ਕੋਲਕਾਤਾ— ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਸ਼ੁੱਕਰਵਾਰ ਨੂੰ ਇੱਥੇ ਸਿਤਾਰਿਆਂ ਨਾਲ ਸਜੇ ਟਾਟਾ ਸਟੀਲ ਸ਼ਤਰੰਜ ਭਾਰਤ 2018 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਵੇਸਲੋ ਸੋਅ ਖਿਲਾਫ ਕਰਨਗੇ। 48 ਸਾਲਾ ਭਾਰਤੀ ਸਟਾਰ ਨੇ ਅੰਤਿਮ ਵਾਰ ਦੇਸ਼ 'ਚ ਆਪਣੇ ਜੱਦੀ ਸ਼ਹਿਰ 'ਚ 2013 'ਚ ਖੇਡਿਆ ਸੀ, ਜਿਸ 'ਚ ਉਨ੍ਹਾਂ ਨੂੰ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਨਾਰਵੇ ਦੇ ਮੈਗਨਸ ਕਾਰਲਸਨ ਤੋਂ ਗੁਆਉਣਾ ਪਿਆ ਸੀ। ਆਨੰਦ ਨੇ ਕੋਲਕਾਤਾ 'ਚ ਪਰਤਨ ਨੂੰ ਭਾਵੁਕ ਪਲ ਦੱਸਿਆ, ਜਿੱਥੇ ਉਹ 1986 'ਚ ਅੰਤਿਮ ਜੀ.ਐੱਮ ਨਾਰਮ ਕਰੀਬ ਨਾਲ ਹਾਰ ਗਏ ਸਨ।

ਆਨੰਦ ਇੱਥੇ 1992'ਚ ਤੀਜੇ ਗੁਡਰਿਕੇ ਓਪਨ 'ਚ ਖੇਡੇ ਸਨ। ਆਨੰਦ ਨੇ ਕਿਹਾ, ''ਕੋਲਕਾਤਾ 'ਚ ਆਉਣਾ ਸ਼ਾਨਦਾਰ ਅਹਿਸਾਸ ਹੈ। ਮੇਰੀ ਇੱਥੇ ਬਹੁਤ ਸਾਰੀਆਂ ਯਾਦਾਂ ਹਨ। ਮੈਂ ਕਾਫੀ ਉਤਸ਼ਾਹਤ ਹਾਂ।'' ਚੋਟੀ ਦੇ ਬੋਰਡ 'ਚ ਭਾਰਤ ਦੇ ਦੂਜੇ ਨੰਬਰ ਦੇ ਖਿਡਾਰੀ ਅਤੇ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਪੀ. ਹਰੀਕ੍ਰਿਸ਼ਨਾ ਦਾ ਸਾਹਮਣਾ ਸਥਾਨਕ ਚੈਲੰਜਰ ਸੂਰਯ ਸ਼ੇਖਰ ਗਾਂਗੁਲੀ ਨਾਲ ਹੋਵੇਗਾ। ਆਨੰਦ ਨੇ 2018 ਦੀ ਸ਼ੁਰੂਆਤ ਸ਼ਾਨਦਾਰ ਤਰੀਕੇ ਨਾਲ ਕੀਤੀ ਹੈ। ਉਨ੍ਹਾਂ ਨੇ ਮਾਸਕੋ 'ਚ ਤਾਲ ਮੈਮੋਰੀਅਲ ਰੈਪਿਡ ਖਿਤਾਬ ਜਿੱਤਿਆ ਸੀ।
'ਦੇਸ਼ ਛੱਡ ਦਿਓ' ਵਾਲੇ ਬਿਆਨ 'ਤੇ ਵਿਰਾਟ ਕੋਹਲੀ ਨੇ ਦਿੱਤੀ ਸਫਾਈ
NEXT STORY