ਨਵੀਂ ਦਿੱਲੀ— ਸੋਸ਼ਲ ਮੀਡੀਆ 'ਤੇ ਮਜ਼ਾਕ ਕਰਨ ਲਈ ਮਸ਼ਹੂਰ ਵਰਿੰਦਰ ਸਹਿਵਾਗ ਨੇ ਅੱਜ ਇਕ ਵਾਰ ਫਿਰ ਆਪਣੀ ਹਵਾਈ ਯਾਤਰਾ 'ਤੇ ਟਿੱਪਣੀ ਕੀਤੀ। ਐਤਵਾਰ ਨੂੰ ਉਨ੍ਹਾਂ ਨੇ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਹ ਆਰਾਮ ਫਰਮਾਉਂਦੇ ਨਜ਼ਰ ਆ ਰਹੇ ਹਨ। ਟੀਮ ਇੰਡੀਆ ਦੇ ਇਸ ਸਾਬਕਾ ਵਿਸਫੋਟਕ ਓਪਨਿੰਗ ਬੱਲੇਬਾਜ਼ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਆਰਾਮ 'ਤੇ ਆਪਣੇ ਹੀ ਅੰਦਾਜ 'ਚ ਟਿੱਪਣੀ ਕੀਤੀ ਹੈ।
ਆਪਣੇ ਟਵਿਟਰ ਅਕਾਉਂਟ 'ਤੇ ਵੀਰੂ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ ਉਸ 'ਚ ਸਹਿਵਾਗ ਫਲਾਈਟ ਦੀ ਸੀਟ 'ਤੇ ਲੰੰਮੇ ਪਏ ਹੋਏ ਹਨ ਅਤੇ ਆਪਣੇ ਮੋਬਾਇਲ 'ਤੇ ਕੁਝ ਦੇਖ ਰਹੇ ਹਨ।
ਇਸ ਤਸਵੀਰਰ ਨੂੰ ਸ਼ੇਅਰ ਕਰਦੇ ਹੋਏ ਉਨਾਂ ਨੇ ਲਿਖਿਆ,' ਸਾਰੇ ਪ੍ਰਸਿਥੀਆਂ 'ਚ ਫਿੱਟ ਹੋਣ ਦਾ ਯਤਨ ਕਰ ਰਿਹਾਂ ਹਾਂ। ਇਕ ਦੌਰੇ ਸੀ, ਜਦੋਂ ਚਾਰਪਾਈ (ਮੰਜਾ) ਹੁੰਦਾ ਸੀ। ਹੁਣ ਏਅਰਲਾਈਨ ਦੀਆਂ ਸੀਟਾਂ ਵਿਚਕਾਰ ਲੰਮਾ ਪਿਆ ਹਾਂ। ਇਨ੍ਹਾਂ ਛੋਟੀਆਂ ਛੋਟੀਆਂ ਖੁਸ਼ੀਆਂ ਦਾ ਕੀ ਗਜਬ ਅਹਿਸਾਸ ਹੈ।' ਇਸ ਤੋਂ ਬਾਅਦ ਆਰਾਮ 'ਤੇ ਆਪਣਾ ਗਜਬ ਦਾ ਫਨ ਭਰਿਆ ਵਨ ਲਾਈਨਰ ਵੀ ਦੇ ਦਿੱਤਾ। ਵੀਰੂ ਨੇ ਅੱਗ ਲਿੱਖਿਆ, 'ਜੋ ਮਜ਼ਾ ਸੌਣ 'ਚ ਹੈ, ਕਿਸੇ ਕੋਨੇ 'ਚ ਨਹੀਂ।'
ਇੰਗਲੈਂਡ ਦੌਰੇ 'ਤੇ ਫੇਲ ਹੋਏ ਮੁਰਲੀ ਵਿਜੇ ਨੇ ਕਾਊਂਟੀ ਕ੍ਰਿਕਟ 'ਚ ਕੀਤਾ ਇਹ ਕਮਾਲ
NEXT STORY