ਨਵੀਂ ਦਿੱਲੀ : ਪੈਰਾ-ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ ਵਿਸ਼ਵ ਚੈਂਪੀਅਨਸ਼ਿਪ ਵਿੱਚ ਪੰਜ ਸਿੰਗਲ ਖ਼ਿਤਾਬ ਜਿੱਤਣ ਅਤੇ 2024 ਪੈਰਿਸ ਖੇਡਾਂ ਵਿੱਚ ਪੋਡੀਅਮ ਵਿੱਚ ਸਿਖਰ ’ਤੇ ਰਹਿਣ ਦੇ ਮਹਾਨ ਖਿਡਾਰੀ ਲਿਨ ਡੈਨ ਦੀ ਪ੍ਰਾਪਤੀ ਦੀ ਨਕਲ ਕਰਨਾ ਚਾਹੁੰਦੇ ਹਨ।
34 ਸਾਲਾ ਭਾਰਤੀ ਨੇ ਪਿਛਲੇ ਮਹੀਨੇ ਟੋਕੀਓ ਵਿੱਚ ਪੁਰਸ਼ ਸਿੰਗਲਜ਼ ਐਸਐਲ-3 ਵਰਗ ਵਿੱਚ ਚੌਥਾ ਵਿਸ਼ਵ ਖ਼ਿਤਾਬ ਜਿੱਤਿਆ ਸੀ। ਇਸ ਖਿਤਾਬ ਨਾਲ ਉਸ ਦੇ ਵਿਸ਼ਵ ਚੈਂਪੀਅਨਸ਼ਿਪ ਮੈਡਲਾਂ ਦੀ ਕੁੱਲ ਸੰਖਿਆ 11 ਹੋ ਗਈ ਜਿਸ ਵਿੱਚ ਸਾਰੀਆਂ ਸ਼੍ਰੇਣੀਆਂ ਵਿੱਚ 6 ਸੋਨ, 2 ਚਾਂਦੀ ਅਤੇ 3 ਕਾਂਸੀ ਦੇ ਤਗਮੇ ਸ਼ਾਮਲ ਹਨ।
ਇਹ ਵੀ ਪੜ੍ਹੋ : ਟਾਟਾ ਸਟੀਲ ਬਲਿਟਜ਼ ਇੰਟਰਨੈਸ਼ਨਲ ਸ਼ਤਰੰਜ 'ਚ ਅਰਜੁਨ ਪੁਰਸਕਾਰ ਜੇਤੂ ਪ੍ਰਗਿਆਨੰਦਾ ਅਤੇ ਭਗਤੀ ਲੈਣਗੇ ਹਿੱਸਾ
ਭਗਤ ਨੇ 2013 ਡਾਰਟਮੰਡ ਅਤੇ 2019 ਬਾਸੇਲ ਵਿੱਚ ਪੁਰਸ਼ਾਂ ਦੇ ਡਬਲਜ਼ ਵਿੱਚ 2 ਸੋਨ ਤਗਮੇ, 2015 ਸਟੋਕ ਮੈਂਡੇਵਿਲੇ 'ਚ ਦੋ ਚਾਂਦੀ ਦੇ ਤਗਮੇ ਅਤੇ ਇਸ ਸਾਲ ਟੋਕੀਓ ਵਿੱਚ ਡਬਲਜ਼ ਵਿੱਚ ਸੋਨ ਤਮਗੇ ਜਿੱਤੇ। ਉਸਨੇ 2007 ਅਤੇ 2017 ਵਿੱਚ 2 ਸਿੰਗਲਜ਼ ਕਾਂਸੀ ਦੇ ਤਗਮੇ ਜਿੱਤੇ ਅਤੇ 2007 ਵਿੱਚ ਪੁਰਸ਼ ਡਬਲਜ਼ ਦੇ ਕਾਂਸੀ ਦੇ ਤਗਮੇ ਜਿੱਤੇ।
ਭਗਤ ਨੇ ਕਿਹਾ- ਮੈਂ ਲਿਨ ਡੈਨ ਵਾਂਗ ਸਿੰਗਲਜ਼ ਵਿੱਚ 5 ਵਾਰ ਵਿਸ਼ਵ ਚੈਂਪੀਅਨ ਬਣਨਾ ਚਾਹੁੰਦਾ ਹਾਂ। ਮੇਰਾ ਇੱਕ ਟੀਚਾ 2024 ਪੈਰਾਲੰਪਿਕ ਵਿੱਚ ਸੋਨ ਤਮਗਾ ਜਿੱਤਣਾ ਹੈ। 2 ਵਾਰ ਦਾ ਓਲੰਪਿਕ ਚੈਂਪੀਅਨ ਲਿਨ ਡੈਨ 5 ਵਿਸ਼ਵ ਚੈਂਪੀਅਨਸ਼ਿਪ ਖਿਤਾਬ ਜਿੱਤਣ ਵਾਲਾ ਇਕਲੌਤਾ ਬੈਡਮਿੰਟਨ ਖਿਡਾਰੀ ਹੈ। ਭਗਤ 2007 ਅਤੇ 2017 ਵਿਸ਼ਵ ਚੈਂਪੀਅਨਸ਼ਿਪ ਨੂੰ ਛੱਡ ਕੇ ਬਾਕੀ ਸਾਰੇ ਪੜਾਵਾਂ ਦੇ ਫਾਈਨਲ ਵਿੱਚ ਪਹੁੰਚ ਚੁੱਕੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਟਾਟਾ ਸਟੀਲ ਬਲਿਟਜ਼ ਇੰਟਰਨੈਸ਼ਨਲ ਸ਼ਤਰੰਜ 'ਚ ਅਰਜੁਨ ਪੁਰਸਕਾਰ ਜੇਤੂ ਪ੍ਰਗਿਆਨੰਦਾ ਅਤੇ ਭਗਤੀ ਲੈਣਗੇ ਹਿੱਸਾ
NEXT STORY