ਲੰਡਨ- ਆਰਸੇਨਲ ਨੇ ਮੰਗਲਵਾਰ ਖੇਡੇ ਗਏ ਇਕ ਰੋਮਾਂਚਕ ਮੈਚ ’ਚ ਕ੍ਰਿਸਟਲ ਪੈਲੇਸ ਨੂੰ ਪੈਨਲਟੀ ਸ਼ੂਟਆਊਟ ’ਚ 8-7 ਨਾਲ ਹਰਾ ਕੇ ਇੰਗਲਿਸ਼ ਲੀਗ ਕੱਪ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਈ, ਜਿੱਥੇ ਉਸ ਦਾ ਸਾਹਮਣਾ ਚੇਲਸੀ ਨਾਲ ਹੋਵੇਗਾ। ਕੇਪਾ ਅਰੀਜਾਬਲਾਗਾ ਨੇ ਐਮੀਰੇਟਸ ਸਟੇਡੀਅਮ ’ਚ ਖੇਡੇ ਗਏ ਮੈਚ ’ਚ ਮੈਕਸੈਂਸ ਲੈਕ੍ਰੋਈਕਸ ਦੀ ਪੈਨਲਟੀ ਕਿੱਕ ਨੂੰ ਰੋਕ ਕੇ ਆਰਸੇਨਲ ਦੀ ਸ਼ੂਟਆਊਟ ’ਚ ਜਿੱਤ ਪੱਕੀ ਕੀਤੀ। ਨਿਰਧਾਰਿਤ ਸਮੇਂ ਤੱਕ ਇਹ ਮੈਚ 1-1 ਨਾਲ ਬਰਾਬਰੀ ’ਤੇ ਸੀ।
ਇਸ ਤੋਂ ਪਹਿਲਾਂ ਲੈਕ੍ਰੋਈਕਸ ਨੇ 80ਵੇਂ ਮਿੰਟ ’ਚ ਆਤਮਘਾਤੀ ਗੋਲ ਕੀਤਾ, ਜਿਸ ਨਾਲ ਆਰਸੇਨਲ ਨੇ ਬੜ੍ਹਤ ਹਾਸਲ ਕੀਤੀ। ਮਾਰਕ ਗੁਏਹੀ ਨੇ ਸਟਾਪੇਜ਼ ਟਾਈਮ ’ਚ ਪੈਲੇਸ ਲਈ ਬਰਾਬਰੀ ਦਾ ਗੋਲ ਕੀਤਾ। ਦੂਸਰੇ ਸੈਮੀਫਾਈਨਲ ’ਚ ਮਾਨਚੈਸਟਰ ਸਿਟੀ ਦਾ ਮੁਕਾਬਲਾ ਮੌਜੂਦਾ ਚੈਂਪੀਅਨ ਨਿਊਕੈਸਲ ਨਾਲ ਹੋਵੇਗਾ।
ਭਾਰਤੀ ਡੇਵਿਸ ਕੱਪ ਟੀਮ ਦਾ ਐਲਾਨ
NEXT STORY