ਮੁੰਬਈ– ਇੰਗਲੈਂਡ ਦੇ ਸੀਨੀਅਰ ਬੱਲੇਬਾਜ਼ ਜੋਸ ਬਟਲਰ ਨੇ ਕਿਹਾ ਕਿ ਮੈਦਾਨ ’ਚ ਖਿਡਾਰੀਆਂ ਤੱਕ ਸੰਦੇਸ਼ ਪਹੁੰਚਾਉਣ ਦੇ ਮਾਮਲੇ ’ਚ ਕ੍ਰਿਕਟ ਹੋਰਨਾਂ ਖੇਡਾਂ ਦੀ ਤੁਲਨਾ ’ਚ ਅਜੇ ਪਿੱਛੇ ਹੈ। ਇਹ ਬਿਆਨ ਉਸ ਨੇ ਉਸ ਘਟਨਾ ਤੋਂ ਬਾਅਦ ਦਿੱਤਾ, ਜਦੋਂ ਇੰਗਲੈਂਡ ਦੇ ਮੁੱਖ ਕੋਚ ਬ੍ਰੈਂਡਨ ਮੈਕੁਲਮ ਨੂੰ ਨੇਪਾਲ ਵਿਰੁੱਧ ਟੀ-20 ਵਿਸ਼ਵ ਕੱਪ ਮੁਕਾਬਲੇ ਵਿਚਾਲੇ ‘ਡਰਿੰਕਸ ਬ੍ਰੇਕ’ ਵਿਚ ਇੰਗਲੈਂਡ ਦੇ ਕਪਤਾਨ ਹੈਰੀ ਬਰੂਕ ਨਾਲ ਵਾਕੀ-ਟਾਕੀ ਰਾਹੀਂ ਗੱਲ ਕਰਦੇ ਹੋਏ ਦੇਖਿਆ ਗਿਆ।
ਹੋਰਾਂ ਖੇਡਾਂ ’ਚ ਜਿਵੇਂ ਫਾਰਮੂਲਾ ਵਨ ’ਚ ਰੇਸ ਇੰਜੀਨੀਅਰ ਰੇਡੀਓ ਰਾਹੀਂ ਰੀਅਲ-ਟਾਈਮ ’ਚ ਡਰਾਈਵਰਾਂ ਨੂੰ ਰਣਨੀਤੀ, ਇੰਜਣ ਸੈਟਿੰਗ, ਟਾਇਰ ਪ੍ਰਬੰਧਨ ਤੇ ਸੁਰੱਖਿਆ ਨਾਲ ਜੁੜੀ ਜਾਣਕਾਰੀ ਦਿੰਦੇ ਹਨ। ਫੁੱਟਬਾਲ ’ਚ ਵੀ ਮੈਨੇਜਰ ਸਾਈਡਲਾਈਨ ਤੋਂ ਖਿਡਾਰੀਆਂ ਨਾਲ ਗੱਲਬਾਤ ਕਰ ਸਕਦੇ ਹਨ। ਇਸ ’ਤੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਕਿ ਕੀ ‘ਵਾਕੀ-ਟਾਕੀ’ ਦੀ ਵਰਤੋਂ ਮੈਕਕੁਲਮ ਦੇ ਮੈਦਾਨ ’ਚ ਸਿੱਧੇ ਦਖਲ ਦੇਣ ਵਾਲੀ ਕੋਚਿੰਗ ਸ਼ੈਲੀ ਦਾ ਹਿੱਸਾ ਹੈ, ਬਟਲਰ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਵਾਕੀ-ਟਾਕੀ ਤਾਂ ਕਾਫੀ ਸਮੇਂ ਤੋਂ ਮੌਜੂਦ ਹੈ ਪਰ ਟੀਮ ’ਚ ਉੱਪਰ ਤੋਂ ਹੇਠਾਂ ਤੱਕ ਗੱਲਬਾਤ ਹਮੇਸ਼ਾ ਚੰਗੀ ਰਹੀ ਹੈ।’’
T20 ਵਰਲਡ ਕੱਪ 'ਚ ਟੀਮ ਇੰਡੀਆ ਨੂੰ ਝਟਕਾ: ਅਭਿਸ਼ੇਕ ਸ਼ਰਮਾ ਹਸਪਤਾਲ 'ਚ ਦਾਖ਼ਲ, ਪੇਟ 'ਚ ਗੰਭੀਰ ਇੰਫੈਕਸ਼ਨ
NEXT STORY