ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ (ਵੀਰੂ) ਅੱਜ ਆਪਣਾ 41ਵਾਂ ਜਨਮ ਦਿਨ ਮਨ੍ਹਾ ਰਹੇ ਹਨ। ਸਹਿਵਾਗ ਨੂੰ ਕ੍ਰਿਕਟ ਤੋਂ ਸੰਨਿਆਸ ਲਏ ਭਾਵੇਂ ਕਾਫੀ ਸਮਾਂ ਹੋ ਗਿਆ ਹੋਵੇ, ਪਰ ਪ੍ਰਸ਼ੰਸਕਾਂ ਵਿਚਾਲੇ ਅੱਜ ਵੀ ਉਹ ਕਾਫੀ ਲੋਕਪ੍ਰਿਯ ਹਨ। ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਸਰਗਰਮ ਰਹਿੰਦੇ ਹਨ। ਉਹ ਅਕਸਰ ਟਵਿੱਟਰ 'ਤੇ ਆਪਣੀ ਪੋਸਟ ਦੇ ਕਾਰਨ ਮੀਡੀਆ ਦੀ ਸੁਰਖੀਆਂ 'ਚ ਬਣੇ ਰਹਿੰਦੇ ਹਨ।
ਪਿਆਰ ਦੀ ਪਿੱਚ 'ਤੇ ਸਹਿਵਾਗ ਹੋ ਗਏ ਸਨ ਬੋਲਡ
ਸ਼ਾਇਦ ਇਹ ਘੱਟ ਲੋਕ ਹੀ ਜਾਣਦੇ ਹੋਣਗੇ ਕਿ ਕ੍ਰਿਕਟ ਦੇ ਮੈਦਾਨ 'ਤੇ ਗੇਂਦਬਾਜ਼ਾਂ ਦੇ ਛੱਕੇ ਛੁਡਾਉਣ ਵਾਲਾ ਇਹ ਬੱਲੇਬਾਜ਼ ਪਿਆਰ ਦੀ ਪਿੱਚ 'ਤੇ ਆਰਤੀ ਦੀ ਪਹਿਲੀ ਹੀ ਗੇਂਦ 'ਤੇ ਹੀ ਬੋਲਡ ਹੋ ਗਿਆ ਸੀ। ਇੰਨਾ ਹੀ ਨਹੀਂ ਆਰਤੀ ਨੂੰ ਆਪਣੀ ਹਮਸਫਰ ਬਣਾਉਣ ਲਈ ਉਨ੍ਹਾਂ ਨੂੰ 5 ਸਾਲ ਤੱਕ ਪਰਿਵਾਰਕ ਮੈਂਬਰਾਂ ਨਾਲ 'ਜੰਗ' ਵੀ ਲੜਨੀ ਪਈ ਸੀ। ਸਹਿਵਾਗ ਆਰਤੀ ਨੂੰ ਉਦੋਂ ਮਿਲੇ ਸਨ ਜਦੋਂ ਉਹ ਸਿਰਫ 7 ਸਾਲ ਅਤੇ ਆਰਤੀ 5 ਸਾਲ ਦੀ ਸੀ। ਦੋਵੇਂ ਉਦੋਂ ਤੋਂ ਹੀ ਦੋਸਤ ਬਣ ਗਏ। 21 ਸਾਲ ਦੀ ਉਮਰ 'ਚ ਉਨ੍ਹਾਂ ਨੇ ਆਰਤੀ ਨੂੰ ਪ੍ਰਪੋਜ਼ ਕੀਤਾ। ਆਰਤੀ ਨੇ ਤੁਰੰਤ ਹਾਂ ਕਰ ਦਿੱਤੀ। ਇਸ ਤੋਂ ਬਾਅਦ ਸ਼ੁਰੂ ਹੋਈ ਪਰਿਵਾਰ ਵਾਲਿਆਂ ਨਾਲ ਜੰਗ। ਦਰਅਸਲ ਸਹਿਵਾਗ ਅਤੇ ਆਰਤੀ ਦੋਵੇਂ ਹੀ ਆਪਸ 'ਚ ਰਿਸ਼ਤੇਦਾਰ ਸਨ ਅਤੇ ਉਨ੍ਹਾਂ ਇਕ ਇੰਟਰਵਿਊ ਦੇ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਦੇ ਪਰਿਵਾਰ 'ਚ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਵਿਆਹ ਨਹੀਂ ਹੁੰਦੇ। ਇਨ੍ਹਾਂ ਦੇ ਵਿਆਹ ਲਈ ਮਾਤਾ-ਪਿਤਾ ਰਾਜ਼ੀ ਨਹੀਂ ਸਨ। ਹਾਲਾਂਕਿ, ਸਹਿਵਾਗ ਦੀ ਜ਼ਿੱਦ ਅਤੇ ਉਨ੍ਹਾਂ ਦੇ ਪਿਆਰ ਕਾਰਨ ਪਰਿਵਾਰ ਨੂੰ ਝੁਕਣਾ ਪਿਆ ਅਤੇ ਪ੍ਰਪੋਜ਼ ਕਰਨ ਦੇ ਕਰੀਬ ਤਿੰਨ ਸਾਲ ਬਾਅਦ 22 ਅਪ੍ਰੈਲ 2004 ਨੂੰ ਦੋਵੇਂ ਵਿਆਹ ਦੇ ਬੰਧਨ 'ਚ ਬੱਝੇ ਗਏ।
ਸਹਿਵਾਗ ਦਾ ਕ੍ਰਿਕਟ ਕਰੀਅਰ
ਜ਼ਿਕਰਯੋਗ ਹੈ ਕਿ ਸਹਿਵਾਗ ਟੈਸਟ ਮੈਚ 'ਚ ਤਿਹਰਾ ਸੈਂਕੜਾ ਜੜਨ ਵਾਲੇ ਪਹਿਲੇ ਭਾਰਤੀ ਹਨ। ਉਹ ਡਾਨ ਬ੍ਰੈਡਮੈਨ ਅਤੇ ਬ੍ਰਾਇਨ ਲਾਰਾ ਦੇ ਬਾਅਦ ਦੁਨੀਆ ਦੇ ਤੀਜੇ ਬੱਲੇਬਾਜ਼ ਹਨ ਜੋ ਟੈਸਟ ਕ੍ਰਿਕਟ 'ਚ ਦੋ ਵਾਰ 300 ਜਾਂ ਉਸ ਤੋਂ ਜ਼ਿਆਦਾ ਦੌੜਾਂ ਦਾ ਅੰਕੜਾ ਪਾਰ ਕਰ ਚੁੱਕੇ ਹਨ। ਸਹਿਵਾਗ ਦੇ ਨਾਂ 104 ਟੈਸਟ ਅਤੇ 251 ਵਨ-ਡੇ 'ਚ ਕੁੱਲ 38 ਸੈਂਕੜੇ (23 ਟੈਸਟ ਸੈਂਕੜੇ, 15 ਵਨ-ਡੇ ਸੈਂਕੜੇ) ਹਨ। ਜਦਕਿ 70 ਅਰਧ ਸੈਂਕੜੇ (32 ਟੈਸਟ ਅਤੇ 38 ਵਨ-ਡੇ) ਸ਼ਾਮਲ ਹਨ। ਟੈਸਟ 'ਚ ਉਨ੍ਹਾਂ ਦਾ ਸਰਵਉੱਚ ਸਕੋਰ 319 ਦੌੜਾਂ ਦੱਖਣੀ ਅਫਰੀਕਾ ਖਿਲਾਫ ਹੈ ਜਦਕਿ ਵਨ-ਡੇ 'ਚ ਉਨ੍ਹਾਂ ਦਾ ਸਰਵਉੱਚ ਸਕੋਰ 219 ਦੌੜਾਂ ਹਨ। ਮੁਲਤਾਨ ਦੇ ਸੁਲਤਾਨ ਅਤੇ ਨਜਫਗੜ੍ਹ ਦੇ ਨਵਾਬ ਦੇ ਨਿਕਨੇਮ ਤੋਂ ਆਪਣੇ ਫੈਂਸ ਵਿਚਾਲੇ ਪ੍ਰਸਿੱਧ ਸਹਿਵਾਗ ਦੇ ਬਾਰੇ 'ਚ ਇਕ ਵਾਰ ਵਿਵੀਅਨ ਰਿਚਰਡਸ ਨੇ ਕਿਹਾ ਸੀ, ''ਵਰਿੰਦਰ ਸਹਿਵਾਗ ਅਜਿਹੇ ਭਾਰਤੀ ਗੇਂਦਬਾਜ਼ ਹਨ, ਜਿਸ ਤੋਂ ਦੁਨੀਆ ਦਾ ਹਰ ਗੇਂਦਬਾਜ਼ ਖ਼ੌਫ਼ ਖਾਂਦਾ ਹੈ।
ਨੋਟਰਜੇ ਨੂੰ ਚੰਗੀ ਸ਼ੁਰੂਆਤ ਦੇ ਬਾਵਜੂਦ ਭਾਰਤ 'ਤੇ ਦਬਾਅ ਨਾ ਬਣਾ ਸਕਣ ਦਾ ਦੁੱਖ
NEXT STORY