ਸਪੋਰਟਸ ਡੈਸਕ— ਪਾਕਿਸਤਾਨ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਵਹਾਬ ਰਿਆਜ਼ ਸ਼ੁਰੂਆਤੀ ਦਿ ਹੰਡ੍ਰੇਡ ਲੀਗ ’ਚ ਹਿੱਸਾ ਲੈਣ ਲਈ ਇੰਗਲੈਂਡ ਜਾਣਗੇ ਜਾਂ ਨਹੀਂ, ਇਸ ਦੀ ਜਾਣਕਾਰੀ ਉਨ੍ਹਾਂ ਨੂੰ ਅਗਲੇ ਹਫ਼ਤੇ ਹੀ ਮਿਲ ਸਕੇਗੀ। ਵਹਾਬ ਨੂੰ ਜਾਇਜ਼ ‘ਵਰਕ ਪਰਮਿਟ (ਕੰਮ ਕਰਨ ਦੀ ਇਜਾਜ਼ਤ) ਦੇ ਬਿਨਾ ਉੱਥੇ ਪਹੁੰਚਣ ਦੇ ਬਾਅਦ ਬਿ੍ਰਟੇਨ ’ਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ।
ਵਵਾਬ ਨੇ ਕਿਹਾ ਕਿ ਮੇਰਾ ‘ਵਰਕ ਪਰਮਿਟ’ ਜਾਰੀ ਕੀਤਾ ਜਾ ਚੁੱਕਾ ਹੈ ਪਰ ਮੈਨੂੰ ਇਸ ਦੀ ਜਾਣਕਤਾਰੀ ਅਗਲੇ ਹਫ਼ਤੇ ਮਿਲੇਗੀ ਤੇ ਜਦੋਂ ਮੈਨੂੰ ਮੇਰਾ ‘ਵਰਕ ਪਰਮਿਟ’ ਵੀਜ਼ਾ ਮਿਲੇਗਾ, ਉਦੋਂ ਹੀ ਮੈਂ ਦੁਬਾਰਾ ਰਵਾਨਾ ਹੋਵਾਂਗਾ। ਇਹ ਤੇਜ਼ ਗੇਂਦਬਾਜ਼ ਇਸ ਸਮੇਂ ਪਾਕਿਸਤਾਨ ਟੀਮ ਤੋਂ ਬਾਹਰ ਹੈ ਤੇ ਉਨ੍ਹਾਂ ਕਿਹਾ ਕਿ ਵੀਜ਼ਾ ਨੂੰ ਲੈ ਕੇ ਹੋਈ ਗ਼ਲਤਫ਼ਹਿਮੀ ਕਾਰਨ ਹੀ ਉਨ੍ਹਾਂ ਲਈ ਸਮੱਸਿਆ ਹੋਈ ਤੇ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਵਾਪਸ ਕਰ ਦਿੱਤਾ ਗਿਆ। ਸ਼ਾਹੀਨ ਸ਼ਾਹ ਅਫ਼ਰੀਦੀ ਪਾਕਿਸਤਾਨ ਲਈ ਖੇਡਣ ’ਚ ਰੁਝੇ ਹੋਣਗੇ ਜਿਸ ਦੀ ਵਜ੍ਹਾ ਨਾਲ ਬਰਮਿੰਘਮ ਫ਼ਿਨਿਕਸ ਫ਼੍ਰੈਂਚਾਈਜ਼ੀ ਨੇ ਵਹਾਬ ਨੂੰ ਉਨ੍ਹਾਂ ਦੀ ਜਗ੍ਹਾ ਟੀਮ ’ਚ ਸ਼ਾਮਲ ਕੀਤਾ ਹੈ।
ਟੋਕੀਓ ’ਚ ਆਈ. ਓ. ਸੀ. ਖ਼ਿਲਾਫ਼ ਵਿਰੋਧ ਪ੍ਰਦਰਸ਼ਨ
NEXT STORY