ਨਵੀਂ ਦਿੱਲੀ : ਟੈਸਟ ਕ੍ਰਿਕਟ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ਵਿਚ ਦੂਜੇ ਨੰਬਰ 'ਤੇ ਕਾਬਜ਼ ਸ਼ੇਨ ਵਾਰਨ ਆਪਣੀ ਕ੍ਰਿਕਟ ਕਲਾ ਦੇ ਇਲਾਵਾ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ਵਿਚ ਰਹਿੰਦਾ ਹੈ। ਕੋਰੋਨਾ ਵਾਇਰਸ ਦੇ ਵਧਦੇ ਕਹਿਰ ਕਾਰਨ ਹਾਲ ਹੀ 'ਚ ਉਸ ਨੇ ਐਲਾਨ ਕੀਤਾ ਸੀ ਕਿ ਉਸ ਦੀ ਸ਼ਰਾਬ ਦੀ ਫੈਕਟਰੀ ਵਿਚ ਦਾਰੂ ਦੀ ਜਗ੍ਹਾ ਸੈਨੇਟਾਈਜ਼ਰ ਬਣੇਗਾ।

ਆਸਟਰੇਲੀਆ ਦਾ ਇਹ ਧਾਕੜ ਡਰੱਗਸ ਲੈਣ ਦੇ ਕਾਰਨ ਬੈਨ, ਪਤਨੀ ਸਿਮੋਨ ਤੋਂ ਤਲਾਕ, ਲਿਜ ਹਰਲੇ , ਪਲੇਅ ਬੋਆਏ ਮਾਲ ਐਮਿਲੀ ਸਟਾਕ ਨਾਲ ਅਫੇਅਰ ਤੇ ਕਈ ਹੋਰਨਾਂ ਮਹਿਲਾਵਾਂ ਨਾਲ ਸਬੰਧ ਹੋਣਕਾਰਨ ਚਰਚਾ ਵਿਚ ਰਹਿ ਚੁੱਕਾ ਹੈ। 2010 ਵਿਚ ਸ਼ੇਨ ਵਾਰਨ ਤੇ ਹਾਲੀਵੁੱਡ ਅਭਿਨੇਤਰੀ ਐਲਿਜਾਬੈਥ ਹਰਲੇ ਦਾ ਰਿਸ਼ਤਾ ਮੀਡਆਂ ਦੀਆਂ ਸੁਰਖੀਆਂ ਵਿਚ ਆਇਆ ਸੀ। ਫੋਟੋਗ੍ਰਾਫਰ ਤੇ ਪੱਤਰਕਾਰ ਕੁਝ ਨਵਾਂ ਜਾਨਣ ਲਈ ਵਾਰਨ ਤੇ ਹਰਲੇ ਦਾ ਪਿੱਛਾ ਕਰਦੇ ਰਹਿੰਦੇ ਸਨ। ਆਸਟਰੇਲੀਆ ਦੇ ਸਾਬਕਾ ਸਪਿਨਰ ਨੇ ਫਾਕਸ ਕ੍ਰਿਕਟ ਦੇ 'ਦਿ ਵੀਕ ਵਿਦ ਵਾਰਨ' ਵਿਚ ਮੰਨਿਆ ਕਿ ਉਸ ਦੌਰਾਨ ਜਿਸ ਤਰ੍ਹਾਂ ਨਾਲ ਮੀਡੀਆ ਉਸ ਦੇ ਪਿੱਛੇ ਪਿਆ ਸੀ, ਉਸ ਨੂੰ ਸੋਚ ਕੇ ਅੱਜ ਵੀ ਡਰ ਲਗਦਾ ਹੈ। ਵਾਰਨ ਮੁਤਾਬਕ ਫੋਟੋਗ੍ਰਾਫਰ ਨੇ ਐਕਸਕਲਿਊਸਿਵ ਹਾਸਲ ਕਰਨ ਦੇ ਚੱਕਰ ਵਿਚ ਹੈਲੀਕਾਪਟਰ ਤਕ ਨਾਲ ਉਸ ਦਾ ਪਿੱਛਾ ਕੀਤਾ ਸੀ। ਉਸ ਦੌਰਾਨ ਉਸ ਦੀ ਜ਼ਿੰਦਗੀ ਬਿਲਕੁਲ ਸਰਕਸ ਬਣ ਗਈ ਸੀ।

ਪੰਡਯਾ ਨਾਲ ਤੁਲਨਾ ਨੂੰ ਲੈ ਕੇ ਵਿਜੇ ਸ਼ੰਕਰ ਨੇ ਕਿਹਾ, ਮੇਰਾ ਧਿਆਨ ਸਿਰਫ ਚੰਗੇ ਪ੍ਰਦਰਸ਼ਨ ’ਤੇ
NEXT STORY