੇ ਇਹ ਉਪਲਬੱਧੀ ਹਾਸਲ ਕਰਨ ਵਾਲਾ ਉਹ 8ਵਾਂ ਭਾਰਤੀ ਖਿਡਾਰੀ ਬਣ ਜਾਵੇਗਾ। ਭਾਰਤ ਵਿਚ ਹੁਣ ਤਕ ਸਚਿਨ, ਮਹਿੰਦਰ ਸਿੰਘ ਧੋਨੀ, ਰਾਹੁਲ ਦ੍ਰਾਵਿੜ, ਮੁਹੰਮਦ ਅਜ਼ਹਰੂਦੀਨ, ਸੌਰਭ ਗਾਂਗੁਲੀ, ਯੁਵਰਾਜ ਸਿੰਘ ਤੇ ਅਨਿਲ ਕੁੰਬਲੇ ਨੇ 250 ਜਾਂ ਉਸ ਤੋਂ ਵੱਧ ਵਨ ਡੇ ਖੇਡੇ ਹਨ।
ਵਿਰਾਟ ਕੋਲ ਇਸ ਦੌਰੇ ਵਿਚ ਤਿੰਨੇ ਫਾਰਮੈੱਟ ਵਿਚ 22 ਹਜ਼ਾਰਕ ਦੌੜਾਂ ਪੂਰੀਆਂ ਕਰਨ ਦਾ ਮੌਕਾ ਵੀ ਰਹੇਗਾ। ਵਿਰਾਟ ਦੀਆਂ ਅਜੇ 3 ਫਾਰਮੈੱਟ ਵਿਚ ਕੁਲ 416 ਮੈਚਾਂ ਵਿਚ 21901 ਦੌੜਾਂ ਹਨ। ਉਸ ਨੂੰ ਇਸ ਉਪਲਬੱਧ ਤਕ ਪਹੁੰਚਣ ਲਈ 99 ਦੌੜਾਂ ਦੀ ਲੋੜ ਹੈ। ਤਿੰਨੇ ਫਾਰਮੈੱਟ ਵਿਚ ਕੁਲ ਸਭ ਤੋਂ ਵੱਧ ਦੌੜਾਂ ਦਾ ਰਿਕਾਰਡ ਸਚਿਨ ਦੇ ਨਾਂ ਹੈ, ਜਿਸ ਨੇ 664 ਮੈਚਾਂ ਵਿਚ 34357 ਦੌੜਾਂ ਬਣਾਈਆਂ ਹਨ। ਵਿਰਾਟ ਇਸ ਮਾਮਲੇ ਵਿਚ ਵੈਸਟਇੰਡੀਜ਼ ਦੇ ਬ੍ਰਾਇਨ ਲਾਰਾ ਨੂੰ ਪਛਾੜ ਸਕਦਾ ਹੈ, ਜਿਸ ਦੇ ਨਾਂ 22358 ਦੌੜਾਂ ਹਨ।
ਵਿਰਾਟ ਤਿੰਨ ਫਾਰਮੈੱਟ 'ਚ ਕੁਲ ਸੈਂਕੜਿਆਂ ਦੇ ਮਾਮਲੇ 'ਚ ਆਸਟਰੇਲੀਆ ਦੇ ਰਿਕੀ ਪੋਟਿੰਗ ਦੀ ਬਰਾਬਰੀ ਕਰ ਸਕਦਾ ਹੈ ਜਾਂ ਉਸ ਨੂੰ ਪਛਾੜ ਸਕਦਾ ਹੈ। ਇਸ ਮਾਮਲੇ ਵਿਚ ਪੋਂਟਿੰਗ ਦੇ ਕੁਲ 560 ਮੈਚਾਂ ਵਿਚੋਂ 71 ਸੈਂਕੜੇ ਹਨ ਤੇ ਵਿਰਾਟ ਦੇ 416 ਮੈਚਾਂ ਵਿਚੋਂ 70 ਸੈਂਕੜੇ ਹਨ। ਵਿਰਾਟ ਨੇ ਟੈਸਟ ਵਿਚ 27 ਤੇ ਵਨ ਡੇ ਵਿਚ 43 ਸੈਂਕੜੇ ਬਣਾਏ ਹਨ। ਵਿਰਾਟ ਦਾ ਟੀ-20 ਵਿਚ ਕੋਈ ਕੌਮਾਂਤਰੀ ਸੈਂਕੜਾ ਨਹੀਂ ਹੈ ਤੇ ਇਸ ਫਾਰਮੈੱਟ ਵਿਚ ਉਸਦਾ ਸਭ ਤੋਂ ਬੈਸਟ ਸਕੋਰ ਅਜੇਤੂ 94 ਦੌੜਾਂ ਹੈ।
ਭਾਰਤੀ ਕਪਤਾਨ ਕੋਲ ਟੀ-20 ਸੀਰੀਜ਼ ਵਿਚ ਰੋਹਿਤ ਸ਼ਰਮਾ 'ਤੇ ਆਪਣੀ ਬੜ੍ਹਤ ਅੱਗੇ ਕਰਨ ਦਾ ਮੌਕਾ ਰਹੇਗਾ। ਟੀ-20 ਕੌਮਾਂਤਰੀ ਕ੍ਰਿਕਟ ਵਿਚ ਵਿਰਾਟ ਤੇ ਰੋਹਿਤ ਵਿਚਾਲੇ ਲਗਾਤਾਰ ਨੇੜਲੀ ਦੌੜ ਚੱਲ ਰਹੀ ਹੈ। ਵਿਰਾਟ ਨੇ ਇਸ ਫਾਰਮੈੱਟ ਵਿਚ 82 ਮੈਚਾਂ ਵਿਚ 2794 ਦੌੜਾਂ ਬਣਾਈਆਂ ਹਨ ਜਦਕਿ ਰੋਹਿਤ ਨੇ 108 ਮੈਚਾਂ ਵਿਚ 2773 ਦੌੜਾਂ ਬਣਾਈਆਂ ਹਨ। ਰੋਹਿਤ ਨੂੰ ਉਸਦੀ ਹੈਮਸਟ੍ਰਿੰਗ ਸੱਟ ਦੇ ਕਾਰਣ ਆਸਟਰੇਲੀਆ ਵਿਚ ਵਨ ਡੇ ਤੇ ਟੀ-20 ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ ਤੇ ਉਹ 4 ਟੈਸਟਾਂ ਦੀ ਸੀਰੀਜ਼ ਲਈ ਭਾਰਤੀ ਟੀਮ ਵਿਚ ਪਰਤੇਗਾ। ਟੀ-20 ਸੀਰੀਜ਼ ਵਿਚ ਰੋਹਿਤ ਦੀ ਗੈਰ-ਹਾਜ਼ਰੀ ਨਾਲ ਵਿਰਾਟ ਇਸ ਫਾਰਮੈੱਟ ਵਿਚ ਆਪਣੀਆਂ ਦੌੜਾਂ ਦੀ ਗਿਣਤੀ ਨੂੰ ਅੱਗੇ ਲਿਜਾ ਸਕਦਾ ਹੈ ਤੇ ਰੋਹਿਤ ਤੋਂ ਫਰਕ ਵਧਾ ਸਕਦਾ ਹੈ।
ਕੈਰੀ ਨੂੰ ਭਾਰਤ ਵਿਰੁੱਧ ਟੀ-20 ਟੀਮ 'ਚ ਜਗ੍ਹਾ ਮਿਲਣ ਦੀ ਉਮੀਦ
NEXT STORY